Breaking News
Home / ਪੰਜਾਬ / ਸੰਨੀ ਦਿਓਲ ਦੇ ਰੋਡ ਸ਼ੋਅ ਵਿਚ ਪੰਗੇ ਤੇ ਪੰਗਾ

ਸੰਨੀ ਦਿਓਲ ਦੇ ਰੋਡ ਸ਼ੋਅ ਵਿਚ ਪੰਗੇ ਤੇ ਪੰਗਾ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਵੀ ਜਾਰੀ ਹੈ ਪਰ ਇੰਝ ਲੱਗ ਰਿਹਾ ਹੈ ਜਿਵੇਂ ਸੰਨੀ ਦੇ ਰੋਡ ਸ਼ੋਅ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਬੀਤੇ ਦਿਨੀਂ ਰੋਡ ਸ਼ੋਅ ਦੌਰਾਨ ਸੰਨੀ ਦੀ ਰੇਂਜਰੋਵਰ ਹਾਦਸੇ ਦੀ ਸ਼ਿਕਾਰ ਹੋ ਗਈ, ਇਸ ਹਾਦਸੇ ਵਿਚ ਸੰਨੀ ਵਾਲ-ਵਾਲ ਬਚ ਗਏ। ਹੁਣ ਸੰਨੀ ਦੇ ਰੋਡ ਸ਼ੋਅ ਦੌਰਾਨ ਨਵਾਂ ਅੜਿੱਕਾ ਪਠਾਨਕੋਟ ‘ਚ ਪਿਆ। ਦਰਅਸਲ ਰੋਡ ਸ਼ੋਅ ਦੌਰਾਨ ਸੰਨੀ ਦੀ ਗੱਡੀ ਦੇ ਟਾਇਰਾਂ ਦੀ ਅਲਾਈਨਮੈਂਟ ਆਊਟ ਹੋ ਗਈ, ਜਿਸ ਕਾਰਨ ਸੰਨੀ ਦੇ ਰੋਡ ਸ਼ੋਅ ਨੂੰ ਕੁਝ ਸਮੇਂ ਲਈ ਬ੍ਰੇਕਾਂ ਲੱਗ ਗਈਆਂ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਵੀ ਫਤਿਹਗੜ੍ਹ ਚੂੜੀਆਂ ‘ਚ ਰੋਡ ਸ਼ੋਅ ਦੌਰਾਨ ਵੀ ਸੰਨੀ ਦਿਓਲ ਦੀ ਗੱਡੀ ਨੂੰ ਗਲਤ ਦਿਸ਼ਾ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਰੋਡ ਸ਼ੋਅ ਵਿਚ ਸ਼ਾਮਲ ਇਕ ਤੋਂ ਬਾਅਦ ਇਕ ਕਈਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸੰਨੀ ਦੀ ਰੇਂਜਰੋਵਰ ਦਾ ਟਾਇਰ ਫਟ ਗਿਆ ਸੀ।

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: