Breaking News
Home / ਪੰਜਾਬ / ਵੀਡੀਉ – 1984 ਦਰਬਾਰ ਸਾਹਿਬ ਤੇ ਹਮਲੇ ਬਾਰੇ ਬੋਲਣ ਤੋਂ ਕਿਉਂ ਕਤਰਾਉਂਦਾ ਹੈ ਸੰਨੀ ਦਿਉਲ

ਵੀਡੀਉ – 1984 ਦਰਬਾਰ ਸਾਹਿਬ ਤੇ ਹਮਲੇ ਬਾਰੇ ਬੋਲਣ ਤੋਂ ਕਿਉਂ ਕਤਰਾਉਂਦਾ ਹੈ ਸੰਨੀ ਦਿਉਲ

ਦਰਬਾਰ ਸਾਹਿਬ ‘ਤੇ ਹੋਏ ਜੂਨ 1984 ਦੇ ਭਾਰਤੀ ਹਮਲੇ ਬਾਰੇ ਗੱਲ ਕਰਨ ਤੋਂ ਕਿੳੁਂ ਕਤਰਾਉਂਦਾ ਹੈ ਸਨੀ ਦਿਓਲ? ਸਿਆਸਤ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਜਰੂਰੀ ਹੁੰਦਾ ਹੈ, ਕੀ ਸਨੀ ਦਿਓਲ ਦੀ ਇਸ ਖਾਮੋਸ਼ੀ ਨੂੰ ਦਰਬਾਰ ਸਾਹਿਬ ‘ਤੇ ਹਮਲੇ ਲੲੀ ਖਾਮੋਸ਼ ਸਹਿਮਤੀ ਮੰਨ ਲਿਆ ਜਾਵੇ?

ਸੰਨ 1984 ਈ. ਵਿੱਚ ਕੀਤਾ ਗਿਆ ਬਲਿਊ ਸਟਾਰ ਸਾਕਾ ਸਿੱਖਾਂ ਵਿੱਚ ਤੀਜੇ ਵੱਡੇ ਘੱਲੂਘਾਰੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਰਹੇਗਾ। ਹਰਿਮੰਦਰ ਸਾਹਿਬ ਵਿੱਚ ਫੌਜ ਦਾ ਇਹ ਦਾਖਲਾ ਦੋ ਸੌ ਬਾਈ ਸਾਲ ਬਾਅਦ ਹੋਇਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਜਿਨ੍ਹਾਂ ਬਾਰੇ ਮੁਕੰਮਲ ਵੇਰਵਾ ਸ਼ਾਇਦ ਕਦੇ ਵੀ ਪ੍ਰਾਪਤ ਨਾ ਹੋ ਸਕੇ। ਲੱਖਾਂ ਰੁਪਏ ਦਾ ਸਮਾਨ ਲੁੱਟਿਆ ਤੇ ਜਲਾਇਆ ਗਿਆ। ਇਸ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਤੇ ਆਏ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ ਅਤੇ ਖੱਜਲ ਖੁਆਰ ਕੀਤਾ ਗਿਆ।

ਇਹ ਸਭ ਕੁਝ ਸਿੱਖਾਂ ਵਿਰੁੱਧ ਕੀਤਾ ਗਿਆ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦਿੱਤੀਆਂ ਅਤੇ ਜਿਨ੍ਹਾਂ ਨੇ 1948, 1965 ਅਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿੱਚ ਸਿਰ ਕੱਢਵਾਂ ਯੋਗਦਾਨ ਪਾਇਆ ਸੀ। ਸੰਨ 1962 ਵਿੱਚ ਚੀਨ ਨਾਲ ਹੋਈ ਲੜਾਈ ਵਿੱਚ ਸਿੱਖਾਂ ਦੀ ਬਹਾਦਰੀ ਅਤੇ ਸੂਰਬੀਰਤਾ ਦੀ ਪਾਈ ਗਈ ਧਾਂਕ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ। ਬਲਿਊ ਸਟਾਰ ਘੱਲੂਘਾਰਾ ਕਿਉਂ ਕੀਤਾ ਗਿਆ, ਕੀ ਇਹ ਟਾਲਿਆ ਜਾ ਸਕਦਾ ਸੀ, ਇਸ ਦੇ ਮੁੱਖ ਮਨੋਰਥ ਕੀ ਸਨ ਆਦਿ ਸਵਾਲਾਂ ਬਾਰੇ ਇਸ ਲੇਖ ਵਿੱਚ ਚਰਚਾ ਕੀਤੀ ਗਈ ਹੈ।

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: