ਕੀ ਉਰਮਿਲਾ ਮਾਤੋੰਡਕਰ ਇਸਲਾਮ ਕਬੂਲ ਕਰਕੇ ਬਣੀ ਮਰੀਅਮ ਅਖ਼ਤਰ?

By May 15, 2019


ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋੰਡਕਰ ਦੇ ਮੁੰਬਈ ਤੋਂ ਲੋਕ ਸਭਾ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੀ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾਣ ਲੱਗਿਆਂ। ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਧਰਮ ਬਦਲ ਕੇ ਵਿਆਹ ਕਰਵਾਇਆ। ਅਖੀਰ ਕੀ ਹੈ ਸਚਾਈ? ਆਓ ਚੈੱਕ ਕਰੀਏ।

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਿਲ ਕਰਦੇ ਹੋਏ ਉਰਮਿਲਾ ਨੇ ਆਪਣਾ ਨਾਂਅ ਉਰਮਿਲਾ ਮਾਤੋੰਡਕਰ ਹੀ ਦਰਜ ਕਰਵਾਇਆ ਸੀ। ਉਰਮਿਲਾ ਵੱਲੋਂ ਨਾਂਅ ਬਦਲ ਲੈਣ ਦਾ ਦਾਅਵਾ 27 ਮਾਰਚ 2019 ਦੀ ਇੱਕ ਫੇਸ ਬੁੱਕ ਪੋਸਟ ਰਾਹੀਂ ਕੀਤਾ ਗਿਆ ਸੀ ਜੋ ਬਹੁਤ ਵਾਰ ਸ਼ੇਅਰ ਵੀ ਹੋਈ।

ਉਰਮਿਲਾ ਦਾ ਨਾਮਜ਼ਦਗੀ ਪੱਤਰ ਤੇ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੇ ਵੀ ਉਨ੍ਹਾਂ ਦਾ ਨਾਂਅ ਨਹੀਂ ਬਦਲਿਆ। ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਨਾਂਅ ਉਰਮਿਲਾ ਹੀ ਲਿਖਿਆ ਗਿਆ ਸੀ।

Posted in: ਰਾਸ਼ਟਰੀ