Breaking News
Home / ਅੰਤਰ ਰਾਸ਼ਟਰੀ / ਜੱਗੀ ਜੌਹਲ ਦੇ ਹੱਕ ‘ਚ ਸੰਸਾਰ ਭਰ ਵਿਚ ਜਾਗਰੂਕਤਾ ਮੁਹਿੰਮ ਜਾਰੀ

ਜੱਗੀ ਜੌਹਲ ਦੇ ਹੱਕ ‘ਚ ਸੰਸਾਰ ਭਰ ਵਿਚ ਜਾਗਰੂਕਤਾ ਮੁਹਿੰਮ ਜਾਰੀ

ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਜੇਲ੍ਹ ਵਿਚ ਸੜ ਰਹੇ ਜੱਗੀ ਜੌਹਲ ਦੀ ਰਿਹਾਈ ਲਈ ਮੁਹਿੰਮ ਚੱਲ ਰਹੀ ਹੈ | ਸਿਡਨੀ ਦੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ ਅਤੇ ਯੂਨਾਈਟਿਡ ਸਿੱਖ ਫੈੱਡਰੇਸ਼ਨ ਆਸਟ੍ਰੇਲੀਆ ਦੇ ਸਾਂਝੇ ਸਹਿਯੋਗ ਨਾਲ ਜੱਗੀ ਜੌਹਲ ਦੇ ਮਾਮਲੇ ਪ੍ਰਤੀ ਸੰਗਤ ਨੂੰ ਜਾਗਰੂਕ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਹੁਣ ਵੀ ਉਹ ਹੀ ਆਵਾਜ਼ ਸੁਣਨੀਆਂ ਚਾਹੁੰਦੀਆਂ ਹਨ, ਜਿਹੜੀ ਉਨ੍ਹਾਂ ਦੇ ਹੱਕ ਵਿਚ ਹੁੰਦੀ ਹੈ | ਜੱਗੀ ਜੌਹਲ ਬਿਨਾਂ ਦੋਸ਼ਾਂ ਦੇ ਸਾਬਤ ਹੋਏ ਡੱਕਿਆ ਹੈ ਅਤੇ ਜੇਲ੍ਹ ਤੋਂ ਜੇਲ੍ਹ ਵੀ ਬਦਲ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਨੂੰ ਜ਼ੋਰ ਦੇਈਏ ਅਤੇ ਜੱਗੀ ਜੌਹਲ ਤੇ ਹੋਰ ਬਿਨਾਂ ਕਸੂਰ ਤੋਂ ਫਸੇ ਲੋਕਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਜਾਵੇ |

ਉਧਰ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਰੀ/ਡੇਲਟਾ ਪ੍ਰਬੰਧਕ ਕਮੇਟੀ ਵਲੋਂ ਪੰਥਕ ਇਕੱਠ ਦੀ ਇਕੱਤਰਤਾ ਗੁਰਦੁਅਾਰਾ ਸਾਹਿਬ ਵਿਖੇ ਕਰਵਾਈ ਗਈ! ਇਸ ਮੌਕੇ ਹਿੰਦੁਤਵੀ ਅਦਾਲਤੀ ਧੱਕੇਸ਼ਾਹੀ ਤਹਿਤ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ 11 ਨੌਜਵਾਨਾਂ ਦੀ ਗੈਰਕਨੂੰਨੀ ਤਰੀਕੇ ਨਾਲ ਹੋਣ ਜਾ ਰਹੀ ਕੇਸ ਅਤੇ ਜੇਲ੍ਹ ਤਬਦੀਲੀ ਦੇ ਫੈਸਲੇ ‘ਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਭਾਰਤੀ ਉੱਚ ਅਦਾਲਤ ਵਲੋਂ ਬਿਨਾਂ ਸੁਣਵਾਈ ਦੇ 30 ਸੈਕੰਡ ‘ਚ ਥੋਪੇ ਗਏ ਹਿੰਦੁਤਵੀ ਫੈਸਲੇ ਦੀ ਨਿਖੇਧੀ ਕੀਤੀ ਤੇ ਇਸ ਨੂੰ ਘੱਟਗਿਣਤੀਆਂ ਨਾਲ ਹੋ ਰਹੇ ਜਬਰ ਦੀ ਲਗਾਤਾਰਤਾ ਦੱਸਿਆ ਗਿਆ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: