Breaking News
Home / ਮੁੱਖ ਖਬਰਾਂ / ਮਾਮਲਾ ਮੋਦੀ ਦੀਆਂ ਸ਼ੁਰਲੀਆਂ ਦਾ- ਬੀਬੀਸੀ ਨੇ ਕੱਢਿਆ ਮੋਦੀ ਦਾ ਜਲੂਸ

ਮਾਮਲਾ ਮੋਦੀ ਦੀਆਂ ਸ਼ੁਰਲੀਆਂ ਦਾ- ਬੀਬੀਸੀ ਨੇ ਕੱਢਿਆ ਮੋਦੀ ਦਾ ਜਲੂਸ

ਮੋਦੀ ਦੇ ਗੱਪ ਵਿਕ ਰਹੇ ਨੇ। ਲੋਕ ਸੁਣ ਸੁਣ ਹੱਸ ਰਹੇ ਨੇ। ਬੱਦਲ/ਰੇਡਾਰ ਵਾਲੀ ਗੱਪ ਤੋਂ ਬਾਅਦ ਹੁਣ ਈਮੇਲ ਅਤੇ ਡਿਜੀਟਲ ਕੈਮਰੇ ਵਾਲੀ ਗੱਪ ਛੱਡ ਦਿੱਤੀ।

ਪਰ ਈਮੇਲ ਦੀ ਖੋਜ ਕਰਨ ਵਾਲੇ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੋਦੀ ਨੇ ਗੱਪ ਨਹੀਂ ਮਾਰੀ, ਸੱਚ ਬੋਲਿਆ ਹੈ। ਈਮੇਲ ਦੀ ਖੋਜ ਕਰਨ ਤੋਂ ਬਾਅਦ ਜਦ ਉਸਨੇ ਪਹਿਲੀ ਈਮੇਲ ਬਣਾ ਕੇ ਖੋਲ੍ਹੀ ਸੀ ਤਾਂ ਉਦੋਂ ਮੋਦੀ ਦੀਆਂ ਤਿੰਨ-ਚਾਰ ਈਮੇਲਾਂ ਉਸਨੂੰ ਆਈਆਂ ਹੋਈਆਂ ਸਨ।

ਨਰੇਂਦਰ ਮੋਦੀ ਅੱਜ-ਕੱਲ੍ਹ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਟ੍ਰੋਲ ਹੋ ਰਹੇ ਹਨ। ਪਿਛਲੇ ਦਿਨੀਂ ਇੰਟਰਵਿਊ ਦੌਰਾਨ ਮੋਦੀ ਲੜਾਕੂ ਜਹਾਜ਼ਾਂ ਨੂੰ ਬੱਦਲਾਂ ਦੇ ਓਹਲੇ ਲਿਜਾਣ ਵਾਲੇ ਬਿਆਨ ਕਰਕੇ ਮਜ਼ਾਕ ਦਾ ਪਾਤਰ ਬਣੇ, ਪਰ ਹੁਣ ਮੋਦੀ ਨੇ ਇਹੋ ਜਿਹਾ ਇੱਕ ਹੋਰ ਬਿਆਨ ਦੇ ਦਿੱਤਾ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮੋਦੀ ਕਹਿ ਰਹੇ ਹਨ ਕਿ ਉਹ ਸੰਨ 1987-88 ਵਿੱਚ ਡਿਜੀਟਲ ਕੈਮਰਾ ਤੇ ਈਮੇਲ ਦੀ ਵਰਤੋਂ ਕਰਦੇ ਸਨ।

ਪੀਐਮ ਮੋਦੀ ਨੇ ਕਿਹਾ ਸੀ ਕਿ ਇੱਕ ਰੈਲੀ ਦੌਰਾਨ ਉਨ੍ਹਾਂ ਡਿਜੀਟਲ ਕੈਮਰੇ ਰਾਹੀਂ ਫੋਟੋ ਖਿੱਚੀ ਸੀ ਤੇ ਫਿਰ ਈ-ਮੇਲ ਰਾਹੀਂ ਉਸ ਨੂੰ ਦਿੱਲੀ ਭੇਜਿਆ ਸੀ ਅਤੇ ਅਗਲੇ ਦਿਨ ਉਹੀ ਰੰਗਦਾਰ ਫ਼ੋਟੋ ਛਪੀ ਵੀ ਗਈ। ਇਹ ਸੰਨ 1987-88 ਦੀ ਗੱਲ ਹੈ, ਉਹ ਹੈਰਾਨ ਸਨ ਕਿ ਇੰਨੀ ਛੇਤੀ ਇਹ ਕੰਮ ਕਿਵੇਂ ਹੋ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਬਿਆਨ ‘ਤੇ ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਚੁਟਕੀ ਲਈ ਹੈ।

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: