Breaking News
Home / ਮੁੱਖ ਖਬਰਾਂ / ਕੈਪਟਨ ਦੀ ਪਟਿਆਲਾ ਰਿਆਸਤ ਨੇ ਸਰਦਾਰ ਪਟੇਲ ਨੂੰ ਕੀ ਕਿਹਾ ਸੀ- ਧਰਮਿੰਦਰ ਤੋਂ ਸੁਣੋ

ਕੈਪਟਨ ਦੀ ਪਟਿਆਲਾ ਰਿਆਸਤ ਨੇ ਸਰਦਾਰ ਪਟੇਲ ਨੂੰ ਕੀ ਕਿਹਾ ਸੀ- ਧਰਮਿੰਦਰ ਤੋਂ ਸੁਣੋ

“ਮੈਂ ਪਟਿਆਲੇ ਵਾਲਿਆਂ (ਕੈਪਟਨ ਅਮਰਿੰਦਰ ਸਿੰਘ ਦੇ ਖਾਨਦਾਨ) ਦੀ ਬਹੁਤ ਇਜੱਤ ਕਰਦਾਂ। ਤਹਾਨੂੰ ਵੀ ਯਾਦ ਹੋਏਗਾ, ਇਹ ਪਹਿਲੀ ਹਿੰਦੋਸਤਾਨ ਦੀ ਵੱਡੀ ਸਟੇਟ ਆ, ਜਿਸ ਨੇ ਸਰਦਾਰ ਪਟੇਲ ਨੂੰ ਕਹਿਤਾ ਸੀ, ਅਸੀਂ ਹਾਜਰ ਆਂ। ਇਸ ਤੋਂ ਵੱਡੀ ਚੀਜ ਕੀ ਹੁੰਦੀ ਆ। ਮੇਰੇ ਦਿਲ ‘ਚ ਇਜਤ ਆ ਐਸ ਲਈ ਉਨ੍ਹਾਂ ਲਈ” – ਧਰਮਿੰਦਰ ਨੇ ਕੱਲ੍ਹ ਗੁਰਦਾਸਪੁਰ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਗੱਲ ਕਹੀ।#ਮਹਿਕਮਾ_ਪੰਜਾਬੀ

ਆਪਣੇ ਪੁੱਤਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਾਲੀਵੁੱਡ ਕਲਾਕਾਰ ਧਰਮਿੰਦਰ ਪੰਜਾਬ ਆ ਗਏ ਹਨ। ਇੱਥੇ ਆ ਕੇ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਪੁੱਤਾਂ ਵਰਗਾ ਹੈ। ਇਹ ਬਿਆਨ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਆਖ਼ਰ ਧਰਮਿੰਦਰ ਆਪਣੇ ਪੁੱਤਰ ਦੇ ਵਿਰੋਧੀ ਉਮੀਦਵਾਰ ਨੂੰ ਧਰਮਿੰਦਰ ਆਪਣੇ ਪੁੱਤ ਸਮਾਨ ਕਿਓਂ ਕਹਿ ਰਹੇ ਹਨ।

ਦਰਅਸਲ, ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨਾਲ ਧਰਮਿੰਦਰ ਦਾ ਪੁਰਾਣਾ ਤੇ ਨਿੱਘਾ ਰਿਸ਼ਤਾ ਰਿਹਾ ਹੈ। ਜਦੋਂ ਭਾਜਪਾ ਨੇ ਧਰਮਿੰਦਰ ਨੂੰ ਲੋਕ ਸਭਾ ਚੋਣਾਂ ਲਈ ਰਾਜਸਥਾਨ ਦੇ ਚੁਰੂ ਤੋਂ ਲੜਨ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਕਾਰਨ ਸੀ ਕਿ ਚੁਰੂ ਤੋਂ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੇ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਬਲਰਾਮ ਜਾਖੜ ਲਈ ਚੋਣ ਪ੍ਰਚਾਰ ਵੀ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਨ ਦਾ ਵੀ ਆਫਰ ਆਇਆ ਸੀ। ਧਰਮਿੰਦਰ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਮੈਨੂੰ ਪਿਆਰ ਕਰਦੇ ਅਤੇ ਪਰਨੀਤ ਕੌਰ ਮੈਨੂੰ ਭਰਾ ਮੰਨਦੀ ਹੈ।

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: