Breaking News
Home / ਅੰਤਰ ਰਾਸ਼ਟਰੀ / ਨਬਾਲਿਗਾਂ ਦੇ ਬਲਾਤਕਾਰੀ ਨੇ 23 ਸਾਲਾਂ ਮਗਰੋਂ ਕੀਤਾ ਆਤਮ ਸਮਰਪਣ

ਨਬਾਲਿਗਾਂ ਦੇ ਬਲਾਤਕਾਰੀ ਨੇ 23 ਸਾਲਾਂ ਮਗਰੋਂ ਕੀਤਾ ਆਤਮ ਸਮਰਪਣ

ਅਮਰੀਕਾ ਚ ਸਾਲ 1995-1996 ਵਿਚਾਲੇ ਕਈ ਨਾਬਾਲਿਗ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲਿਆਂ ਚ ਲੋੜੀਂਦਾ ਇਕ ਵਿਅਕਤੀ ਨੇ 23 ਸਾਲਾਂ ਮਗਰੋਂ ਆਤਮ ਸਮਰਪਣ ਕੀਤਾ। ਦੋਸ਼ੀ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਦਸਿਆ ਕਿ 62 ਸਾਲ ਦੇ ਵੇਯਨੇ ਆਰਥਰ ਸਿਲਸਬੀ ਨੇ ਐਤਵਾਰ ਨੂੰ ਓਰੇਗਨ ਸਿਟੀ ਪੁਲਿਸ ਵਿਭਾਗ ਕੋਲ ਆਤਮ-ਸਮਰਪਣ ਕੀਤਾ। ਆਤਮ-ਸਮਰਪਣ ਕਰਨ ਦੇ ਪਿੱਛੇ ਵੇਯਨੇ ਦਾ ਅਸਲ ਮਕਸਦ ਹਾਲੇ ਨਹੀਂ ਪਤਾ ਚੱਲ ਸਕਿਆ ਹੈ।

FBI ਨੇ ਦਸਿਆ ਕਿ ਪੋਰਟਲੈਂਡ ਨੇੜੇ ਓਰੇਗਨ ਦੇ ਕਲੈਕਮਾਸ ਕਾਊਂਟੀ ਚ ਜੁਲਾਈ 1996 ਦੇ ਸਥਾਨਕ ਗ੍ਰਿਫਤਾਰੀ ਵਾਰੰਟ ਚ ਸਿਲਬਸੀ ’ਤੇ ਗੈਰ-ਕੁਦਰਤੀ ਬਲਾਤਕਾਰ ਸਮੇਤ ਜਿਨਸੀ ਸ਼ੋਸ਼ਣ ਨਾਲ ਜੁੜੇ ਕਈ ਦੋਸ਼ ਹਨ। ਉਸ ਨੂੰ ਸਤੰਬਰ 1996 ਨੂੰ ਜਾਰੀ ਫੈਡਰਲ ਦਾ ਗ੍ਰਿਫਤਾਰੀ ਦਾ ਵਾਰੰਟ ਮਿਲਿਆ, ਜਿਸ ਚ ਉਸ ਤੇ ਦੋਸ਼ਾਂ ਤੋਂ ਬਚਣ ਲਈ ਗੈਰ ਕਾਨੂੰਨੀ ਢੰਗ ਨਾਲ ਦੇਸ਼ ਤੋਂ ਬਾਹਰ ਜਾਣ ਦਾ ਦੋਸ਼ ਹੈ। ਸਿਲਬਸੀ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ।

Check Also

ਦੇਖੋ ਕਿਵੇਂ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਿਆ

ਅਮਰੀਕਾ ਦੇ ਇੱਕ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਨ ਲੱਗ ਪਿਆ ਤੇ ਫਿਰ ਦੇਖਦੇ ਹੀ …

%d bloggers like this: