Breaking News
Home / ਸਿਹਤ / ਗਰਮੀਆਂ ’ਚ ਤਰਬੂਜ ਰੱਖੇਗਾ ਤੁਹਾਡੀ ਸਿਹਤ ਦਾ ਖਾਸ ਖਿਆਲ

ਗਰਮੀਆਂ ’ਚ ਤਰਬੂਜ ਰੱਖੇਗਾ ਤੁਹਾਡੀ ਸਿਹਤ ਦਾ ਖਾਸ ਖਿਆਲ

ਗਰਮੀਆਂ ਦੇ ਤਾਪ ਤੋਂ ਬਚਣ ਲਈ ਹਰੇਕ ਕੋਈ ਵੱਖੋ ਵੱਖਰਾ ਢੰਗ ਅਪਣਾ ਰਿਹਾ ਹੈ। ਇਸ ਕਾਰਨ ਜੂਸ਼, ਸ਼ੇਕ, ਆਈਸਕ੍ਰੀਮ, ਰਸੀਲੇ ਫਲਾਂ ਆਦਿ ਖਾ ਪੀ ਕੇ ਮੌਸਮ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਫਲਾਂ ਚ ਸਭ ਤੋਂ ਲਾਭਦਾਇਕ ਫਲ ਹੈ ਤਰਬੂਜ। ਇਸ ਫਲ ਦੇ ਲਾਭ ਨਹੀਂ ਜਾਣਦੇ ਹੋ ਤਾਂ ਅੱਜ ਜਾਣ ਲਓ।
ਤਰਬੂਜ ਚ 90 ਫੀਸਦ ਪਾਣੀ ਅਤੇ ਗਲੂਕੋਜ਼ ਹੁੰਦਾ ਹੈ। ਇਸ ਸਾਡੇ ਸਰੀਰ ਨੂੰ ਠੰਡਾ ਰਹਿਣ ਚ ਮਦਦ ਕਰਦਾ ਹੈ। ਇਸ ਵਿਚ ਵਿਟਾਮਿਨ, ਮਿਨਰਲ, ਫ਼ਾਈਬਰ ਵਰਗੇ ਪੋਸ਼ਕ ਤੱਤ, ਲਾਈਕੋਪੀਨ, ਫੈਲੋਲਿਕ, ਬੀਟਾ ਕੈਰੋਟੀਨ ਐਂਟੀਆਕਸੀਡੈਂਟ ਅਤੇ ਅਮੀਨੋ ਐਸਿਡ ਸਿਹਤ ਲਈ ਬੇਹਣ ਲਾਭਦਾਇਕ ਹੁੰਦਾ ਹੈ।

ਇਕ ਖੋਜ ਚ ਸਾਬਿਤ ਹੋਇਆ ਹੈ ਕਿ ਗਰਮੀਆਂ ਚ ਜੇਕਰ ਅਸੀਂ ਰੋਜ਼ਾਨਾ ਤਰਬੂਜ ਖਾਂਦੇ ਹਾਂ ਤਾਂ ਸਾਡੀ ਜੀਵਨਸ਼ੈਲੀ ਸਬੰਧੀ ਕਈ ਬੀਮਾਰੀਆਂ ਦਾ ਖਦਸ਼ਾ ਕਾਫੀ ਘੱਟ ਹੋ ਜਾਂਦਾ ਹੈ। ਖੋਜ ਮੁਤਾਬਕ ਤਰਬੂਜ ਰੋਜ਼ਾਨਾ ਖਾਣ ਨਾਲ ਸਾਡੇ ਸਰੀਰ ਦਾ ਸਰਕੁਲੇਸ਼ਨ ਸਿਸਟਮ ਠੀਕ ਹੁੰਦਾ ਹੈ ਤੇ ਹਾਈਪਰਟੈਂਯਨ ਵਾਲੇ ਮਰੀਜ਼ ਨੂੰ ਰਾਹਤ ਮਿਲਦੀ ਹੈ। ਸਟੇਜ-1 ਮਰੀਜਾਂ ਦੀ ਹਾਈਪਰਟੈਂਸ਼ਨ ਰਿਵਰਸ ਹੋ ਜਾਂਦੀ ਹੈ।

ਲਾਈਕੋਪੀਨ ਦਾ ਚੰਗਾ ਸਰੋਤ ਹੋਣ ਕਾਰਨ ਤਰਬੂਜ ਨੂੰ ਰੋਜ਼ਾਨਾ ਖਾਣ ਨਾਲ ਦਿਲ ਦੀ ਬਲਾਕੇਜ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਦਿਲ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਤਰਬੂਜ ਚ ਮੌਜੂਦ ਵਿਟਾਮਿਨ ਸੀ ਅਤੇ ਲਾਈਕੋਪੀਨ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦਾ ਹੈ। ਨੈਸ਼ਨਲ ਕੈਂਸਰ ਇੰਸਟੀਟੀਊਟ ਨੇ ਖੋਜ ਚ ਸਾਬਤ ਕੀਤਾ ਹੈ ਕਿ ਲਾਈਕੋਪੀਨ ਪ੍ਰੋਸਟੇਟ ਕੈਂਸਰ ਦੀ ਰੋਕਥਾਮ ਚ ਮਦਦਗਾਰ ਹੈ।

ਤਰਬੂਜ ਕਿਡਨੀ ਨੂੰ ਸਿਹਤਮੰਦ ਬਣਾਉਂਦਾ ਹੈ। ਗਰਮੀਆਂ ਚ ਪਾਣੀ ਦੀ ਸਰੀਰ ਕਮੀ ਹੋਣ ਤੋਂ ਬਚਾਉਂਦਾ ਹੈ। ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਕਬਜ਼ ਨੂੰ ਦੂਰ ਕਰਦਾ ਹੈ। ਇਹ ਮਾਸਪੇਸ਼ੀਆਂ ਚ ਸੋਜਸ ਨੂੰ ਘਟਾਉਂਦਾ ਹੈ। ਪੈਰਾਂ ਦੇ ਸੌਂ ਜਾਣ ਵਾਲੀਆਂ ਕਈ ਮੁਸ਼ਲਕਾਂ ਨੂੰ ਠੀਕ ਕਰਦਾ ਹੈ।ਇਸ ਤੋਂ ਇਲਾਵਾ ਤਰਬੂਜ ਚ ਮੌਜੂਦ ਵਿਟਾਮਿਨ ਏ ਅਤੇ ਪਾਣੀ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਨੂੰ ਖਾਣ ਨਾਲ ਮੋਟਾਪਾ ਨਹੀਂ ਵੱਧਦਾ। ਇਹ ਸਰੀਰ ਚ ਚਮੜੀ ਘਟਾਉਣ ਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਅੱਖਾਂ ਲਈ ਲੋੜੀਂਦਾ ਵਿਟਾਮਿਨ ਏ ਇਸ ਚ ਚੰਗੀ ਮਾਤਰਾ ਚ ਮਿਲਦਾ ਹੈ।

ਤਰਬੂਜ਼ ਚਮੜੀ, ਵਾਲ, ਅੱਖਾਂ, ਦਿਲ, ਦਿਮਾਗ਼, ਜਿਗਰ ਆਦਿ ਦੀ ਤੰਦਰੁਸਤੀ ਵਾਸਤੇ ਲੋੜੀਂਦੇ ਤੱਤਾਂ ਨਾਲ ਭਰਪੂਰ ਫਲ ਹੈ। ਇਹ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਜ਼ਰੂਰ ਦੇਣਾ ਚਾਹੀਦਾ ਹੈ। ਇਹ ਭੁੱਖ, ਹਾਜ਼ਮਾ, ਕਬਜ਼ ਤੋਂ ਵਧੀਆ ਹੈ। ਲੇਕਿਨ ਕੁੱਝ ਬੱਚੇ ਤਰਬੂਜ਼ ਖਾਣਾ ਪਸੰਦ ਨਹੀਂ ਕਰਦੇ। ਅਜੇਹੇ ਬੱਚਿਆਂ ਨਾਲ ਜ਼ਬਰਦਸਤੀ ਨਾਂ ਕਰੋ। ਵੈਸੇ ਬੱਚਿਆਂ ਨੂੰ ਤਰਬੂਜ਼ ਦੀਆਂ ਫਾੜੀਆਂ ਦੇ ਸਮਾਇਲੀ ਵੀ ਬਣਾਕੇ ਦੇ ਸਕਦੇ ਹੋ ਤੇ ਥੋੜਾ ਚਮਚ ਨਾਲ ਖੁਰਚ ਕੇ ਰਸ ਵੀ ਕੱਢਕੇ ਦੇ ਸਕਦੇ ਹੋ।

ਗਰਮੀ ਦੇ ਦਿਨਾਂ ਵਿੱਚ ਤਰਬੂਜ਼ ਗਰਮੀ ਕਾਰਨ ਵਾਰ ਵਾਰ ਲੱਗਣ ਵਾਲੀ ਪਿਆਸ ਤੋਂ ਬਚਾਅ ਕਰਦਾ ਹੈ। ਇਹ ਹਰਤਰਾਂ ਦੀ ਰਸੌਲੀ, ਪਥਰੀ, ਕੈਂਸਰ ਤੋੰ ਵੀ ਬਚਾਅ ਕਰਦਾ ਹੈ। ਗੰਠੀਆ, ਖਾਰਿਸ਼, ਅਲੱਰਜੀ, ਸਰੀਰਕ ਕਮਜ਼ੋਰੀ, ਪਾਣੀ ਦੀ ਘਾਟ, ਹੱਥ ਪੈਰ ਸੌਣੇ, ਖੂਨ ਘੱਟ ਬਣਨਾ, ਵਾਲ ਨਾਂ ਵਧਣੇ, ਮੂੰਹ ਵਾਰ ਵਾਰ ਪੱਕਣਾ, ਨੱਕ, ਕੰਨ, ਗਲੇ ਦੀ ਵਾਰ ਵਾਰ ਇਨਫੈਕਸ਼ਨ ਹੋਣੀ ਆਦਿ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਤਰਬੂਜ਼ ਨਾਲ ਖੁੱਲ੍ਹ ਕੇ ਪਿਸ਼ਾਬ ਆਉਂਦਾ ਹੈ। ਨਰਵਸ ਸਿਸਟਮ ਦੇ ਸਹੀ ਤਰਾਂ ਕੰਮ ਕਰਨ ਲਈ ਵੀ ਇਹ ਜ਼ਰੂਰੀ ਤੱਤਾਂ ਨਾਲ ਭਰਪੂਰ ਹੈ। ਇਉਂ ਇਹ ਮਾਨਸਿਕ ਰੋਗਾਂ ਵਿੱਚ ਵੀ ਲਾਭਦਾਇਕ ਹੈ। ਜਲਦੀ ਸਾਹ ਚੜ੍ਹਨਾ, ਥੱਕਣਾ, ਪਸੀਨਾ ਜ਼ਿਆਦਾ ਆਉਣਾ ਆਦਿ ਤੋੱ ਵੀ ਇਹ ਲਾਭਦਾਇਕ ਹੈ। ਲੇਕਿਨ ਇਹ ਸ਼ੂਗਰ ਰੋਗੀ ਅਤੇ ਗੁਰਦੇ ਫੇਲ੍ਹ ਵਾਲੇ ਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ।

ਤਰਬੂਜ਼ ਵਿੱਚ ਇੱਕ ਤਰਾਂ ਦੀ ਕਾਰਬੋਹਾਈਡਰੇਟਸ FODMAPs ਹੁੰਦੀ ਹੈ, ਜੋ ਕਿ ਕੁੱਝ ਕੂ ਲੋਕਾਂ ਦੇ ਪਚਦੀ ਨਹੀਂ । ਉਹਨਾਂ ਨੂੰ ਤਰਬੂਜ਼ ਖਾਣ ਬਾਅਦ ਡਕਾਰ ਆਉਣੇ, ਕਬਜ਼ ਜਾਂ ਦਸਤ, ਪੇਟ ਗੈਸ ਤੇ ਪੇਟ ਦਰਦ ਆਦੀ ਹੋਣ ਲਗਦਾ ਹੈ। ਅਜੇਹੇ ਲੋਕਾਂ ਨੂੰ ਵੀ ਤਰਬੂਜ਼ ਨਹੀਂ ਖਾਣਾ ਚਾਹੀਦਾ ਹੈ। ਕੁੱਝ ਲੋਕਾਂ ਦੇ ਤਰਬੂਜ਼ ਨਾਲ ਓਰਲ ਅਲੱਰਜੀ ਸਿੰਡਰੋਮ ਬਣਕੇ ਬੁੱਲ੍ਹ, ਮੂੰਹ, ਜੀਭ ਆਦਿ ਦੀ ਸੋਜ਼ ਵੀ ਹੋ ਜਾਂਦੀ ਹੈ ਤੇ ਗਲੇ, ਕੰਨਾਂ, ਅੱਖਾਂ, ਮੂੰਹ ਵਿੱਚ ਖਾਰਿਸ਼ ਹੋਣ ਲਗਦੀ ਹੈ। ਉਹਨਾਂ ਨੂੰ ਵੀ ਤਰਬੂਜ਼ ਨਹੀਂ ਖਾਣਾ ਚਾਹੀਦਾ ਹੈ। ਇਸ ਵਿੱਚ ਵਿਟਾਮਿਨ ਏ, ਸੀ, ਬੀ-1, ਬੀ-5, ਬੀ-6, ਮੈਗਨੇਸ਼ੀਅਮ, ਪੁਟਾਸ਼ੀਅਮ, ਲਾਇਕੋਪੀਨ, ਸਿਟਰਿਊਲਿਨ, ਕਾਪਰ ਅਤੇ ਡਾਇਟਰੀ ਫਾਇਬਰ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸਤਰਾਂ ਇਹ ਇੱਕ ਪੌਸ਼ਟਿਕ ਭੋਜਨ ਹੈ ਤੇ ਗਰਮੀ ਦੇ ਸਭ ਤਰਾਂ ਦੇ ਰੋਗਾਂ ਵਿੱਚ ਲਾਭ ਦਾਇਕ ਹੈ। ਦਸਤ, ਉਲਟੀਆਂ, ਘਬਰਾਹਟ, ਗਰਮੀ, ਲੋਅ ਦੀ ਸ਼ਿਕਾਇਤ ਚ ਵੀ ਫਾਇਦੇਮੰਦ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ,ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ,ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਮੋਗਾ 9463038229

Check Also

ਮੋਟਾਪੇ ਤੇ ਸ਼ੂਗਰ ਤੋਂ ਬਚਣ ਲਈ ਖਾਉ ਇਮਲੀ ਫਲੀਆਂ

ਇਮਲੀ ਫਲੀਆਂ ਰੋਜ਼ਾਨਾ ਖਾਣੇ ਦੇ ਨਾਲ ਸਲਾਦ ਵਜੋਂ ਜਾਂ ਖਾਣੇ ਤੋਂ ਬਾਅਦ ਗੁੜ ਸ਼ੱਕਰ ਦੀ …

%d bloggers like this: