Home / ਰਾਸ਼ਟਰੀ / ਦਾਜ ਨਾਂ ਮਿਲਣ ਤੇ ਲਾੜਾ ਬਰਾਤ ਸਮੇਤ ਭੱਜਿਆ

ਦਾਜ ਨਾਂ ਮਿਲਣ ਤੇ ਲਾੜਾ ਬਰਾਤ ਸਮੇਤ ਭੱਜਿਆ

ਵਿਆਹ ਦੇ 7 ਫੇਰਿਆਂ ’ਤੇ 5 ਲੱਖ ਰੁਪਏ ਭਾਰੀ ਪੈ ਗਏ। ਫੇਰਿਆਂ ਤੋਂ ਪਹਿਲਾਂ ਲਾੜਾ 5 ਲੱਖ ਰੁਪਏ ਦੀ ਨਕਦੀ ਨਾ ਮਿਲਣ ਤੋਂ ਭੜਕ ਗਿਆ। ਵਿਵਾਦ ਵਿਚਾਲੇ ਲਾੜਾ ਅਤੇ ਬਰਾਤੀ ਭੱਜ ਨਿਕਲੇ। ਰਾਤ ਭਰ ਉਨ੍ਹਾਂ ਦੀ ਉਡੀਕ ਹੋਈ ਪਰ ਉਹ ਨਾ ਪਰਤੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਮੁਤਾਬਕ ਬਰਾਤ ਦੀ ਖਾਤਰਦਾਰੀ ਮਗਰੋਂ ਖਾਣਾ-ਪੀਣਾ ਹੋਇਆ। ਇਸ ਤੋਂ ਬਾਅਦ ਬਰਾਤ ਅਤੇ ਬੈਂਡ ਵਾਜੇ ਵਾਲਿਆਂ ਵਿਚਾਲੇ ਵਿਵਾਦ ਹੋ ਗਿਆ। ਕਿਸੇ ਤਰ੍ਹਾਂ ਬਰਾਤ ਦਰਵਾਜੇ ਤੇ ਪੁੱਜੀ ਤਾਂ ਦਰਵਾਜੇ ਤੇ ਰਖੇ ਸਮਾਨ ਨੂੰ ਦੇਖ ਕੇ ਲਾੜੇ ਦਾ ਪਿਤਾ ਭੜਕ ਗਿਆ। ਇਸ ਦੇ ਨਾਲ ਹੀ 5 ਲੱਖ ਦੀ ਨਕਦੀ ਤੇ ਹੋਰਨਾਂ ਸਮਾਨ ਦੀ ਮੰਗ ਸ਼ੁਰੂ ਹੋ ਗਈ। ਜਿਸ ਨੁੰ ਲੜਕੀ ਦੇ ਪਿਤਾ ਨੇ ਪੂਰਾ ਕਰਨ ਤੋਂ ਨਾਹ ਕਰ ਦਿੱਤੀ।

ਮੰਗ ਪੂਰੀ ਨਾ ਹੋਣ ਤੇ ਲਾੜੇ ਦੇ ਪਿਓ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਅ ਤੇ ਵਿਆਹ ਕਰਨ ਨਾਹ ਕਰ ਦਿੱਤੀ। ਇਸ ਤੋਂ ਬਾਅਦ ਲਾੜਾ ਤੇ ਬਾਰਾਤੀ ਭੱਜ ਗਏ। ਜਿਸ ਤੋਂ ਬਾਅਦ ਬਰਾਤ ਨੂੰ ਸਾਰੀ ਰਾਤ ਉਡੀਕਦੀ ਰਹੀ ਲਾੜੀ ਇੰਤਜ਼ਾਰ ਚ ਰੋਂਦੀ ਰਹੀ।

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: