Breaking News
Home / ਅੰਤਰ ਰਾਸ਼ਟਰੀ / ਆਇਰਲੈਂਡ ‘ਚ ਲੱਗੀ ਕਲਾਈਮੇਟ ਐਮਰਜੰਸੀ

ਆਇਰਲੈਂਡ ‘ਚ ਲੱਗੀ ਕਲਾਈਮੇਟ ਐਮਰਜੰਸੀ

ਡਬਲਿਨ— ਆਇਰਲੈਂਡ ਦੀ ਸੰਸਦ ਨੇ ਜਲਵਾਯੂ ਐਮਰਜੰਸੀ ਐਲਾਨ ਕਰ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਇਹ ਸੰਸਾਰ ਦਾ ਦੂਜਾ ਦੇਸ਼ ਬਣ ਗਿਆ ਹੈ। ਵਾਤਾਵਰਣ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀ ਸਵੀਡਿਸ਼ ਲੜਕੀ ਥੁਨਬਰਗ ਨੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਤੇ ਫੈਸਲਾ ਦੀ ਸ਼ਲਾਘਾ ਕੀਤੀ।

ਵੀਰਵਾਰ ਰਾਤ ਨੂੰ ਸੰਸਦੀ ਰਿਪੋਰਟ ‘ਚ ਇਕ ਸੋਧ ਕਰਕੇ ਜਲਵਾਯੂ ਐਮਰਜੰਸੀ ਐਲਾਨ ਕੀਤੀ ਗਈ ਤੇ ਸੰਸਦ ਨੂੰ ਸੱਦਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਜਾਂਚ ਕਰਕੇ ਉਹ (ਆਇਰਿਸ਼ ਸਰਕਾਰ)ਬਾਇਓਡਾਇਵਰਸਿਟੀ ਨੂੰ ਨੁਕਸਾਨ ਦੇ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ‘ਚ ਸੁਧਾਰ ਕਰ ਸਕਦੀ ਹੈ। ਇਹ ਸੋਧ ਬਿਨਾਂ ਵੋਟਿੰਗ ਸਵਿਕਾਰ ਕਰ ਲਈ ਗਈ ਹੈ। ਆਇਰਿਸ਼ ਗ੍ਰੀਨ ਪਾਰਟੀ ਦੇ ਨੇਤਾ ਤੇ ਸੰਸਦ ‘ਚ ਇਹ ਸੋਧ ਪੇਸ਼ ਕਰਨ ਵਾਲੇ ਇਮਾਨ ਰਾਇਨ ਨੇ ਇਸ ਫੈਸਲੇ ਨੂੰ ਇਤਿਹਾਸਿਕ ਕਰਾਰ ਦਿੱਤਾ। 16 ਸਾਲਾ ਵਰਕਰ ਥੁਨਬਰਗ ਪੁਰੇ ਯੂਰਪ ‘ਚ ਇਕ ਮੁਹਿੰਮ ਚਲਾ ਰਹੀ ਹੈ ਤੇ ਇਹ ਗ੍ਰੀਨ ਅੰਦੋਲਨ ਨੂੰ ਲੈ ਕੇ ਮੁੱਖ ਹਸਤੀਆਂ ‘ਚ ਸ਼ੁਮਾਰ ਹੋ ਗਈ ਹੈ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਇਸ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਥੁਨਬਰਗ ਨੇ ਟਵੀਟ ਕਰਕੇ ਕਿਹਾ ਕਿ ਆਇਰਲੈਂਡ ਤੋਂ ਬਹੁਚ ਚੰਗੀ ਖਬਰ। ਅਗਲਾ ਕੌਣ?

ਬ੍ਰਿਟੇਨ ਨੂੰ ਵਿਸ਼ਵ ‘ਚ ਅਜਿਹਾ ਪਹਿਲਾ ਦੇਸ਼ ਹੋਣ ਦਾ ਮਾਣ ਮਿਲਿਆ ਹੈ, ਜਿਸ ਨੇ ਜਲਵਾਯੂ ਐਮਰਜੰਸੀ ਐਲਾਨ ਕੀਤਾ। ਉਸ ਨੇ ਇਕ ਮਈ ਨੂੰ ਸੰਕੇਤਿਕ ਤੌਰ ‘ਤੇ ਇਹ ਪ੍ਰਸਤਾਵ ਪਾਸ ਕੀਤਾ। ਇਹ ਕਦਮ ਲੰਡਨ ‘ਚ ਹੋਏ ਗ੍ਰੀਨ ਅੰਦੋਲਨ ਤੋਂ ਬਾਅਦ ਚੁੱਕਿਆ ਗਿਆ ਸੀ। ਇਹ ਅੰਦੋਲਨ ਐਕਸਟਿੰਗਸ਼ਨ ਰਿਬੇਲਿਅਨ ਇਨਵਾਇਰਮੈਂਟਲ ਕੈਂਪੇਨ ਸਮੂਹ ਨੇ ਚਲਾਇਆ ਸੀ। ਇਸ ਸਮੂਹ ਦਾ ਟੀਚਾ 2025 ਤੱਕ ਹਰੀਆਂ ਗੈਸਾਂ ਦੇ ਉਤਸਰਜਨ ਲਿਮਟ ਜ਼ੀਰੋ ‘ਤੇ ਲਿਆਉਣ ਤੇ ਜੈਵਵਿਵਧਤਾ ਦੇ ਨੁਕਸਾਨ ਨੂੰ ਖਤਮ ਕਰਨਾ ਹੈ। ਇਸ ਪਹਿਲ ਨੂੰ ਗਲੋਬਲ ਪੱਧਰ ‘ਤੇ ਖੱਬੇ ਪੱਖੀ ਝੁਕਾਅ ਵਾਲੇ ਦਲਾਂ ਦਾ ਸਮਰਥਨ ਹਾਸਿਲ ਹੈ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: