Breaking News
Home / ਪੰਜਾਬ / ਬਾਦਲ ਨੇ ਅਬਰਾਹਮ ਲਿੰਕਨ ਨਾਲ ਕੀਤੀ ਮੋਦੀ ਦੀ ਤੁਲਨਾ

ਬਾਦਲ ਨੇ ਅਬਰਾਹਮ ਲਿੰਕਨ ਨਾਲ ਕੀਤੀ ਮੋਦੀ ਦੀ ਤੁਲਨਾ

ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਕਰਤਾਰਪੁਰ ਪੁੱਜੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਦੀ ਤੁਲਨਾ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਦੋ ਨੇਤਾਵਾਂ ਨੂੰ ਇੰਨਾ ਉੱਚਾ ਉਠਦੇ ਵੇਖਿਆ ਹੈ ਇੱਕ ਲਿੰਕਨ ਅਤੇ ਹੁਣ ਮੋਦੀ ਜਿਨ੍ਹਾਂ ਚਾਹ ਵੇਚੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕੀਤੀ।

ਦੱਸਣਯੋਗ ਹੈ ਕਿ ਅਬਰਾਹਮ ਲਿੰਕਨ (12 ਫ਼ਰਵਰੀ 1809-15 ਅਪ੍ਰੈਲ 1865) ਸੰਯੁਕਤ ਰਾਜ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਨੇ ਮਾਰਚ 1861 ਤੋਂ ਅਪ੍ਰੈਲ 1865 ਵਿੱਚ ਉਨ੍ਹਾਂ ਦੇ ਕਤਲ ਤਕ ਇਸ ਅਹੁੱਦੇ ਉੱਤੇ ਸੇਵਾ ਕੀਤੀ। ਲਿੰਕਨ ਨੇ ਅਮਰੀਕੀ ਸਿਵਲ ਜੰਗ-ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ। ਲਿੰਕਨ ਦਾ ਜਨਮ 12 ਫ਼ਰਵਰੀ, 1809 ਨੂੰ ਕੈਨਟੱਕੀ ਦੀ ਹਾਰਡਿਨ ਕਾਉਂਟੀ ਦੇ ਇਕ ਕਮਰੇ ਵਾਲੇ ਘਰ ਵਿਚ ਹੋਇਆ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: