Breaking News
Home / ਅੰਤਰ ਰਾਸ਼ਟਰੀ / ਪੰਜਾਬ ਤੋਂ ਕਨੇਡਾ ਜਾ ਰਿਹਾ ਪੈਸਾ?

ਪੰਜਾਬ ਤੋਂ ਕਨੇਡਾ ਜਾ ਰਿਹਾ ਪੈਸਾ?

ਪਹਿਲਾਂ ਕੈਨੇਡਾ ਤੋਂ ਲੋਕ ਪੰਜਾਬ ਨੂੰ ਡਾਲਰ ਭੇਜਦੇ ਸਨ ਤੇ ਹੁਣ ਲੋਕ ਪੰਜਾਬ ਤੋਂ ਰੁਪਏ ਕੈਨੇਡਾ ਮੰਗਵਾ ਰਹੇ ਹਨ। ਜੇ ਕਿਸੇ ਨੇ ਪੰਜਾਬ ਤੋਂ ਰੁਪਏ ਦੇ ਕੇ ਕੈਨੇਡਾ ‘ਚ ਡਾਲਰ ਲੈਣੇ ਹਨ ਤਾਂ ਮਨੀ ਐਕਸਚੇਂਜਾਂ ਵਾਲੇ 12-13 ਦਿਨ ਦੀ ਉਡੀਕ ਦੱਸ ਰਹੇ ਹਨ ਤੇ ਭੇਜਣ-ਮੰਗਵਾਉਣ ਦੇ ਰੇਟ ‘ਚ ਵੀ ਕਾਫੀ ਫਰਕ ਹੈ।

ਅਜਿਹਾ ਪੰਜਾਬ ਤੋਂ ਕੈਨੇਡਾ ਆਏ ਵਿਦਿਆਰਥੀਆਂ ਅਤੇ ਵਰਕ ਪਰਮਿਟ ਵਾਲਿਆਂ ਵਲੋਂ ਪੜ੍ਹਾਈ ਅਤੇ ਘਰ ਦਾ ਖਰਚਾ ਪੂਰਾ ਕਰਨ ਲਈ ਪੰਜਾਬੋਂ ਮੰਗਵਾਈ ਜਾ ਰਹੀ ਰਕਮ ‘ਚ ਆਈ ਤੇਜ਼ੀ ਕਾਰਨ ਹੋ ਰਿਹਾ ਹੈ। ਮਤਲਬ ਕਿ ਭੇਜਣ ਵਾਲੇ ਘਟ ਗਏ ਤੇ ਮੰਗਵਾਉਣ ਵਾਲੇ ਵਧ ਗਏ।ਪੰਜਾਬ ਦੀ ਸਿਆਸਤ ‘ਚ ਦਿਲਚਸਪੀ ਬਾਰੇ ਬਾਹਰਲਿਆਂ ਦਾ ਉਹ ਨੱਕ ਫੁੱਟਾ ਕਿ ਐਤਕੀਂ ਹੱਥ ਖੜੇ ਕਰੀ ਜਾ ਰਹੇ ਹਨ ਕਿ ਛੱਡੋ ਪਰੇ, ਅਸੀਂ ਕੀ ਲੈਣਾ। ਪੰਜਾਬ ‘ਚ ਜ਼ਮੀਨਾਂ ਦੀ ਕੀਮਤ ਟੁੱਟਣ ਤੋਂ ਵੀ ਬਾਹਰਲੇ ਬਹੁਤ ਹੀ ਨਿਰਾਸ਼ ਹੋਏ ਬੈਠੇ ਹਨ।
ਇਹ ਦੋ ਨਵੀਆਂ ਤਬਦੀਲੀਆਂ ਹਨ, ਜੋ ਪੰਜਾਬ ਦੇ ਭਵਿੱਖ ਨੂੰ ਬੇਹੱਦ ਪ੍ਰਭਾਵਿਤ ਕਰਨਗੀਆਂ।
– ਗੁਰਪ੍ਰੀਤ ਸਿੰਘ ਸਹੋਤਾ

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: