Breaking News
Home / ਪੰਜਾਬ / ਸੰਨੀ ਦਿਉਲ ਦੇ ਰੋਡ ਸ਼ੋਅ ਚ ਹੰਗਾਮਾ, ਲੱਥੀਆਂ ਪੱਗਾਂ

ਸੰਨੀ ਦਿਉਲ ਦੇ ਰੋਡ ਸ਼ੋਅ ਚ ਹੰਗਾਮਾ, ਲੱਥੀਆਂ ਪੱਗਾਂ

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਭੀੜ ਨੂੰ ਦੇਖ ਕੇ ਸੰਨੀ ਦਿਓਲ ਭੜਕ ਗਏ ਅਤੇ ਉਨ੍ਹਾਂ ਨੇ ਆਪਣਾ ਲੋਕਾਂ ‘ਤੇ ਕੱਢ ਦਿੱਤਾ। ਸਾਹਮਣੇ ਆਈ ਵੀਡੀਓ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਸੰਨੀ ਦਿਓਲ ਨੂੰ ਘੇਰਾ ਪਾਇਆ ਅਤੇ ਫਿਰ ਸੰਨੀ ਦਿਓਲ ਦਾ ਗੁੱਸਾ ਫੁਟ ਕੇ ਬਾਹਰ ਆ ਗਿਆ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਨੂੰ ਭਾਜਪਾ ਵੱਲੋਂ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਅਤੇ ਇਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੋਣ ਵਾਲਾ ਹੈ। ਬੀਤੇ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ‘ਚ ਹੀ ਸੰਨੀ ਦਿਓਲ ਲਗਾਤਾਰ ਰੋਡ ਸ਼ੋਅ ਕਰ ਰਹੇ ਹਨ।

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ‘ਚ ਪ੍ਰਚਾਰ ਕਰਨ ਪਹੁੰਚੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ ‘ਤੇ ਵੱਡੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਗੁਰਦਾਸਪੁਰ ਸੀਟ ਤੋਂ ਬੁਰੀ ਤਰ੍ਹਾਂ ਹਾਰ ਕੇ ਮੁੰਬਈ ਵਾਪਸ ਜਾਣਗੇ। ਅਰੁਣਾ ਨੇ ਕਿਹਾ ਕਿ ਭਾਜਪਾ ਇਕ ਨੈਸ਼ਨਲ ਪਾਰਟੀ ਹੋ ਕੇ ਵੀ ਉਸ ਨੂੰ ਆਪਣੇ ਕਿਸੇ ਵੀ ਲੀਡਰ ‘ਤੇ ਭਰੋਸਾ ਨਹੀਂ ਆਇਆ ਕਿ ਕੋਈ ਸੁਨੀਲ ਜਾਖੜ ਦਾ ਮੁਕਾਬਲਾ ਕਰ ਸਕਦਾ ਹੈ, ਇਸੇ ਕਰਕੇ ਉਨ੍ਹਾਂ ਨੇ ਪੈਰਾਸ਼ੂਟ ਰਾਹੀਂ ਆਪਣਾ ਉਮੀਦਵਾਰ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਤਾਂ ਸਿਆਸਤ ਦਾ ‘ਓ’ ਤੱਕ ਵੀ ਨਹੀਂ ਆਉਂਦਾ। ਸੰਨੀ ਦਿਓਲ ਤਾਂ ਖੁਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਰਾਜਨੀਤੀ ਨਹੀਂ ਆਉਂਦੀ ਅਤੇ ਨਾ ਹੀ ਪੰਜਾਬੀ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਤਾਂ ਸਹੁੰ ਵੀ ਐੱਸ. ਡੀ. ਐੱਮ. ਨੇ ਚੁਕਾਈ ਸੀ। ਸੰਨੀ ਨੂੰ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਵੀ ਕੁਝ ਨਹੀਂ ਪਤਾ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: