Breaking News
Home / ਪੰਜਾਬ / ਕਾਂਗਰਸ ਤੇ ਅਕਾਲੀਆਂ ਵਿਚਾਲੇ ਝੜਪ,ਪ੍ਰਨੀਤ ਕੌਰ ਦਾ ਵਿਰੋਧ

ਕਾਂਗਰਸ ਤੇ ਅਕਾਲੀਆਂ ਵਿਚਾਲੇ ਝੜਪ,ਪ੍ਰਨੀਤ ਕੌਰ ਦਾ ਵਿਰੋਧ

ਸ਼ੁਤਰਾਣਾ ਹਲਕੇ ਦੇ ਪਿੰਡ ਕਲਵਾਰਾ ਚ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਜਲਸੇ ਤੋਂ ਬਾਅਦ ਹੰਗਾਮਾ ਹੋ ਗਿਆ। ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ ਤੇ ਜੰਮ ਕੇ ਇੱਟਾਂ ਰੋੜੇ ਚੱਲੇ, ਜਿਸ ਵਿੱਚ ਕੁਝ ਲੋਕ ਜ਼ਖਮੀ ਹੋ ਗਏ।ਪ੍ਰਨੀਤ ਕੌਰ ਪਿੰਡ ਕਲਵਾਰਾ ਚ ਚੋਣ ਜਲਸੇ ਨੂੰ ਸੰਬੋਧਨ ਕਰਨ ਪਹੁੰਚੇ ਸਨ ਤਾਂ ਅਕਾਲੀ ਦਲ ਦੇ ਲੋਕ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਵਿਰੋਧ ਕਰਨ ਪਹੁੰਚ ਗਏ। ਜਿਸ ਦੇ ਬਾਅਦ ਕਾਂਗਰਸ ਦੇ ਵਰਕਰਾਂ ਨੇ ਵੀ ਇਸਦਾ ਵਿਰੋਧ ਕੀਤਾ ਤੇ ਗੱਲ ਇੰਨੀ ਵਧ ਗਈ ਕਿ ਇੱਟਾਂ ਰੋੜਿਆਂ ਤੱਕ ਪਹੁੰਚ ਗਈ।ਅਕਾਲੀ ਦਲ ਦਾ ਇਲਜ਼ਾਮ ਸੀ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ਦੌਰਾਨ ਉਹਨਾਂ ਦੇ ਜਿੱਤੇ ਹੋਏ ਸਰਪੰਚ ਨੂੰ ਹਾਰਿਆ ਹੋਇਆ ਐਲਾਨ ਦਿੱਤਾ ਸੀ।
ਵੀਰਵਾਰ ਸਵੇਰੇ ਸਮਾਣਾ ਨੇੜਲੇ ਪਿੰਡ ਕੁਲਾਰਾਂ ਵਿਖੇ ਲੋਕ ਸਭਾ ਹਲਕਾ ਪਟਿਆਲਾ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਵਿਧਾਇਕ ਨਿਰਮਲ ਸਿੰਘ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ।

ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਜਿਸ ‘ਚ ਦੋਵੇਂ ਧਿਰਾ ਦੇ ਕੁਝ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਸ ਨੇ ਉਨ੍ਹਾਂ ਨੂੰ ਰੈਲੀ ਵਾਲੀ ਜਗ੍ਹਾ ਤੇ ਜਾਣ ਤੋਂ ਰੋਕਿਆ ਸੀ ਪਰ ਗੁੱਸੇ ਵਿਚ ਆਏ ਪਿੰਡ ਵਾਸੀ ਦੂਜੇ ਰਸਤੇ ਰਾਹੀਂ ਰੈਲੀ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪੰਡਾਲ ਵਿਚ ਹਫੜਾ-ਦਫਰੀ ਮੱਚ ਗਈ। ਇਸ ਲੜਾਈ ਝਗੜੇ ਨੂੰ ਰੋਕਣ ਲਈ ਮਜਬੂਰਨ ਪੁਲਸ ਨੂੰ ਲਾਠੀ ਚਾਰਜ ਕਰਨਾ ਪਿਆ।

ਪਿੰਡ ਵਾਸੀ ਦਰਸ਼ਨ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਗਿਣਤੀ ਤੋਂ ਬਾਅਦ ਮੈਨੂੰ ਸ਼ਾਮ ਸਮੇਂ ਜੇਤੂ ਐਲਾਨ ਦਿੱਤਾ ਗਿਆ ਸੀ ਪਰ ਜਦੋਂ ਉਹ ਆਪਣੀ ਜਿਤ ਦਾ ਸਰਟੀਫਿਕੇਟ ਲੈਣ ਲਈ ਗਿਆ ਤਾਂ ਉਸ ਸਮੇਂ ਹੈਰਾਨ ਰਹਿ ਗਿਆ ਸੀ ਕਿ ਉਸ ਨੂੰ ਹਾਰਿਆ ਐਲਾਨ ਕਰ ਦਿੱਤਾ ਸੀ। ਜਿਸ ਕਾਰਨ ਸਾਨੂੰ ਇਹ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਬਾਈਕਾਟ ਕਰਦੇ ਹਨ ਤੇ ਉਸ ਆਪਣੇ ਸਮਰਥਕਾਂ ਸਮੇਤ ਦੂਜੇ ਉਮੀਦਵਾਰ ਨੂੰ ਵੋਟ ਪਾਊਣਗੇ। ਇਸ ਸਬੰਧੀ ਜਦੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਮੋਜੂਦਾ ਸਰਕਾਰਾਂ ਦੇ ਸਾਸ਼ਨ ਕਾਲ ਦੌਰਾਨ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ ਪਰ ਫਿਰ ਵੀ ਉਹ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: