Breaking News
Home / ਪੰਜਾਬ / ਹੁਸ਼ਿਆਰਪੁਰ ਵਿਚ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਸਣੇ 10 ਮੌਤਾਂ

ਹੁਸ਼ਿਆਰਪੁਰ ਵਿਚ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਸਣੇ 10 ਮੌਤਾਂ

ਹੁਸ਼ਿਆਰਪੁਰ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ 10 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ‘ਚ ਦਰਜਨ ਵਿਅਕਤੀ ਜ਼ਖਮੀ ਵੀ ਹੋਏ ਹਨ।

ਹਾਦਸਾ ਪਿਕਅਪ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਦੇ ਪਰਖੱਚੇ ਉੱਡ ਗਏ ਤੇ 10 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 12 ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ‘ਚ ਦੋ ਬੱਚੇ ਤੇ ਤਿੰਨ ਔਰਤਾਂ ਵੀ ਸ਼ਾਮਲ ਹਨ।

ਸਾਰੀਆਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਜਾ ਰਹੀ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਅਪ ਸਵਾਰ ਦਸੂਹਾ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਉਸਮਾਨ ਸ਼ਹੀਦ ਦੇ ਰਹਿਣ ਵਾਲੇ ਸਨ ਤੇ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਜਾ ਰਹੇ ਸਨ। ਵਾਪਸ ਪਰਤਦੇ ਸਮੇਂ ਧੋਬੀਘਾਟ ਚੌਕ ਨੇੜੇ ਪੁਲਿਸ ਨਾਕੇ ਨੂੰ ਦੇਖ ਕੇ ਚਾਲਕ ਘਬਰਾ ਗਿਆ ਤੇ ਪਿਕਅਪ ਤੇ ਉਸ ਦਾ ਧਿਆਨ ਹਟ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਰਿਕਸ਼ਾ ਚਾਲਕ ਨੂੰ ਬਚਾਉਣ ਦੇ ਚੱਕਰ ਵਿਚ ਹਾਦਸਾ ਵਾਪਰਿਆ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: