Breaking News
Home / ਪੰਜਾਬ / ਮਾਮਲਾ ਔਰਤ ਵਲੋਂ ਸੰਨੀ ਦਿਉਲ ਨੂੰ ਕਿਸ ਕਰਨ ਦਾ- ਦੇਖੋ ਸੰਨੀ ਨੇ ਕੀ ਕਿਹਾ

ਮਾਮਲਾ ਔਰਤ ਵਲੋਂ ਸੰਨੀ ਦਿਉਲ ਨੂੰ ਕਿਸ ਕਰਨ ਦਾ- ਦੇਖੋ ਸੰਨੀ ਨੇ ਕੀ ਕਿਹਾ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਬਟਾਲੇ ਵਿੱਚ ਜੱਗੋ ਤੇਰ੍ਹਵੀਂ ਹੋ ਗਈ। ਦਰਅਸਲ, ਉਹ ਬਟਾਲਾ ਵਿੱਚ ਰੋਡ ਸ਼ੋਅ ਕੱਢ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਹਜ਼ਾਰਾਂ ਲੋਕਾਂ ਸਾਹਮਣੇ ਕਰ ਦਿੱਤਾ।
ਇੱਥੇ ਰੋਡ ਸ਼ੋਅ ਦੌਰਾਨ ਇੱਕ ਔਰਤ ਨੇ ਸੰਨੀ ਦੀ ਗੱਲ੍ਹ ‘ਤੇ ਸਾਰੇ ਸਰੇ ਬਾਜ਼ਾਰ ਚੁੰਮਣ ਕਰ ਲਿਆ। ਔਰਤ ਵੱਲੋਂ ਸੰਨੀ ਦਿਓਲ ਨਾਲ ਕੀਤੀ ਗਈ ਇਸ ਹਰਕਤ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਕਤ ਔਰਤ ਪਹਿਲਾਂ ਤਾਂ ਸੰਨੀ ਦਿਓਲ ਦੇ ਟਰੱਕ ‘ਤੇ ਚੜ੍ਹਦੀ ਹੈ। ਸੰਨੀ ਵੀ ਉਸ ਦਾ ਹੱਥ ਫੜ ਕੇ ਉੱਪਰ ਚੜ੍ਹਾਉਂਦੇ ਹਨ। ਫਿਰ ਸੰਨੀ ਨੂੰ ਮਿਲਣ ਦੇ ਬਹਾਨੇ ਆਈ ਇਹ ਔਰਤ ਉਸ ਦੇ ਕਰੀਬ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਸਾਹਮਣੇ ਸੰਨੀ ਦੀ ਪੱਪੀ ਲੈ ਲੈਂਦੀ ਹੈ। ਇਸ ਮੌਕੇ ਸੰਨੀ ਦਿਓਲ ਦੇ ਨਾਲ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਤੇ ਬਟਾਲਾ ਭਾਜਪਾ ਆਗੂ ਰਕੇਸ਼ ਭਾਟੀਆ ਸਮੇਤ ਹੋਰ ਕਈ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।

ਇਸ ‘ਘਟਨਾ’ ਮਗਰੋਂ ਸੰਨੀ ਦਿਓਲ ਸ਼ਾਂਤ ਹੀ ਰਹਿੰਦੇ ਹਨ ਅਤੇ ਉਸ ਔਰਤ ਦੀ ਬਾਂਹ ਫੜ ਕੇ ਟਰੱਕ ਤੋਂ ਹੇਠਾਂ ਉਤਾਰਦੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਦੇ ਪਿਆਰ ‘ਤੇ ਸੰਨੀ ਦੇ ਨਾਲ ਆਏ ਸਿਆਸੀ ਲੀਡਰ ਖੁਸ਼ ਵੀ ਹੁੰਦੇ ਹਨ ਤੇ ਕਈ ਤਾੜੀਆਂ ਵੀ ਮਾਰਦੇ ਹਨ।

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਬਟਾਲਾ ‘ਚ ਹੋਏ ਰੋਡ ਸ਼ੋਅ ‘ਚ ਇਕ ਔਰਤ ਵੱਲੋਂ ਸੰਨੀ ਦਿਓਲ ਨੂੰ ‘ਕਿੱਸ’ ਕੀਤੇ ਜਾਣ ਦਾ ਮਾਮਲਾ ਬਹੁਤ ਹੀ ਚਰਚਾ ‘ਚ ਆ ਗਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਮਾਮਲੇ ‘ਤੇ ਸੰਨੀ ਦਿਓਲ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਗੁਰਦਾਸਪੁਰ ਹਲਕੇ ‘ਚ ਉਸ ਨੂੰ ਚਾਹੁਣ ਵਾਲੇ ਉਸ ਦੇ ਬਹੁਤ ਜ਼ਿਆਦਾ ਭਰਾ-ਭੈਣ ਹਨ। ਜਦ ਕਿਸੇ ਭੈਣ ਨੇ ਉਸ ਨੂੰ ਭਰਾ ਸਮਝ ਕੇ ‘ਕਿੱਸ’ ਕਰ ਲਈ ਹੈ ਤਾਂ ਉਸ ‘ਚ ਕੀ ਬੁਰਾਈ ਹੈ? ਸੰਨੀ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਸ ਗੱਲ ਨੂੰ ਨੋਟਿਸ ਤੱਕ ਨਹੀਂ ਕੀਤਾ। ਦੂਜੇ ਪਾਸੇ ਮੇਰੇ ਲੱਖਾਂ ਭਰਾ-ਭੈਣ ਹਨ, ਜੋ ਮੇਰੇ ਪ੍ਰਸ਼ੰਸਕ ਹਨ। ਕਲਾਕਾਰਾਂ ਦੇ ਨਾਲ ਅਜਿਹੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਹੈ, ਜੋ ਸਾਨੂੰ ਮਿਲਦੇ ਰਹਿਣਾ ਚਾਹੀਦਾ ਹੈ।

ਬੀਤੇ ਦਿਨੀਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਰੋਡ ਸ਼ੋਅ ਬਟਾਲਾ ਸ਼ਹਿਰ ‘ਚ ਸੀ, ਜਿਵੇਂ ਹੀ ਇਹ ਰੋਡ ਸ਼ੋਅ ਬਟਾਲਾ ਸ਼ਹਿਰ ਦੇ ਬਾਹਰੀ ਇਲਾਕੇ ਤੋਂ ਸ਼ੁਰੂ ਹੋ ਕੇ ਗਾਂਧੀ ਕੈਂਪ ਦੇ ਕੋਲ ਪੁੱਜਿਆ ਤਾਂ ਇਕ ਔਰਤ ਅਚਾਨਕ ਬਹੁਤ ਹੀ ਤੇਜ਼ੀ ਨਾਲ ਉਸ ਟਰੱਕ ਦੇ ਅੱਗੇ ਤੋਂ ਚੜ੍ਹ ਗਈ ਅਤੇ ਉਸ ਔਰਤ ਨੇ ਸੰਨੀ ਦਿਓਲ ਨੂੰ ‘ਕਿੱਸ’ ਕਰ ਦਿੱਤੀ। ਇਹ ਸਭ ਕੁਝ ਅਚਾਨਕ ਅਤੇ ਬਹੁਤ ਤੇਜ਼ੀ ਨਾਲ ਹੋਇਆ ਕਿ ਸਾਰੇ ਹੈਰਾਨ ਰਹਿ ਗਏ। ਉਸ ਦੇ ਬਾਅਦ ਔਰਤ ਖੁਦ ਹੀ ਟਰੱਕ ਤੋਂ ਹੇਠਾਂ ਉਤਰ ਗਈ ਅਤੇ ਸੰਨੀ ਦਿਓਲ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਮੰਨਿਆ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: