Breaking News
Home / ਅੰਤਰ ਰਾਸ਼ਟਰੀ / ਸਿੱਖ ਖਿਲਾਫ ਭੋਂਕਣ ਵਾਲੇ ਆਰ.ਐਸ.ਐਸ ਦੇ ਰੌਨ ਬੈਨਰਜੀ ਦੀ ਕਰਤੂਤ

ਸਿੱਖ ਖਿਲਾਫ ਭੋਂਕਣ ਵਾਲੇ ਆਰ.ਐਸ.ਐਸ ਦੇ ਰੌਨ ਬੈਨਰਜੀ ਦੀ ਕਰਤੂਤ

ਆਰ. ਐਸ. ਐਸ. ਤੇ ਮੋਦੀ ਸਮਰਥਕ ਰੌਨ ਬੈਨਰਜੀ ਨਾਂ ਦਾ ਕੈਨੇਡੀਅਨ ਹਿੰਦੂ ਰਾਸ਼ਟਰਵਾਦੀ ਪਹਿਲਾਂ ਵੀ ਸਿੱਖਾਂ ਤੇ ਮੁਸਲਮਾਨਾਂ ਖਿਲਾਫ ਨਫ਼ਰਤੀ ਪ੍ਰਚਾਰ ਕਰਦਾ ਰਿਹਾ ਹੈ। ਹੁਣ ਇਸਨੇ ਬੜੇ ਮਾਣ ਨਾਲ ਇਹ ਵੀਡੀਓ ਪੋਸਟ ਕੀਤੀ ਹੈ, ਜਿੱਥੇ ਇਹ ਤੇ ਇਸਦੇ ਕੁਝ ਸੱਜੇ ਪੱਖੀ ਸਾਥੀ ਮੁਸਲਿਮ ਧਾਰਮਿਕ ਗਰੰਥ ਕੁਰਾਨ ਸ਼ਰੀਫ ਦੇ ਅੰਗਰੇਜ਼ੀ ਅਨੁਵਾਦ ਨੂੰ ਅੱਗ ਲਾ ਰਹੇ ਹਨ ਤੇ ਉਸਦੀ ਬੇਅਦਬੀ ਕਰ ਰਹੇ ਹਨ।ਜਿੱਥੇ ਕੈਨੇਡਾ ਸਰਕਾਰ ਨੂੰ ਅਜਿਹੇ ਅੱਗ ਲਾਊ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਉੱਥੇ ਆਮ ਲੋਕਾਂ ਨੂੰ ਵੀ ਧਰਮਾਂ ਤੋਂ ਉਪਰ ਉੱਠ ਕੇ ਅਜਿਹੀ ਕੋਝੀ ਹਰਕਤ ਦੀ ਨਿਖੇਧੀ ਕਰਨੀ ਚਾਹੀਦੀ ਹੈ।

Hindu nationalist Ron Banerjee and other right wingers burning Muslim holy book QURAN’s English version and spreading hate in Toronto.You can read his posts and blogs what he thinks about Sikhs. In past he spoke openly against Sikhs and Muslims.Every sane person should condemn this act of hatred and government of Canada should take strict action against these people.- ਗੁਰਪ੍ਰੀਤ ਸਿੰਘ ਸਹੋਤਾ

ਟੋਰਾਂਟੋ ਦੇ ਰੌਨ ਬੈਨਰਜੀ ਵੱਲੋਂ ਮੁਸਲਿਮ ਭਾਈਚਾਰੇ ਦੇ ਧਾਰਮਿਕ ਗ੍ਰੰਥ ਕੁਰਾਨ ਦੇ ਅੰਗਰੇਜ਼ੀ ਅਨੁਵਾਦ ਨੂੰ ਅੱਗ ਲਾ ਕੇ ਸਾੜਨ ਦੀ ਸ਼ਰਮਨਾਕ ਘਟਨਾ ਨੂੰ ਬੜੇ ਚਾਅ ਨਾਲ ਰਿਕਾਰਡ ਕਰਕੇ ਆਪਣੇ ਫੇਸਬੁੱਕ ਪੇਜ ਤੇ ਘੁਮਾਇਆ ਜਾ ਰਿਹਾ ਹੈ, ਹਾਲਾਂਕਿ ਉਸ ਨੂੰ ਲੋਕ ਫਿੱਟ -ਲਾਅਨਤਾਂ ਪਾ ਰਹੇ ਹਨ ਅਤੇ ਬਲਦੀ ਤੇ ਤੇਲ ਪਾਉਣ ਵਾਲਾ ਦੱਸ ਰਹੇ ਹਨ।

ਇਸ ਵੱਲੋਂ ਸਮੇਂ- ਸਮੇਂ ਸਿੱਖ ਬਾਰੇ ਅਪਮਾਨਜਨਕ ਟਿੱਪਣੀਆਂ, ਸਿੱਖ ਫ਼ੌਜੀਆਂ ਬਾਰੇ ਅਪਸ਼ਬਦ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਸਬੰਧੀ ਵੀ ਘਟੀਆ ਸ਼ਬਦਾਂ ਦੀ ਵਰਤੋਂ ਕਰਨਾ, ਨਗਰ ਕੀਰਤਨਾਂ ਮੌਕੇ ਸਿੱਖਾਂ ਨੂੰ ਏਅਰ ਇੰਡੀਆ ਧਮਾਕਿਆਂ ਨਾਲ ਜੋੜਨਾ ਅਤੇ ਦੂਜੇ ਪਾਸੇ ਆਰ ਐਸ ਅਤੇ ਭਾਜਪਾ ਦੀ ਮੌਜੂਦਾ ਚੋਣਾਂ ਸਮੇਂ ਸਿਆਸੀ ਪਹੁੰਚ ਬਾਰੇ ਟਿੱਪਣੀਆਂ ਕਰਦਿਆਂ, ਮੁਸਲਿਮ ਲੋਕਾਂ ਨੂੰ ਬੰਗਾਲ ਦੀ ਖਾੜੀ ‘ਚ ਡਬੋ ਦੇਣ ਵਰਗੀਆਂ ਨਸਲਵਾਦੀ ਅਤੇ ਨਫ਼ਰਤ ਭਰੀਆਂ ਟਿੱਪਣੀਆਂ ਕਰਨਾ, ਇਸ ਦੇ ਸੁਭਾਅ ਹਿੱਸਾ ਬਣ ਚੁੱਕਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਰੌਨ ਬੈਨਰਜੀ ਵਰਗੇ ਗੰਦੇ ਲੋਕਾਂ ਨੂੰ ਕਾਨੂੰਨ ਅਨੁਸਾਰ ਘੇਰਿਆ ਜਾਏ ਅਤੇ ‘ਅੱਗ ਲਾ ਕੇ ਰੂੜ੍ਹੀਆਂ ਤੇ ਜਾਣ ਵਾਲੇ ਇਨ੍ਹਾਂ ਡੱਬੁਆਂ ਨੂੰ ਸਬਕ ਸਿਖਾਇਆ ਜਾਏ!-Gurvinder Singh Dhaliwal

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: