Breaking News
Home / ਪੰਜਾਬ / ਲੋਕਾਂ ਨੇ ਪੁੱਛੇ ਸਵਾਲ ਤਾਂ ਵੇਖੋ ਕਿਵੇਂ ਭਗਵੰਤ ਮਾਨ ਨੂੰ ਆਇਆ ਗੁੱਸਾ.

ਲੋਕਾਂ ਨੇ ਪੁੱਛੇ ਸਵਾਲ ਤਾਂ ਵੇਖੋ ਕਿਵੇਂ ਭਗਵੰਤ ਮਾਨ ਨੂੰ ਆਇਆ ਗੁੱਸਾ.

ਸੰਗਰੂਰ: ਪੰਜਾਬ ਦੇ ਚੋਣ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਉਮੀਦਵਾਰਾਂ ਨੂੰ ਸਿੱਧੇ ਹੋ ਕੇ ਟੱਕਰ ਰਹੇ ਹਨ। ਇਸ ਵਾਰ ਲੋਕ ਆਪਣਾ ਗੁੱਸਾ ਕੱਢਣ ਲਈ 19 ਮਈ ਦੀ ਉਡੀਕ ਨਹੀਂ ਕਰ ਰਹੇ ਬਲਕਿ ਉਮੀਦਵਾਰਾਂ ਨੂੰ ਸ਼ਰੇਆਮ ਸੱਥਾਂ ਵਿੱਚ ਘੇਰ ਰਹੇ ਹਨ। ਦਿਲਚਸਪ ਹੈ ਕਿ ਇਹ ਕਿਸੇ ਇੱਕ ਨਹੀਂ ਸਗੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਵਾਪਰ ਰਿਹਾ ਹੈ।

ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੂੰ ਵੀ ਲੋਕ ਸਿੱਧੇ ਹੋ ਕੇ ਟੱਕਰੇ। ਸੰਸਦ ਮੈਂਬਰ ਭਗਵੰਤ ਮਾਨ ਤੋਂ ਪਿੰਡ ਨਮੋਲ ਵਾਸੀਆਂ ਨੇ ਰਿਪੋਰਟ ਕਾਰਡ ਮੰਗਿਆ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਲੋਕਾਂ ਨੇ ਭਗਵੰਤ ਮਾਨ ‘ਤੇ ਸਿਰਫ ਆਪਣੀ ਭੂਆ ਦੇ ਘਰ ਨੂੰ ਜਾਂਦੀ ਗਲੀ ਹੀ ਬਣਾਉਣ ਦਾ ਇਲਜ਼ਾਮ ਲਾਇਆ।

ਪਿੰਡ ਨਮੋਲ ਵਿੱਚ ਭਗਵੰਤ ਮਾਨ ਨੂੰ ਸੁਣਨ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ ਸਨ। ਮਾਨ ਦਾ ਭਾਸ਼ਣ ਅਜੇ ਚੱਲ ਹੀ ਰਿਹਾ ਸੀ ਕਿ ਪਿੰਡ ਦੇ ਨੌਜਵਾਨ ਨੇ ਉਨ੍ਹਾਂ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਿੰਡ ਨਮੋਲ ਲਈ ਕੀਤੇ ਵਿਕਾਸ ਕਾਰਜਾਂ ਬਾਰੇ ਸਵਾਲ ਕਰ ਦਿੱਤਾ। ਭਗਵੰਤ ਮਾਨ ਨੇ ਸਵਾਲ ਕਰਨ ਵਾਲੇ ਨੌਜਵਾਨ ਦੀ ਗੱਲ ਧਿਆਨ ਨਾਲ ਸੁਣੀ ਤੇ ਉਸ ਨੂੰ ਆਪਣੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੇ ਉਸ ਦੇ ਕਾਰਜ ਖੇਤਰ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਨੌਜਵਾਨ ਦੀ ਤਸੱਲੀ ਨਾ ਕਰਵਾ ਸਕੇ। ਇਸ ਤੋਂ ਬਾਅਦ ਹੋਰਾਂ ਲੋਕਾਂ ਨੇ ਵੀ ਮੀਡੀਆ ਰਾਹੀਂ ਭਗਵੰਤ ਮਾਨ ਨੂੰ ਕਈ ਸਵਾਲ ਕੀਤੇ।

ਭਗਵੰਤ ਮਾਨ ਨੂੰ ਸਵਾਲ ਕਰਨ ਵਾਲੇ ਚੰਨਾ ਸਿੰਘ ਨਮੋਲ ਨਾਂ ਦੇ ਨੌਜਵਾਨ ਨੇ ‘ਆਪ’ ਆਗੂ ’ਤੇ ਇਲਜ਼ਾਮ ਲਾਇਆ ਕਿ ਸੰਸਦ ਮੈਂਬਰ ਨੇ ਗੁਆਂਢੀ ਪਿੰਡ ਸ਼ੇਰੋਂ ਵਿੱਚ ਆਪਣੀ ਭੂਆ ਦੇ ਘਰ ਨੂੰ ਜਾਂਦੇ ਰਸਤੇ ਵਿੱਚ ਇੰਟਰਲਾਕਿੰਗ ਟਾਈਲਾਂ ਲਵਾ ਦਿੱਤੀਆਂ ਪਰ ਉਨ੍ਹਾਂ ਦੇ ਪਿੰਡ ਲਈ ਕੁਝ ਨਹੀਂ ਕੀਤਾ। ਇਸ ਨੌਜਵਾਨ ਨੇ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਹੈ ਤੇ ਪਾਰਟੀ ਵਿੱਚ ਪਿਛਲੇ ਦਿਨਾਂ ਵਿੱਚ ਹੋਈਆਂ ਗਤੀਵਿਧੀਆਂ ਕਾਰਨ ਉਸ ਨੇ ਪਾਰਟੀ ਛੱਡ ਦਿੱਤੀ ਹੈ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: