Breaking News
Home / ਅੰਤਰ ਰਾਸ਼ਟਰੀ / ਅੰਬਾਨੀਆਂ ਦੀ ਧੀ ਈਸ਼ਾ, ਪ੍ਰਿਯੰਕਾ ਚੋਪੜਾ ਅਤੇ ਦੀਪੀਕਾ ਦੀਆਂ ਮੇਟ ਗਾਲਾ ਦੀਆਂ ਤਸਵੀਰਾਂ ਵਾਇਰਲ

ਅੰਬਾਨੀਆਂ ਦੀ ਧੀ ਈਸ਼ਾ, ਪ੍ਰਿਯੰਕਾ ਚੋਪੜਾ ਅਤੇ ਦੀਪੀਕਾ ਦੀਆਂ ਮੇਟ ਗਾਲਾ ਦੀਆਂ ਤਸਵੀਰਾਂ ਵਾਇਰਲ

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ ‘ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ।ਇਹ ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਇਹ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੱਖਰੀ-ਵੱਖਰੀ ਥੀਮ ਉੱਤੇ ਆਧਾਰਿਤ ਹੁੰਦੇ ਹਨ।

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਮੇਟ ਗਾਲਾ 2019 ‘ਚ ਬੇਹੱਦ ਖੁਬਸੂਰਤ ਲੁੱਕ ‘ਚ ਨਜ਼ਰ ਆਈ।ਗਾਲਾ ‘ਚ ਈਸ਼ਾ ਨੇ ਪ੍ਰਬਲ ਗੁਰੂੰਗ ਦਾ ਡਿਜ਼ਾਇਨ ਕੀਤਾ ਲਿਲੈਕ ਕੱਲਰ ਦਾ ਗਾਉਨ ਪਾਇਆ ਸੀ।

ਪਿਛਲੇ ਸਾਲ ਮੇਟ ਗਾਲਾ ‘ਚ ਪ੍ਰਬਲ ਨੇ ਐਕਟਰਸ ਦੀਪਿਕਾ ਪਾਦੁਕੋਨ ਦੇ ਲੁੱਕ ਨੂੰ ਸਟਾਈਲ ਕੀਤਾ ਸੀ। ਇਸ ਸਾਲ ਮੇਟ ਗਾਲਾ ਦਾ ਥੀਮ ‘ਕੈਂਪ: ਨੋਟਸ ਆਨ ਫੈਸ਼ਨ’ ਨੂੰ ਧਿਆਨ ‘ਚ ਰੱਖਦੇ ਹੋਏ ਈਸ਼ਾ ਨੇ ਪੰਲਜਿੰਗ ਨੈੱਕਲਾਈਨ ਵਾਲਾ ਗਾਉਨ ਪਾਇਆ ਸੀ ਜਿਸ ਦੀ ਸਕਰਟ ‘ਤੇ ਫੈਦਰ ਵਰਕ ਕੀਤਾ ਗਿਆ ਸੀ।

ਉਨ੍ਹਾਂ ਨੇ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆਉਣ ਵਾਲੇ ਆਪਣੇ ਲੁੱਕ ਨੂੰ ਡਾਇਮੰਡ ਨੈੱਕਪੀਸ ਤੇ ਡ੍ਰਾਪ ਈਅਰਰਿੰਗਸ ਨਾਲ ਪੂਰਾ ਕੀਤਾ। ਡਿਜ਼ਾਇਨਰ ਨੇ ਈਸ਼ਾ ਦੇ ਇਸ ਗਾਉਨ ‘ਚ ਚਹਿਲ ਕਦਮੀ ਕਰਨ ਦੇ ਕੁਝ ਘੰਟੇ ਪਹਿਲਾਂ ਇੰਸਟਾਗ੍ਰਾਮ ‘ਤੇ ਇਸ ਦੀ ਝਲਕ ਦਿਖਾਈ ਸੀ।

ਉਨ੍ਹਾਂ ਨੇ ਗਾਉਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਸੀ, “ਅੰਦਾਜ਼ਾ ਲਾਓ ਕਿ ਇਸ ਗਾਉਨ ਨੂੰ ਕੌਣ ਕਾਰਪੇਟ ‘ਤੇ ਸਭ ਦਾ ਧਿਆਨ ਆਕਰਸ਼ਤ ਕਰਨਾ ਚਾਹੁੰਦੀ ਹੈ?” ਈਸ਼ਾ ਪਿਛਲੇ ਸਾਲ ਵੀ ਮੇਟ ਗਾਲਾ ‘ਚ ਸ਼ਾਮਲ ਹੋਈ ਸੀ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: