Breaking News
Home / ਅੰਤਰ ਰਾਸ਼ਟਰੀ / ਟਰੰਪ ਵੱਲੋਂ ਵੀਜ਼ਾ ਨਿਯਮਾਂ ‘ਚ ਢਿੱਲ, ਭਾਰਤੀਆਂ ਲਈ ਅਮਰੀਕਾ ਚ ਕੰਮ ਕਰਨਾ ਹੋਵੇਗਾ ਆਸਾਨ

ਟਰੰਪ ਵੱਲੋਂ ਵੀਜ਼ਾ ਨਿਯਮਾਂ ‘ਚ ਢਿੱਲ, ਭਾਰਤੀਆਂ ਲਈ ਅਮਰੀਕਾ ਚ ਕੰਮ ਕਰਨਾ ਹੋਵੇਗਾ ਆਸਾਨ

ਅਮਰੀਕਾ ਦਾ ਟਰੰਪ ਪ੍ਰਸ਼ਾਸਨ ਕੁੱਝ ਸਮੇਂ ‘ਚ ਅਸਥਾਈ ਤੌਰ ਤੇ ਕੰਮ ਕਰਨ ਵਾਲੇ 30 ਹਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਦੇਸ਼ ਚ ਆਉਣ ਦੀ ਇਜਾਜ਼ਤ ਦੇ ਸਕਦਾ ਹੈ। ਇਹ ਕਦਮ ਇਸ ਗੱਲ ਦਾ ਸਬੂਤ ਹੈ ਕਿ ਕਿਸ ਤਰ੍ਹਾਂ ਵਧਦੀ ਹੋਈ ਅਰਥਵਿਵਸਥਾ ਨੇ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣ ‘ਚ ਮਜਬੂਰ ਕਰ ਦਿੱਤਾ ਹੈ।

ਟਰੰਪ ਦਾ ਮਾਰ -ਏ -ਲੋਗੋ ਕਲੱਬ ਅਜਿਹੇ ਲੋਕਾਂ ਨੂੰ ਵੀਜ਼ਾ ਦਿੰਦਾ ਹੈ ਜੋ ਅਮਰੀਕਾ ‘ਚ ਆ ਕੇ ਅਜਿਹੇ ਕੰਮ ਕਰਨਾ ਚਾਹੁੰਦੇ ਨੇ ਜੋ ਅਮਰੀਕੀ ਲੋਕ ਨਹੀਂ ਕਰਨਾ ਚਾਹੁੰਦੇ। ਟਰੰਪ ਦੇ ਇਸ ਵੀਜ਼ਾ ਨੇਮ ਦਾ ਫ਼ਾਇਦਾ ਓਐਸਟਰ ਤੇ ਮਛਲੀ ਪਾਲਨ ਤੇ ਹੋਟਲ ‘ਚ ਕੰਮ ਕਰਨ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਹੋਵੇਗਾ।

H-2B ਨਾਂਅ ਨਾਲ ਜਾਣੇ ਜਾਣ ਵਾਲੇ ਇਹ ਵੀਜ਼ਾ ਉਹਨਾਂ ਨੂੰ ਦਿੱਤਾ ਜਾਵੇਗਾ ਜੋ ਪਿਛਲੇ ਕੁੱਝ ਸਾਲਾਂ ਤੋਂ H-2B ਵੀਜ਼ਾ ਤੇ ਸਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਵੀਜ਼ਾ ਪਹਿਲਾਂ ਦਿੱਤਾ ਜਾਵੇਗਾ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਸਮੇਂ ਪਹਿਲਾਂ H-1ਬੀ ਵੀਜ਼ਾ ਧਾਰਕਾਂ ਲਈ ਕਿਹਾ ਸੀ ਕਿ ਜਲਦ ਹੀ ਨੇਮਾਂ ‘ਚ ਅਜਿਹੇ ਬਦਲਾਅ ਕੀਤੇ ਜਾਣਗੇ ਜਿਸ ਕਰ ਕੇ ਹੋਣਹਾਰ ਕਰਮੀਆਂ ਨੂੰ ਅਮਰੀਕਾ ‘ਚ ਕੈਰੀਅਰ ਬਣਾਉਣ ਤੇ ਉੱਥੇ ਦੀ ਨਾਗਰਿਕਤਾ ਹਾਸਿਲ ਕਰਨ ਵਿੱਚ ‘ਚ ਮਦਦ ਮਿਲ ਸਕੇ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: