Breaking News
Home / ਪੰਜਾਬ / ਗੈਂਗਸਟਰ ਰੌਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਵਿਚ ਸ਼ਾਮਲ

ਗੈਂਗਸਟਰ ਰੌਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ, 7 ਮਈ 2019 – ਸੁਖਬੀਰ ਬਾਦਲ ਦੇ ਫ਼ਿਰੋਜ਼ਪੁਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਈ।

ਰਾਜਦੀਪ ਕੌਰ ਬੀਤੇ ਵਰ੍ਹੇ ਅਕਾਲੀਦਲ ‘ਚ ਸ਼ਾਮਲ ਹੋਈ ਸੀ। ਅੱਜ ਰਾਜਦੀਪ ਕੈਪਟਨ ਅਮਰਿੰਦਰ ਸਿੰਘ ਨੇ ਰਾਜਦੀਪ ਦਾ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਰਾਜਦੀਪ ਨੇ 2017 ਵਿਧਾਨਸਭਾ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਫਾਜ਼ਿਲਕਾ ਤੋਂ 38,000 ਤੋਂ ਵੱਧ ਵੋਟਾਂ ਨਾਲ ਆਪਣੇ ਵਿਰੋਧੀ ਨੂੰ ਚੁਣੌਤੀ ਦਿੱਤੀ ਸੀ। ਰਾਜਦੀਪ ਦੀ ਮਾਤਾ, ਹਰਮੰਡੇਰ ਕੌਰ ਵੀ ਕਾਂਗਰਸ ਵਿਚ ਸ਼ਾਮਲ ਹੋਏ।

ਫ਼ਾਜ਼ਿਲਕਾ ਤੋਂ ਆਜ਼ਾਦ ਚੋਣ ਲੜਨ ਵਾਲੀ ਗੈਂਗਸਟਰ ਰੌਕੀ ਦੀ ਭੈਣ ਰਾਜਦੀਪ ਕੌਰ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਨੇ ਰਾਜਦੀਪ ਕੌਰ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਸੀ। 2012 ਵਿਚ ਰੌਕੀ ਬਹੁਤ ਘੱਟ ਵੋਟਾਂ ਨਾਲ ਚੋਣ ਹਾਰਿਆ ਸੀ। ਬਾਅਦ ਵਿਚ ਰੌਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਪਿਛਲੇ ਹਫਤੇ ਰਾਜਦੀਪ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ ਸੀ। ਰਾਜਦੀਪ ਕੌਰ ਦਾ ਕਾਂਗਰਸ ਵਿੱਚ ਸਵਾਗਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਸ ਨਾਲ ਕਾਫੀ ਸਮਰਥਕ ਵੀ ਕਾਂਗਰਸ ਵਿਚ ਸ਼ਾਮਲ ਹੋਏ। ਰਾਜਦੀਪ ਕੌਰ ਨੇ ਫ਼ਾਜ਼ਿਲਕਾ ਤੋਂ ਸਾਲ 2017 ਦੀਆਂ ਵਿਧਾਨ ਸਭਾ ਦੀ ਆਜ਼ਾਦ ਚੋਣ ਲੜ ਸੀ ਤੇ 38 ਹਜ਼ਾਰ ਤੋਂ ਵੱਧ ਵੋਟਾਂ ਵੀ ਹਾਸਲ ਕੀਤੀਆਂ ਸਨ। ਫਿਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਫ਼ਾਜ਼ਿਲਕਾ ਇਲਾਕੇ ਵਿੱਚ ਗੈਂਗਸਟਰ ਰੌਕੀ ਦੇ ਪਰਿਵਾਰ ਦਾ ਚੰਗਾ ਆਧਾਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰਾਜਦੀਪ ਕੌਰ ਦਾ ਕਾਂਗਰਸ ਵਿੱਚ ਆਉਣ ’ਤੇ ਸਵਾਗਤ ਕੀਤਾ ਜਿਸ ਨੇ ਇਕ ਸਾਲ ਬਾਅਦ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਰਾਜਦੀਪ ਨੇ ਫਾਜ਼ਿਲਕਾ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਨੂੰ 38,000 ਵੋਟਾਂ ਹਾਸਲ ਹੋਈਆਂ ਸਨ। ਉਨਾਂ ਦੀ ਮਾਤਾ ਹਰਮੰਦਰ ਕੌਰ ਵੀ ਕਾਂਗਰਸ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਬਾਕੀਆਂ ਪਾਰਟੀਆਂ ਦੇ ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਜੁਟ ਜਾਣ ਦਾ ਫੈਸਲਾ ਕਰ ਲੈਣ ਨਾਲ ਲੋਕਾਂ ਸਭਾ ਦੇ ਚੋਣ ਦਿ੍ਰਸ਼ ’ਤੇ ਕਾਂਗਰਸ ਦਾ ਮਜ਼ਬੂਤ ਆਧਾਰ ਦਿਸ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀਆਂ ਦੀ ਮਾਰੂ ਅਤੇ ਫੁੱਟਪਾੳੂ ਸਿਆਸਤ ਦਾ ਸਫਾਇਆ ਕਰਨ ਲਈ ਕਾਂਗਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਰਾਜਦੀਪ ਵੱਲੋਂ ਸ਼ਾਮਲ ਹੋਣ ਨਾਲ ਉਨਾਂ ਨੂੰ ਖੁਸ਼ੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਦੇ ਆਪਣੇ ਹਲਕੇ ਵਿੱਚ ਇਹ ਹਾਲ ਹੈ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਹਵਾ ਦਾ ਰੁਖ ਕਿਸ ਪਾਸੇ ਹੈ। ਉਨਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕ ਅਕਾਲੀ ਦਲ ਦੇ ਪ੍ਰਧਾਨ ਨੂੰ ਕਰਾਰੀ ਹਾਰ ਦੇਣਗੇ। ਰਾਜਦੀਪ ਕੌਰ ਜੋ ਮਿ੍ਰਤਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਹੈ, ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਨੇ ਅਕਾਲੀ ਦਲ ਦੀ ਢਹਿੰਦੀ ਕਲਾ ਲਈ ਸੁਖਬੀਰ ਬਾਦਲ ਦੇ ਕੰਮ ਕਰਨ ਦਾ ਤਾਨਾਸ਼ਾਹੀ ਵਤੀਰਾ ਜ਼ਿੰਮੇਵਾਰ ਹੈ। ਉਨਾਂ ਕਿਹਾ ਕਿ ਉਨਾਂ ਵਰਗੇ ਲੋਕਾਂ ਦਾ ਅਕਾਲੀ ਦਲ ਵਿੱਚ ਦਮ ਘੁਟਦਾ ਸੀ ਜਿਸ ਕਰਕੇ ਉਹ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਜੋ ਜਮਹੂਰੀ ਅਤੇ ਸਰਬਪੱਖੀ ਵਿਕਾਸ ਦੀ ਹਾਮੀ ਹੈ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: