Breaking News
Home / ਪੰਜਾਬ / ਸੰਨੀ ਦਿਓਲ ਨੇ ਗੁਰਦਾਸਪੁਰ ’ਚ ਲਈ ਇਹ ਕੋਠੀ

ਸੰਨੀ ਦਿਓਲ ਨੇ ਗੁਰਦਾਸਪੁਰ ’ਚ ਲਈ ਇਹ ਕੋਠੀ

ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ–ਸ੍ਰੀ ਹਰਗੋਬਿੰਦਪੁਰ ਰੋਡ ਉੱਤੇ ਨਵਾਂ ਪਿੰਡ ਸਰਦਾਰਾਂ ਵਿਖੇ ਇੱਕ ਕੋਠੀ ਕਿਰਾਏ ’ਤੇ ਲਈ ਹੈ। ਇਹ ਜਗ੍ਹਾ ਹੁਣ ਪੰਜਾਬ ਦੇ ਸੈਰ–ਸਪਾਟੇ ਲਈ ਵੀ ਪ੍ਰਸਿੱਧ ਹੋ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਸੰਨੀ ਦਿਓਲ ਇੱਥੇ ਮੌਜੂਦਾ ਆਮ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੱਕ ਰਹਿਣਗੇ। ਹੁਣ ਤੱਕ ਇਹੋ ਅਫ਼ਵਾਹ ਚੱਲ ਰਹੀ ਸੀ ਕਿ ਸੰਨੀ ਦਿਓਲ ਨੇ ਗੁਰਦਾਸਪੁਰ ’ਚ ਇੱਕ ਕੋਠੀ ਖ਼ਰੀਦ ਲਈ ਹੈ। ਜ਼ਿਲ੍ਹਾ ਗੁਰਦਾਸਪੁਰ ਲਈ ਭਾਜਪਾ ਪ੍ਰਧਾਨ ਬੀ.ਕੇ. ਮਿੱਤਲ ਨੇ ਵੀ ਪੁਸ਼ਟੀ ਕੀਤੀ ਕਿ ਸੰਨੀ ਦਿਓਲ ਨੇ ਗੁਰਦਾਸਪੁਰ ’ਚ ਕੋਈ ਕੋਠੀ ਨਹੀਂ ਖ਼ਰੀਦੀ। ਦਰਅਸਲ, ਉਨ੍ਹਾਂ ਦੇ ਸਮਰਥਕ ਆਮ ਜਨਤਾ ਵਿੱਚ ਇਹੋ ਜਿਹੀ ਹਵਾ ਬਣਾ ਰਹੇ ਹਨ ਕਿ ਹੁਣ ਤਾਂ ਸੰਨੀ ਦਿਓਲ ਗੁਰਦਾਸਪੁਰ ’ਚ ਹੀ ਰਿਹਾ ਕਰਨਗੇ।ਉੱਧਰ ਸੰਨੀ ਦਿਓਲ ਦੇ ਵਿਰੋਧੀਆਂ ਦਾ ਦਾਅਵਾ ਹੈ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸੰਨੀ ਦਿਓਲ ਨੇ ਵਾਪਸ ਬਾਲੀਵੁੱਡ ਭਾਵ ਮੁੰਬਈ ਚਲੇ ਜਾਣਾ ਹੈ – ਉਹ ਜਿੱਤੇ ਭਾਵੇਂ ਹਾਰੇ।

ਕੋਠੀ ਦੀ ਮਾਲਕਣ ਬੀਬੀ ਸਤਵੰਤ ਕੌਰ ਸੰਘਾ ਨੇ ਸੰਪਰਕ ਕੀਤੇ ਜਾਣ ’ਤੇ ਵੀ ਨਹੀਂ ਦੱਸਿਆ ਕਿ ਸੰਨੀ ਦਿਓਲ ਉਨ੍ਹਾਂ ਦੀ ਕੋਠੀ ਵਿੱਚ ਕਦੋਂ ਤੱਕ ਰਹਿਣਗੇ। ਕੋਠੀ ਵਿੱਚ ਭੋਜਨ, ਕੌਫ਼ੀ ਆਦਿ ਵੀ ਪਰੋਸਿਆ ਜਾਂਦਾ ਹੈ। ਸੰਨੀ ਦਿਓਲ ਇੱਥੇ ਸਿਰਫ਼ ਰਾਤ ਸਮੇਂ ਹੀ ਆਉਂਦੇ ਹਨ।

ਇਹ ਕੋਠੀ ਹੁਣ ਪੰਜਾਬ ਦੇ ਸੈਰ–ਸਪਾਟੇ ਦਾ ਇੱਕ ਥਾਂ ਬਣਦੀ ਜਾ ਰਹੀ ਹੈ। ਇਹ ਕੋਠੀ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਸਿੰਘਪੁਰਾ ਦੇ ਸੰਘਾ ਪਰਿਵਾਰ ਨੂੰ ਅਲਾਟ ਹੋਈ ਸੀ।ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਦੋ–ਮੰਜ਼ਿਲਾ ਕੋਠੀ ਇੱਕ ਮੁਸਲਿਮ ਭੱਠਾ–ਮਾਲਕ ਦੀ ਸੀ। ਇਹ 150 ਸਾਲ ਪਹਿਲਾਂ ਬਣੀ ਸੀ ਤੇ ਇਸ ਦੇ 50 ਕਮਰੇ ਹਨ, ਇਸ ਦੇ ਵਿਹੜੇ ਬਹੁਤ ਸ਼ਾਨਦਾਰ ਹਨ। ਇਸ ਦੇ ਖੱਬੇ ਪਾਸੇ ਅਪਰ ਬਾਰੀ ਦੋਆਬ ਨਹਿਰ ਵਗਦੀ ਹੈ।

ਸੰਨੀ ਦਿਓਲ ਰੋਜ਼ਾਨਾ ਸਵੇਰੇ 6 ਕੁ ਵਜੇ ਉੱਠ ਜਾਂਦੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਆਪਣਾ ਜਿੰਮ ਮੁੰਬਈ ਤੋਂ ਖ਼ਾਸ ਤੌਰ ਉੱਤੇ ਲਿਆ ਕੇ ਇਸ ਕੋਠੀ ਵਿੱਚ ਫ਼ਿੱਟ ਕੀਤਾ ਗਿਆ ਹੈ। ਕਸਰਤ ਕਰਨ ਤੋਂ ਬਾਅਦ ਉਹ ਇੱਕ ਘੰਟਾ ਵਜ਼ਨ ਚੁੱਕਦੇ ਹਨ।ਫਿਰ ਇੱਕ ਘੰਟੇ ਬਾਅਦ ਲੱਸੀ ਪੀਂਦੇ ਹਨ। ਫਿਰ ਵੇਸਣ ਦੀ ਮਿੱਸੀ ਰੋਟੀ ਖਾਂਦੇ ਹਨ ਤੇ ਗੋਭੀ ਦਾ ਪਰੌਂਠਾ ਖਾਂਦੇ ਹਨ। ਰਾਤ ਸਮੇਂ ਉਹ ਸਿਰਫ਼ ਸਾਦੀ ਦਾਲ਼–ਰੋਟੀ ਖਾਂਦੇ ਹਨ। ਭਿੰਡੀ ਦੀ ਸਬਜ਼ੀ ਉਨ੍ਹਾਂ ਨੂੰ ਬਹੁਤ ਪਸੰਦ ਹੈ। ਰਾਤੀਂ 11:30 ਵਜੇ ਉਹ ਸੌਂ ਜਾਦੇ ਹਨ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: