Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ‘ਜੀਵਨ ਸਾਥੀ’ ਨਾਲ ਕੀਤੀ ਮੰਗਣੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ‘ਜੀਵਨ ਸਾਥੀ’ ਨਾਲ ਕੀਤੀ ਮੰਗਣੀ

ਔਕਲੈਂਡ 6 ਮਈ (ਹਰਜਿੰਦਰ ਸਿੰਘ ਬਸਿਆਲਾ)-ਗੱਲ ਵਿਆਹ ਜਾਂ ਰਿਸ਼ਤਿਆਂ ਦੀ ਕਰੀਏ ਤਾਂ ਵੱਖ-ਵੱਖ ਲੋਕਾਂ ਦਾ ਜੀਵਨ-ਸਾਥੀ ਚੁਨਣ ਅਤੇ ਪਰਖਣ ਦਾ ਵੱਖਰਾ-ਵੱਖਰਾ ਤਰੀਕਾ ਹੈ। ਜਿੱਥੇ ਭਾਰਤ ਵਰਗੇ ਮੁਲਕ ਦੇ ਵਿਚ ਰਿਸ਼ਤਾ ਜਾਂ ਮੰਗਣੀ ਹੋਣ ਬਾਅਦ ਉਸਦੀ ਪਕਿਆਈ ਹੋਣੀ ਸ਼ੁਰੂ ਹੁੰਦੀ ਹੈ ਉਥੇ ਵਿਦੇਸ਼ਾਂ ਦੇ ਵਿਚ ਰਿਸ਼ਤੇ ਪੱਕਾ ਹੋਣ ਦੇ ਬਾਅਦ ਮੰਗਣੀ ਅਤੇ ਵਿਆਹ ਦੀ ਆਸ ਬੱਝਦੀ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਦਿਨੀਂ ਆਪਣੇ ਜੀਵਨ ਸਾਥੀ ਕਲਾਰਕ ਗੇਅਫੋਰਡ ਦੇ ਨਾਲ ਮੰਗਣੀ ਕਰਵਾ ਲਈ ਹੈ। ਇਸ ਸਬੰਧੀ ਅੱਜ ਹੀ ਖਬਰਾਂ ਪ੍ਰਕਾਸ਼ਿਤ ਹੋਈਆਂ ਹਨ। ਈਸਟਰ ਵੀਕਐਂਡ ਉਤੇ ਇਹ ਭਾਗਸ਼ਾਲੀ ਦਿਨ ਉਨ੍ਹਾਂ ਦੇ ਹਿੱਸੇ ਆਇਆ ਦੱਸਿਆ ਜਾਂਦਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਪਿਛਲੇ ਸਾਲ 21 ਜੂਨ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਇਸ ਵੇਲੇ ਉਹ 10 ਕੁ ਮਹੀਨਿਆਂ ਦੀ ਹੋ ਗਈ ਹੈ।

ਉਸਦੇ ਲੰਬੇ ਸਮੇਂ ਤੋਂ ਜੀਵਨ ਸਾਥੀ ਸ੍ਰੀ ਗੇਅਫੋਰਡ ਨੇ ਇਕ ਡਾਇਮੰਡ ਦੀ ਮੰਗਣੀ ਵਾਲੀ ਮੁੰਦਰੀ ਉਨ੍ਹਾਂ ਦੇ ਪਹਿਨਾਈ ਹੈ। ਮੰਗਣੀ ਦਾ ਮਤਲਬ ਹੈ ਕਿ ਹੁਣ ਉਹ ਇਕ ਦੂਜੇ ਨੂੰ ਵਿਆਹ ਦੀ ਪੇਸ਼ਕਸ਼ ਦੇ ਕੇ ‘ਵੈਡਿੰਗ ਸੈਰੇਮਨੀ’ ਕਰ ਸਕਦੇ ਹਨ ਅਤੇ ਲੋਕਾਂ ਨੂੰ ਇਸ ਵਿਆਹ ਦੀ ਉਤਸੁਕਤਾ ਰਹੇਗੀ। ਪ੍ਰਧਾਨ ਮੰਤਰੀ ਜੈਸਿੰਡਾ ਦੀ ਉਮਰ 39 ਸਾਲ ਦੇ ਕਰੀਬ ਹੋਣ ਵਾਲੀ ਹੈ ਜਦ ਕਿ ਉਨ੍ਹਾਂ ਦੇ ਜੀਵਨ ਸਾਥੀ ਦੀ ਉਮਰ 42 ਕੁ ਸਾਲ ਹੋਣ ਵਾਲੀ ਹੈ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: