Breaking News
Home / ਪੰਜਾਬ / ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ

ਮਨਪ੍ਰੀਤ ਬਾਦਲ ਦੀ ਪਤਨੀ ਦਾ ਰੋਹਬ ਝਾੜਦੀ ਦਾ ਵੀਡੀਉ ਵਾਇਰਲ..ਅੱਗੋ ਔਰਤਾਂ ਨੇ ਵੀ ਸੁਣਾਈਆਂ ਖਰੀਆ ਖਰੀਆਂ
ਵੈਸੇ ਤਾਂ ਸਾਰੇ ਲੀਡਰ ਹੀ ਆਮ ਲੋਕਾਂ ਨੂੰ ਟਿੱਚ ਜਾਣਦੇ ਨੇ ਪਰ ਚੋਣਾ ਦੇ ਸਮੇਂ ਇਹ ਸਾਰੇ ਲੀਡਰ ਵੋਟਰਾਂ ਦੇ ਨਾਲ ਕੁੱਝ ਜ਼ਿਆਦਾ ਹੀ ਨਰਮੀ ਨਾਲ ਪੇਸ਼ ਆਉਂਦੇ ਨੇ। ਪਰ ਕੁੱਝ ਲੀਡਰ ਅਜਿਹੇ ਵੀ ਹੁੰਦੇ ਨੇ ਜਿੰਨਾ ਤੋ ਸੱਤਾ ਦਾ ਨਸ਼ਾ ਵੋਟਾਂ ਵੇਲੇ ਵੀ ਨਹੀਂ ਉੱਤਰਦਾ। ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਦੀ ਪਤਨੀ ਵੀਨੂੰ ਬਾਦਲ ਕਿਸੇ ਜਗਾ ਤੇ ਵੋਟਾਂ ਲਈ ਅੋਰਤਾ ਨਾਲ ਮੀਟਿੰਗ ਕਰ ਰਹੀ ਸੀ।

ਜਦ ਉਹ ਆਪਣਾ ਭਾਸ਼ਣ ਕਰ ਰਹੀ ਸੀ ਤਾਂ ਕੁੱਝ ਅੋਰਤਾ ਦੇ ਬੋਲਣ ਦੀ ਅਵਾਜ਼ ਆਉਂਦੀ ਹੈ ਜਿਸ ਨਾਲ ਵੀਨੂੰ ਬਾਦਲ ਡਿਸਟਰਬ ਹੋਕੇ ਉਹਨਾ ਔਰਤਾਂ ‘ਤੇ ਰੋਅਬ ਮਾਰਦੀ ਹੋਈ ਕਹਿੰਦੀ ਹੈ ਕਿ ਇਹ ਮੀਟਿੰਗ ਤੁਹਾਡੀ ਨਹੀਂ ਮੇਰੀ ਮੀਟਿੰਗ ਹੈ ਮੈ ਤੁਹਾਨੂੰ ਮਿਲਣ ਨਹੀਂ ਤੁਸੀਂ ਮੈਨੂੰ ਮਿਲਣ ਆਏ ਹੋ ਤੁਸੀਂ ਪੱਖਿਆਂ ਥੱਲੇ ਬੈਠ ਕੇ ਰੇਸ਼ਮ ਦੇ ਸੂਟ ਪਾਕੇ ਗੱਲਾਂ ਕਰ ਰਹੀਆਂ ਜੋ ਤੁਹਾਡੇ ਲਈ ਬਹੁਤ ਸੌਖਾ ਹੈ ਬੱਸ ਦੋ ਵਾਰ ਬਟਣ ਤਾਂ ਨੱਪਣਾ ਹੁੰਦਾ ਹੈ ਵੋਟ ਪਾਉਣ ਵਾਲਾ ਤੁਸੀਂ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਮੇਰੇ ਨਾਲ ਚੱਲੋ ਤੁਹਾਨੂੰ ਪਤਾ ਲੱਗੇ ਸਾਡਾ ਕੰਮ ਕਿੰਨਾ ਔਖਾ ਹੈ। ਇਸ ਵੀਡੀਉ ਵਿੱਚ ਇੰਝ ਜਾਪ ਰਿਹਾ ਸੀ ਕਿ ਵੋਟਾਂ ਮੰਗਣ ਲਈ ਵੀ ਉਹ ਲੋਕਾਂ ਤੇ ਅਹਿਸਾਨ ਕਰ ਰਹੀ ਸੀ ਤੇ ਲੋਕ ਜੋ ਉਨ੍ਹਾਂ ਨੂੰ ਸੱਤਾ ਦਿੰਦੇ ਹਨ ਫਿਰ ਵੀ ਉਨ੍ਹਾਂ ਦਾ ਕੋਈ ਮੁੱਲ ਨਹੀਂ ਹੈ।ਲੋਕ ਅੱਜ ਸਿਆਣੇ ਹੋ ਗਏ ਹਨ ਜੇ ਸੱਤਾ ਬਖ਼ਸ਼ਦੇ ਹਨ ਤਾਂ ਸੱਤਾ ਖੋਹਣ ਲੱਗੇ ਵੀ ਸਮਾ ਨਹੀਂ ਲਗਾਉਂਦੇ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: