Breaking News
Home / ਅੰਤਰ ਰਾਸ਼ਟਰੀ / ਰੂਸੀ ਜਹਾਜ਼ ਨੂੰ ਅੱਗ ਅਸਮਾਨੀ ਬਿਜਲੀ ਨਾਲ ਲੱਗੀ

ਰੂਸੀ ਜਹਾਜ਼ ਨੂੰ ਅੱਗ ਅਸਮਾਨੀ ਬਿਜਲੀ ਨਾਲ ਲੱਗੀ

ਰੂਸ ਦੇ ਮਾਸਕੋ ‘ਚ ਹਵਾਈ ਅੱਡੇ ‘ਤੇ ਹੋਏ ਜਹਾਜ਼ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਰੂਸ ਦੀ ਜਾਂਚ ਕਮੇਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉੱਥੋਂ ਦੇ ਸਥਾਨਕ ਮੀਡੀਆ ਮੁਤਾਬਿਕ ਮਾਸਕੋ ਅੰਤਰਰਾਜੀ ਜਾਂਚ ਵਿਭਾਗ ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਂਚ ਕਮੇਟੀ ਨੇ ਇਹ ਵੀ ਦੱਸਿਆ ਕਿ ਇੱਕ ਜਹਾਜ਼ ‘ਚ 78 ਯਾਤਰੀ ਸਵਾਰ ਸਨ ਜਿਨ੍ਹਾਂ ‘ਚੋਂ 37 ਲੋਕ ਬਚੇ ਹਨ।

ਕੱਲ੍ਹ ਰੂਸ ਦੇਸ਼ ਦੀ ਰਾਜਧਾਨੀ ਮਾਸਕੋ ਦੇ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਜਹਾਜ਼ ਦੇ ਪਾਇਲਟ ਨੇ ਅੱਜ ਦੱਸਿਆ ਕਿ ਅਸਮਾਨੀ ਬਿਜਲੀ ਕਾਰਨ ਉਹ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋ ਗਏ ਸਨ। ਚੇਤੇ ਰਹੇ ਕਿ ਇਸ ਹਾਦਸੇ ਵਿੱਚ 41 ਯਾਤਰੀਆਂ ਦੀ ਜਾਨ ਚਲੀ ਗਈ ਸੀ।

ਇਹ ਹਵਾਈ ਜਹਾਜ਼ ਸੁਖੋਈ ਸੁਪਰਜੈੱਟ–100 ਸੀ। ਦਰਅਸਲ, ਅੱਜ ਜਾਂਚ ਅਧਿਕਾਰੀ ਇਹ ਪਤਾ ਲਾਉਣ ਵਿੱਚ ਜੁਟੇ ਹੋਏ ਸਨ ਕਿ ਆਖ਼ਰ ਇਸ ਹਾਦਸੇ ਦਾ ਅਸਲ ਕਾਰਨ ਕੀ ਸੀ।ਪਾਇਲਟ ਡੈਨਿਸ ਯੇਵਦੋਕਿਮੋਵ ਨੇ ਅੱਜ ਰੂਸੀ ਮੀਡੀਆ ਨੂੰ ਦੱਸਿਆ ਕਿ ਹਵਾਈ ਜਹਾਜ਼ ਉੱਤੇ ਜਦੋਂ ਆਕਾਸ਼ੀ ਬਿਜਲੀ ਡਿੱਗੀ, ਤਾਂ ਉਸ ਦਾ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ ਸੀ, ਜਿਸ ਕਾਰਨ ਐਮਰਜੈਂਸੀ ਕੰਟਰੋਲ ਮੋਡ ਸਵਿੱਚ ਕਰਨਾ ਜ਼ਰੂਰੀ ਸੀ। ਇਹ ਉਡਾਣ ਉੱਤਰੀ ਧਰੁਵ ਦੇ ਸ਼ਹਿਰ ਮੁਰਮਾਂਸਕ ਜਾ ਰਹੀ ਸੀ।ਪਾਇਲਟ ਨੇ ਇਹ ਨਹੀਂ ਦੱਸਿਆ ਕਿ ਕੀ ਆਸਮਾਨੀ ਬਿਜਲੀ ਸਿੱਧੀ ਆ ਕੇ ਹਵਾਈ ਜਹਾਜ਼ ਨਾਲ ਟਕਰਾਈ ਸੀ ਜਾਂ ਕੋਈ ਅਸਿੱਧਾ ਕਾਰਨ ਇਸ ਹਾਦਸੇ ਦਾ ਕਾਰਨ ਬਣਿਆ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: