Breaking News
Home / ਪੰਜਾਬ / ਹੋਸ਼ਿਆਰਪੁਰ – ਬੇਰਹਿਮੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ

ਹੋਸ਼ਿਆਰਪੁਰ – ਬੇਰਹਿਮੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ

ਇਕ ਪੁਰਾਣੀ ਕਹਾਵਤ ਹੈ ਕਿ ਕਰੇ ਕੋਈ ਅਤੇ ਭਰੇ ਕੋਈ। ਇਹ ਗੱਲ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਅਵਤਾਰ ਨਾਂ ਦਾ ਨੌਜਵਾਨ ਆਪਣੇ ਮਿੱਤਰ ਦੇ ਕਹਿਣ ‘ਤੇ ਉਸ ਦੇ ਨਾਲ ਕਿਸੇ ਹੋਰ ਲੋਕਾਂ ਮਿਲਣ ਲਈ ਗਿਆ ਪਰ ਉਥੇ ਪਹੁੰਚਦੇ ਹੀ ਮਿੱਤਰ ਤਾਂ ਭੱਜ ਗਿਆ ਅਤੇ ਅਵਤਾਰ ਉਨ੍ਹਾਂ ਲੋਕਾਂ ਦੇ ਹੱਥ ਆ ਗਿਆ। ਲੋਕਾਂ ਨੇ ਫੜ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਪਿੰਡ ਸਲੇਰਨ ਦੇ ਰਹਿਣ ਵਾਲੇ ਅਵਤਾਰ ਦੀ ਵਾਇਰਲ ਹੋਈ ਵੀਡੀਓ ‘ਚ 20 ਦੇ ਕਰੀਬ ਲੜਕੇ ਬੜੀ ਬੇਰਹਿਮੀ ਮਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਜਦੋਂ ਇਹ ਵੀਡੀਓ ਅਵਤਾਰ ਤੱਕ ਪਹੁੰਚੀ ਤਾਂ ਉਸ ਨੇ ਸ਼ਰਮ ਦੇ ਮਾਰੇ ਖੁਦਕੁਸ਼ੀ ਕਰਨ ਦਾ ਸੋਚਿਆ ਪਰ ਪਰਿਵਾਰ ਵਾਲਿਆਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਦਰਅਸਲ ਅਵਤਾਰ ਦੇ ਮਿੱਤਰ ਨੇ ਕੁਝ ਦਿਨ ਪਹਿਲਾਂ ਨੰਗਲ ਦੇ ਰਹਿਣ ਵਾਲੇ ਕੁਝ ਲੋਕਾਂ ਤੋਂ 45 ਹਜ਼ਾਰ ਰੁਪਏ ‘ਚ ਕੈਮਰਾ ਖਰੀਦਿਆ ਸੀ। ਉਕਤ ਨੌਜਵਾਨਾਂ ਨੇ ਕੈਮਰੇ ਨੂੰ ਵੇਚਣ ਲਈ ਸ਼ਾਪਿੰਗ ਸਾਈਟ ਓ. ਐੱਲ. ਐੱਕਸ ‘ਤੇ ਇਸ਼ਤਿਹਾਰ ਪਾਇਆ ਸੀ। ਇਸ ਕੈਮਰੇ ਦਾ ਕੁਝ ਬਕਾਇਆ ਰਹਿੰਦਾ ਸੀ, ਜਿਸ ਨੂੰ ਦੇਣ ‘ਚ ਅਵਤਾਰ ਦਾ ਮਿੱਤਰ ਨਾਂਹ-ਨੁੱਕਰ ਕਰ ਰਿਹਾ ਸੀ।

ਕੈਮਰਾ ਵੇਚਣ ਵਾਲਿਆਂ ਨੇ ਉਨ੍ਹਾਂ ਨੂੰ ਗੱਲ ਕਰਨ ਲਈ ਨੰਗਲ ਬੁਲਾਇਆ ਸੀ ਜਦੋਂ ਨੰਗਲ ਪਹੁੰਚਣ ‘ਤੇ ਅਵਤਾਰ ਦੇ ਮਿੱਤਰ ਨੇ ਉਥੇ ਕੁਝ ਲੋਕਾਂ ਨੂੰ ਦੇਖਿਆ ਤਾਂ ਉਥੋਂ ਭੱਜਣ ਲੱਗਾ ਜਦਕਿ ਅਵਤਾਰ ਉਕਤ ਨੌਜਵਾਨਾਂ ਦੇ ਹੱਥ ਲੱਗ ਗਿਆ। ਉਕਤ ਨੌਜਵਾਨਾਂ ਨੇ ਅਵਤਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਜਦਕਿ ਅਵਤਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਵੀ ਨਹੀਂ ਸੀ। ਵੀਡੀਓ ਵਾਇਰਲ ਹੋਣ ‘ਤੇ ਅਵਤਾਰ ਵੱਲੋਂ ਦੇਖਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨੀ ਚਾਹੀ ਪਰ ਪਰਿਵਾਰ ਵਾਲਿਆਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਦਰਖਾਸਤ ਦੇ ਕੇ ਮਾਮਲੇ ਦੀ ਕਾਰਵਾਈ ਕਰਨ ਅਤੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

CopyAMP code

Check Also

UP ਦੇ ਮਜ਼ਦੂਰ ਦੇ ਇਸ਼ਕ ‘ਚ ਅੰਨ੍ਹੀ ਹੋਈ ਸਮਰਾਲਾ ਦੀ ਕੁੜੀ, ਚੜ੍ਹੀ ਬਿਜਲੀ ਦੇ ਟਾਵਰ ‘ਤੇ

CopyAMP code

%d bloggers like this: