Breaking News
Home / ਪੰਜਾਬ / ਪ੍ਰੇਮੀ ਨਾਲ ਮਿਲ ਕੇ ਮਾਂ ਨੇ ਹੀ ਕੀਤਾ ਦੋ ਧੀਆਂ ਦਾ ਕਤਲ

ਪ੍ਰੇਮੀ ਨਾਲ ਮਿਲ ਕੇ ਮਾਂ ਨੇ ਹੀ ਕੀਤਾ ਦੋ ਧੀਆਂ ਦਾ ਕਤਲ

ਲਹਿਰਾਗਾਗਾ-ਸਥਾਨਕ ਪੁਲੀਸ ਨੇ ਪਿੰਡ ਅਲੀਸ਼ੇਰ ਕੋਲ ਨਹਿਰ ’ਚੋਂ ਮਿਲੀ ਅਣਪਛਾਤੀ ਬੱਚੀ ਦੀ ਲਾਸ਼ ਦਾ ਮਸਲਾ ਸੁਲਝਾਉਂਦੇ ਹੋਏ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਸੁਨਾਮ ਵਾਸੀ ਗਿੰਦਰੋ ਉਰਫ਼ ਗਿੰਦੋ ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਬਾਵਾ ਸਿੰਘ ਦਾ ਵਿਆਹ ਪੂਜਾ ਪੁੱਤਰੀ ਜਿਲਾ ਰਾਮ ਵਾਸੀ ਨਰਵਾਣਾ ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਸਨ ਤੇ ਇੱਕ ਲੜਕੀ ਆਪਣੇ ਮਾਸੜ ਨਾਲ ਜੀਂਦ ਹਰਿਆਣਾ ’ਚ ਰਹਿੰਦੀ ਸੀ ਜਦੋਂਕਿ ਇੱਕ ਲੜਕਾ ਆਪਣੀ ਦਾਦੀ ਨਾਲ ਇੰਦਰਾ ਬਸਤੀ ਸੁਨਾਮ ਰਹਿੰਦਾ ਸੀ। ਦੋ ਲੜਕੀਆਂ ਰੇਖਾ (10) ਤੇ ਸੀਮਾ (8) ਆਪਣੇ ਮਾਪਿਆਂ ਨਾਲ ਇੰਦਰਾ ਬਸਤੀ ਸੁਨਾਮ ਰਹਿੰਦੀਆਂ ਸਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਪੂਜਾ ਆਪਣੀਆਂ ਲੜਕੀਆਂ ਨਾਲ ਇੰਦਰਾ ਬਸਤੀ ’ਚ ਹੀ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਪਈ। ਇਸ ਦੌਰਾਨ ਪੂਜਾ ਦੇ ਅਜੈ ਕੁਮਾਰ ਨਾਲ ਨਾਜਾਇਜ਼ ਸਬੰਧ ਬਣ ਗਏ। ਉਨ੍ਹਾਂ ਦੱਸਿਆ ਕਿ ਪਹਿਲੀ ਮਈ ਨੂੰ ਸਵੇਰੇ 7 ਵਜੇ ਪੂਜਾ ਆਪਣੇ ਪੇਕੇ ਘਰ ਜਾਣ ਲਈ ਆਪਣੇ ਪ੍ਰੇਮੀ ਨਾਲ ਦੋਵੇਂ ਲੜਕੀਆਂ ਨੂੰ ਰੇਲਵੇ ਸਟੇਸ਼ਨ ਲਿਜਾ ਰਹੀ ਸੀ। ਉਨ੍ਹਾਂ ਨੇ ਰਸਤੇ ’ਚ ਦੋਵਾਂ ਲੜਕੀਆਂ ਨੂੰ ਲਹਿਰਾਗਾਗਾ ਕੋਲੋਂ ਲੰਘਦੀ ਘੱਗਰ ਬ੍ਰਾਂਚ ਨਹਿਰ ’ਚ ਸੁੱਟ ਦਿੱਤਾ। ਇੱਕ ਲੜਕੀ ਰੇਖਾ ਦੀ ਲਾਸ਼ ਨਹਿਰ ’ਚ ਬੋਹਾ ਮਾਨਸਾ ਕੋਲੋਂ ਤੇ ਸੀਮਾ ਦੀ ਲਾਸ਼ ਅਲੀਸ਼ੇਰ ਕੋਲ ਨਹਿਰ ’ਚ ਤੈਰਦੀ ਮਿਲੀ ਸੀ ਜਿਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤਾ ਸੀ।

ਇਸ ਸਬੰਧੀ ਐਸਐਚਓ ਸਦਰ ਗੁਰਨਾਮ ਸਿੰਘ ਨੇ ਦੱਸਿਆ ਕਿ ਦੋਵੇਂ ਲੜਕੀਆਂ ਦਾ ਪੋਸਟਮਾਟਰਮ ਅੱਜ ਕਰਵਾਇਆ ਜਾ ਰਿਹਾ ਹੈ। ਲਹਿਰਾਗਾਗਾ ਪੁਲੀਸ ਨੇ ਗਿੰਦਰੋ ਦੇ ਬਿਆਨ ’ਤੇ ਉਸ ਦੀ ਭਰਜਾਈ ਪੂਜਾ ਤੇ ਅਜੈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੈ ਫ਼ਿਲਹਾਲ ਫ਼ਰਾਰ ਹੈ। ਪੁਲੀਸ ਨੇ ਮੁਲਜ਼ਮ ਪੂਜਾ ਨੂੰ ਗ੍ਰਿਫ਼ਤਾਰ ਕਰਕੇ ਸਬ-ਡਿਵੀਜ਼ਨਲ ਜੁਡੀਸ਼ਲ ਮਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲੀਸ ਰੀਮਾਂਡ ’ਚ ਭੇਜ ਦਿੱਤਾ ਹੈ।

CopyAMP code

Check Also

UP ਦੇ ਮਜ਼ਦੂਰ ਦੇ ਇਸ਼ਕ ‘ਚ ਅੰਨ੍ਹੀ ਹੋਈ ਸਮਰਾਲਾ ਦੀ ਕੁੜੀ, ਚੜ੍ਹੀ ਬਿਜਲੀ ਦੇ ਟਾਵਰ ‘ਤੇ

CopyAMP code

%d bloggers like this: