Breaking News
Home / ਸਾਹਿਤ / ਪੰਥ ਕੀ ਹੈ? ਹਰ ਸਿੱਖ ਇੱਕ ਵਾਰ ਜ਼ਰੂਰ ਪੜ੍ਹੇ

ਪੰਥ ਕੀ ਹੈ? ਹਰ ਸਿੱਖ ਇੱਕ ਵਾਰ ਜ਼ਰੂਰ ਪੜ੍ਹੇ

ਕਨਿੰਘਮ ਲਿਖਦਾ ਹੈ ਕਿ ਜਦੋ ਸਿਖ ਐਗਲੋ ਯੁਧ ਹੋਇਆ ਤਾਂ ਇਕ ਸਿਖ ਫੌਜੀ ਸਿਪਾਹੀ ਮੈਦਾਨਿ ਜੰਗ ਵਿਚ ਜਖਮੀ ਪਿਆ ਸੀ। ਉਸ ਦੀ ਸਜੀ ਲੱਤ ਵੱਢੀ ਹੋਈ ਸੀ ਤੇ ਖੱਬੀ ਬਾਂਹ ਨਕਾਰਾ ਹੋ ਚੁੱਕੀ ਸੀ ਪਰ ਉਸ ਨੇ ਸੱਜੇ ਹੱਥ ਵਿਚ ਮਜਬੂਤੀ ਨਾਲ ਤਲਵਾਰ ਫੜੀ ਹੋਈ ਸੀ। ਮੈਨੂੰ (ਕਨਿੰਘਮ) ਤਰਸ ਆਇਆ ਤੇ ਮੈ ਇਕ ਫੌਜੀ ਨੂੰ ਕਿਹਾ ਕਿ ਇਸ ਨੂੰ ਆਖ ਕਿ ਤਲਵਾਰ ਸੁਟ ਦੇਵੇ ਤਾਂ ਕਿ ਇਸ ਦੀ ਮਲ੍ਹਮ ਪੱਟੀ ਹੋ ਸਕੇ। ਇਹ ਸੁਣਦਿਆਂ ਹੀ ਉਸ ਸਿੱਖ ਸਿਪਾਹੀ ਨੂੰ ਗੁੱਸਾ ਆਇਆ ਤੇ ਉਸ ਨੇ ਮੇਰੇ ਵੱਲ ਤਲਵਾਰ ਵਗਾਹ ਕੇ ਮਾਰੀ ਤੇ ਮੈ ਇਸ ਵਾਰ ਤੋ ਮਸਾਂ ਜੀ ਬਚਿਆ।

ਉਸ ਜਖਮੀ ਸਿਪਾਹੀ ਨੇ ਤਲਵਾਰ ਮਾਰਨ ਲੱਗਿਆਂ ਆਖਿਆ ਕਿ… “ਤੈਨੂੰ ਪਤਾ ਨਹੀ ਕਿ ਹਾਲੀ ਪੰਥ ਦਾ ਹੁਕਮ ਨਹੀ ਆਇਆ। ਕਨਿੰਘਮ ਲਿਖਦਾ ਕਿ ਮੈ ਬਹੁਤ ਹੈਰਾਨ ਹੋਇਆ ਕਿ ਇਨ੍ਹਾਂ ਦਾ ਪੰਥ ਕਿਹੜਾ ਹੈ? ਜਿਸ ਦਾ ਹੁਕਮ ਇਹ ਇਸ ਤਰਾਂ ਮੌਤ ਦੇ ਕੰਢੇ ਉਤੇ ਪਿਆ ਵੀ ਉਡੀਕ ਰਿਹਾ ਹੈ ਤੇ ਉਸਦੇ ਹੁਕਮ ਤੋ ਬਿਨਾ ਹਥਿਆਰ ਸੁੱਟਣ ਨੂੰ ਤਿਆਰ ਨਹੀ। ਕਨਿੰਘਮ ਨੂੰ ਪੰਥ ਬਾਰੇ ਜਾਣਨ ਦੀ ਉਤਸੁਕਤਾ ਹੋਈ । ਪੰਜਾਬ ਜਿੱਤਣ ਤੋ ਬਾਅਦ ਕਨਿੰਘਮ ਨੂੰ ਇਕ ਸਿੱਖ ਇਕ ਦਿਨ ਬਾਹਰ ਘੁੰਮਦਿਆਂ ਮਿਲ ਗਿਆ, ਜਿਸ ਨੇ ਖੂੰਡੀ ਉਤੇ ਬਾਲਣ ਵਾਸਤੇ ਕੰਡੇ ਚੁੱਕੇ ਹੋਏ ਸਨ।

ਕਨਿੰਘਮ ਨੇ ਉਸ ਸਿੱਖ ਨੂੰ ਪੁਛਿਆ ਕਿ ਤੁਹਾਡਾ ਪੰਥ ਕੌਣ ਹੈ? ਪੰਥ ਦਾ ਨਾਮ ਸੁਣਦਿਆਂ ਹੀ ਉਸਦਾ ਚੇਹਰਾ ਜੋਸ਼ ਨਾਲ ਲਾਲ ਹੋ ਗਿਆ। ਕਨਿੰਘਮ ਨੇ ਦੂਜੀ ਤੇ ਫਿਰ ਤੀਜੀ ਵਾਰ ਜਦੋ ਇਹੋ ਹੀ ਸੁਆਲ ਕੀਤਾ ਕਿ ਤੁਹਾਡਾ ਪੰਥ ਕੌਣ ਹੈ, ਉਸ ਸਿੰਘ ਦੀਆਂ ਅੱਖਾ ਜੋਸ਼ ਵਿਚ ਲਾਲ ਹੋ ਗਈਆਂ ਤੇ ਉਸਦਾ ਸਰੀਰ ਕੰਬਣ ਲਗ ਗਿਆ। ਕਨਿੰਘਮ ਲਿਖਦਾ ਹੈ ਕਿ ਮੈ ਸਮਝ ਗਿਆ ਜਿਸ ਵਕਤ ਗੁਰੂ ਸਾਹਿਬ ਦੀ ਗਿਆਨ ਵਿਵੇਕ ਰੂਪੀ ਸ਼ਕਤੀ ਸਿੰਘਾਂ ਅੰਦਰ ਪ੍ਰਵੇਸ ਕਰ ਜਾਂਦੀ ਹੈ ਤਾਂ ਉਹ ਪੰਥ ਬਣ ਜਾਂਦਾ ਹੈ ।………ਕੀ ਅਜ ਦੇ ਸਿਖ ਵੀ ਸਮਝਣਗੇ ਕਿ ਉਹ ਗੁਰੂ ਪੰਥ ਦਾ ਰੂਪ ਤਾਂ ਬਣਨਗੇ ਜੇ ਗੁਰੂ ਗ੍ਰੰਥ ਦੇ ਸਿਧਾਂਤ ਨੂੰ ਆਪਣੇ ਅੰਦਰ ਦ੍ਰਿੜ ਕਰਨਗੇ ਕਿਉਕਿ ਲੋਕਾਂ ਨੇ ਸਾਡੇ ਜੀਵਨ ਤੋ ਸਾਡੇ ਗੁਰੂ ਦੇ ਜੀਵਨ ਤੇ ਘਾਲਣਾ ਬਾਰੇ ਜਾਨਣਾ ਹੈ ……..ਗੁਰਸਿਖ ਮੀਤੁ ਚਲਹੁ ਗੁਰੁ ਚਾਲੀ

Check Also

ਜਦੋਂ ਸਿੰਧ ਤੇ ਹਕੂਮਤ ਕਰਨ ਵਾਲੇ ਰਾਜਾ ਜੋ ਕਸ਼ਮੀਰੀ ਪੰਡਿਤ ਸੀ ਨੇ ਆਪਣੀ ਸਕੀ ਭੈਣ ਨਾਲ ਵਿਆਹ ਕਰਾਇਆ

ਹਰ ਵੇਲੇ ਸਿੱਖਾਂ ਬਾਰੇ ਬਕਵਾਸ ਕਰਨ ਅਤੇ ਹਰ ਗਲ੍ਹ ਨੂੰ ਸਿੱਖਾਂ ਨਾਲ ਜੋੜਨ ਵਾਲੀਆਂ ਚਵਲਾਂ …

%d bloggers like this: