Breaking News
Home / ਅੰਤਰ ਰਾਸ਼ਟਰੀ / ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਵਾਸ਼ਿੰਗਟਨ, 4 ਮਈ – ਅਮਰੀਕਾ ਦੇ ਫਲੋਰੀਡਾ ਵਿਖੇ ਬੋਇੰਗ 737 ਜਹਾਜ ਰਨਵੇ ਤੋਂ ਫਿਸਲ ਕੇ ਨਦੀ ‘ਚ ਚਲਾ ਗਿਆ, ਜਿਸ ਵਿਚ 137 ਲੋਕ ਸਵਾਰ ਸਨ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਦੇ ਜੈਕਸ਼ਨਵਿਲੇ ਵਿਚ 136 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਫਿਸਲਕੇ ਸੇਂਟ ਜੌਨ ਨਦੀ ਵਿਚ ਡਿੱਗ ਗਿਆ। ਹਵਾਈ ਸੈਨਾ ਏਅਰ ਸਟੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਲੈਡਿੰਗ ਦੇ ਬਾਅਦ ਫਲੋਰੀਡਾ ਦੇ ਜੈਕਸਨਵਿਲੇ ਦੇ ਕੋਲ ਸੇਂਟ ਜੌਨਸ ਨਦੀ ਵਿਚ 136 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਜਹਾਜ਼ ਫਿਸਲ ਗਿਆ। ਇਸ ਹਾਦਸੇ ਵਿਚ ਕਿਸੇ ਦੇ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਸਥਾਨਕ ਸਮੇਂ ਅਨੁਸਾਰ 9 ਵਜਕੇ 40 ਮਿੰਟ ਉਤੇ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ ਭਾਰੀ ਹਨ੍ਹੇਰੀ ਦੌਰਾਨ ਉਤਰਨ ਦਾ ਯਤਨ ਕਰ ਰਿਹਾ ਸੀ, ਪ੍ਰੰਤੂ ਰਨਵੇ ਦੇ ਅੰਤ ਵਿਚ ਮੌਜੂਦ ਨਦੀ ਵਿਚ ਫਿਸਲ ਕੇ ਡਿੱਗ ਗਿਆ।

ਜੈਕਸਨਵਿਲੇ ਦੇ ਮੇਅਰ, ਲੇਨੀ ਕਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਜਹਾਜ਼ ਵਿਚ ਸਵਾਰੀ ਸਾਰੇ ਲੋਕ ਸੁਰੱਖਿਅਤ ਹਨ। ਚਾਲਕ ਦਲ ਪਾਣੀ ਵਿਚ ਜੈਟ ਈਧਣ ਨੂੰ ਕੰਟਰੋਲ ਕਰਨ ਲਈ ਕੰਮ ਕਰ ਰਹੇ ਹਨ। ਕਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਦੀ ਪੇਸ਼ਕਸ਼ ਕਰਨ ਲਈ ਬੁਲਾਇਆ ਸੀ।

Check Also

ਕਨੇਡਾ ਵਿਚ ਪੰਜਾਬੀਆਂ ਵਲੋਂ ਡੋਡੇ ਚੋਰੀ ਕਰਨ ਦੀ ਵੀਡਿਉ ਵਾਇਰਲ, ਮਾਲਕਾਂ ਨੇ ਲਿਖ ਕੇ ਲਾਈ ਵਾਰਨਿੰਗ

%d bloggers like this: