ਗੁਰੂ ਕਾ ਲੰਗਰ

By February 13, 2018 0 Comments


ਗੁਰੂ ਕਾ ਲੰਗਰ..langer
ਇਹ ਕਿਸੇ “ਬੰਦੇ ਦਾ ਲੰਗਰ” ਨਹੀ,ਇਹ “ਗੁਰੂ ਕਾ ਲੰਗਰ” ਹੈ’ਤੇ ਕੋਈ ਵੀ,ਕਿਸੇ ਵੀ ਜਾਤ-ਧਰਮ,ਨਸਲ,ਮੁਲਕ ਦਾ ਹੋਵੇ,ਬੇਝਿਜਕ ਹੋਕੇ ਛਕ ਸਕਦਾ ਹੈ।ਉਹ ਹੋਰ ਨੇ ਜਿਹੜੇ ਹਰ ਜਾਤ ਤੇ ਹਰ ਵਰਣ ਦੇ ਆਧਾਰ ਤੇ ਵੰਡੀਆ ਪਾਕੇ ਇੱਕ ਥਾਂ ਖਾਣ-ਪੀਣ ਤੇ ਵੀ ਬੰਦਿਸ਼ਾਂ ਲਾਂਉਂਦੇ ਨੇ।ਉਹ ਹੋਰ ਨੇ ਜਿੰਨਾਂ ਵਿਚ ਊਚ-ਨੀਚ,ਛੂਤ-ਛਾਤ,ਸੁੱਚ-ਭਿੱਟ ਵਰਗੇ ਪਖੰਡ ਨੇ।ਇਸ ਲੰਗਰ ਵਿਚ ਕੋਈ ਵੀ ਸੇਵਾ ਕਰ ਸਕਦਾ,ਕੋਈ ਵੀ ਹਿੱਸਾ ਪਾ ਸਕਦਾ ਹੈ।ਬੱਸ ਉਸ ਕੋਲ ਤੰਬਾਕੂ ਜਾਂ ਕੋਈ ਐਹੀ ਜਿਹੀ ਚੀਜ ਨਾ ਹੋਵੇ ਜੋ ਸਿਖੀ ਵਿਚ ਮਨ੍ਹਾ ਹੈ।ਇਥੇ ਕੋਈ ਜਾਤ-ਵਰਣ ਦੀ ਵੱਖੋ-ਵੱਖਰੀ ਪੰਗਤ ਨਹੀ। ਪਤਾ ਨਹੀ ਤੁਹਾਡੇ ਸੱਜੇ ਪਾਸੇ ਕਿਹੜੀ ਜਾਤ-ਬਿਰਾਦਰੀ ਦਾ ਹੈ ,ਖੱਬੇ ਪਾਸੇ ਕਿਹੜੀ ਜਾਤ-ਬਿਰਾਦਰੀ ਦਾ ਹੈ। ਪਤਾ ਨਹੀ ਪ੍ਰਸ਼ਾਦਾ ਵਰਤਾਉਣ ਵਾਲਾ ਕੀ ਹੈ,ਦਾਲ਼ੇ ਵਾਲਾ ਕੌਣ ਹੈ ਤੇ ਜਲ ਦੀ ਸੇਵਾ ਕਰਦਾ ਕੌਣ ਹੈ? ਪਤਾ ਨਹੀ ਲੰਗਰ ਵਿਚ ਸੇਵਾ ਕਰਨ ਵਾਲੇ ਕਿਹੜੀ ਜਾਤ ਬਿਰਾਦਰੀ ਦੇ ਹਨ।ਕੋਈ ਨਹੀ ਪੁਛਦਾ ਕਿ ਉਚੀ ਜਾਤ ਦਾ ਹੈ ਕਿ ਨੀਵੀਂ ਦਾ ? ਕੋਈ ਨਹੀ ਪੁਛਦਾ ਕਿ ਕਿਥੋਂ ਆਇਐ?ਕੋਈ ਨਹੀ ਜਾਨਣਾ ਚਾਹੁੰਦਾ ਕਿ ‘ਕਿੰਨਾਂ ਵਿਚੋਂ ਹੈ?”ਬੱਸ ਕੋਈ ਵੀ ਹੋਵੇ,ਰੱਬ ਦਾ ਜੀਅ ਹੈ,ਛਕੇ-ਛਕਾਵੇ।ਸਿੰਘ ਸੂਰਮੇ ਵੱਸਦੇ ਰਹਿਣ ਤੇ ਗੁਰੂ ਕੇ ਲੰਗਰ ਪੱਕਦੇ ਰਹਿਣ।ਇੱਟ ਖੜਿੱਕਾ,ਦੁਪੜ ਵੱਜੇ,ਨਾਲੇ ਤਪਦਾ ਚੁੱਲ੍ਹਾ।ਆਵਣ ਸੰਗਤਾਂ,ਛਕ ਛਕ ਜਾਵਣ,ਲੰਗਰ ਵਰਤੇ ਖੁੱਲ੍ਹਾ। ਉਥੇ ਮੇਰਾ ਅੱਲਾ ਰਾਜ਼ੀ,ਉਥੇ ਰਾਜ਼ੀ ਬੁੱਲ੍ਹਾ।ਸੋ,ਇਹ ਲੰਗਰ ਵੀ ਗੁਰੂ ਕਾ ਹੈ ਤੇ ਸੰਗਤ ਵੀ ਗੁਰੂ ਕੀ ਹੈ।ਕੋਈ ਵਿਤਕਰਾ ਨਹੀ।ਕੋਈ ਪੁਛਗਿਛ ਨਹੀ।ਬੱਸ ਛਕੋ ਜੀ।
Via Sarbjit Singh
Tags: