ਕੈਪਟਨ ਦੀ ਸਿੱਖਾਂ ਦੇ ਕਾਤਿਲ ਅਜੀਤ ਡੋਵਾਲ ਨਾਲ ਖ਼ੁਫ਼ੀਆ ਮੁਲਾਕਾਤ

By February 12, 2018 0 Comments


ਟਿੱਪਣੀ – ਚਰਚੇ ਕਾਹਦੇ ਹੋਣੇ, ਚੇਤਾ ਰਹੇ ਅਜੀਤ ਡੋਵਾਲ ਉਹੀ ਬੰਦਾ ਜੋ ਦਰਬਾਰ ਸਾਹਿਬ ਚ ਭੇਸ ਬਦਲ ਕੇ ਰਹਿੰਦਾ ਸੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਹੁਣ ਇਸ ਆਰ ਐਸ ਐਸ ਦੇ ਬੰਦੇ ਨੇ ਕੈਪਟਨ ਨੂੰ ਕਿਹਾ ਹੋਣਾ ਕਿ ਸਿੱਖਾਂ ਤੇ ਹੋਰ ਜ਼ੁਲਮ ਢਾਹ ਜੇ ਕੁਰਸੀ ਬਚਾੳੁਣੀ ਤਾਂ। ਨਾਲੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਡੀ.ਜੀ.ਪੀ ਸੁਰੇਸ਼ ਅਰੋੜਾ ਵੀ ਆਰ ਐਸ ਐਸ ਦਾ ਬੰਦਾ ਹੈ। ਸੁਰੇਸ਼ ਅਰੋੜੇ ਬਾਰੇ ਤਾਂ ਗੁਰਮੀਤ ਪਿੰਕੀ ਦੱਸ ਹੀ ਚੁੱਕਾ ਹੈ।
yojna

ਚੰਡੀਗੜ੍ਹ, 11 ਫਰਵਰੀ (ਹਰਕਵਲਜੀਤ ਸਿੰਘ)-ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ 7 ਫਰਵਰੀ ਦੀ ਸ਼ਾਮ ਨੂੰ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਲੰਬੀ ਮੀਟਿੰਗ ਪ੍ਰਸ਼ਾਸਨਿਕ ਤੇ ਸਿਆਸੀ ਹਲਕਿਆਂ ਲਈ ਵੱਡੇ ਚਰਚਿਆਂ ਦਾ ਵਿਸ਼ਾ ਬਣੀ ਹੋਈ ਹੈ | ਦਿੱਲੀ ਦੇ ਕਪੂਰਥਲਾ ਹਾਊਸ ‘ਚ ਹੋਈ ਇਸ ਬੈਠਕ ਦੌਰਾਨ ਪੰਜਾਬ ਪੁਲਿਸ ਦੇ 2 ਬਹੁਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਡੋਵਾਲ ਜੋ ਕਿ ਪ੍ਰਧਾਨ ਮੰਤਰੀ ਦੇ ਅਤਿ ਨਿਕਟਵਰਤੀ ਤੇ ਵਿਸ਼ਵਾਸ ਪਾਤਰ ਸਮਝੇ ਜਾਂਦੇ ਹਨ ਤੇ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਸੁਰੱਖਿਆ ਮਾਮਲਿਆਂ ਤੋਂ ਇਲਾਵਾ ਅਹਿਮ ਸਿਆਸੀ ਤੇ ਕੌਮਾਂਤਰੀ ਪੱਧਰ ਦੇ ਮੁੱਦਿਆਂ ‘ਤੇ ਵੀ ਸਲਾਹ ਲੈਂਦੇ ਹਨ ਦਾ ਮੁੱਖ ਮੰਤਰੀ ਨੂੰ ਕਪੂਰਥਲਾ ਹਾਊਸ ‘ਚ ਮਿਲਣ ਆਉਣਾ ਅਤੇ ਉਨ੍ਹਾਂ ਨਾਲ ਤਕਰੀਬਨ 2 ਘੰਟੇ ਤੱਕ ਵਿਚਾਰ-ਵਟਾਂਦਰਾ ਕਰਨਾ ਸਾਰੀਆਂ ਧਿਰਾਂ ਲਈ ਹੈਰਾਨੀਜਨਕ ਬਣਿਆ ਹੋਇਆ ਹੈ | ਪੁਲਿਸ ਸੂਤਰਾਂ ਦਾ ਹਾਲਾਂਕਿ ਮੰਨਣਾ ਹੈ ਕਿ ਇਸ ਮੌਕੇ ਰਾਜ ਦੇ 2 ਉੱਚ ਪੁਲਿਸ ਅਧਿਕਾਰੀਆਂ ਦਾ ਵੀ ਸ਼ਾਮਿਲ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਮਿਲਣੀ ਦੌਰਾਨ ਇਸ ਸਰਹੱਦੀ ਸੂਬੇ ਨਾਲ ਸਬੰਧਿਤ ਸੁਰੱਖਿਆ ਤੇ ਸਰਹੱਦ ਪਾਰ ਤੋਂ ਚੱਲਦੀਆਂ ਕਾਰਵਾਈਆਂ ਸਮੇਤ ਕਈ ਅਜਿਹੇ ਮੁੱਦੇ ਵਿਚਾਰ ਦਾ ਵਿਸ਼ਾ ਹੋ ਸਕਦੇ ਹਨ ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਵੀ ਚਿੰਤਤ ਰਹਿੰਦੀ ਹੈ | ਇਨ੍ਹਾਂ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਰਾਜ ਦੇ ਪੁਲਿਸ ਮੁਖੀ ਵੀ ਡੋਵਾਲ ਦੇ ਕਾਫ਼ੀ ਨਿਕਟਵਰਤੀਆਂ ‘ਚੋਂ ਹਨ, ਇਸੇ ਲਈ ਉਹ ਕੁਝ ਸਮਾਂ ਪਹਿਲਾਂ ਹਿੰਦੁਸਤਾਨ ‘ਚੋਂ ਇਕੱਲੇ ਇਕੋ-ਇਕ ਡੀ.ਜੀ.ਪੀ. ਨੂੰ ਚੀਨ ‘ਚ ਇਕ ਕੌਮਾਂਤਰੀ ਪੱਧਰ ਦੀ ਮੀਟਿੰਗ ਲਈ ਆਪਣੇ ਨਾਲ ਲੈ ਕੇ ਗਏ ਸਨ | ਪੁਲਿਸ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਨਵੀਨੀਕਰਨ ਲਈ ਵੀ ਰਾਜ ਸਰਕਾਰ ਵਲੋਂ ਕੇਂਦਰ ਤੋਂ ਮੰਗੀ ਜਾ ਰਹੀ ਵਿੱਤੀ ਮਦਦ ਲਈ ਰਾਜ ਸਰਕਾਰ ਡੋਵਾਲ ਤੋਂ ਮਦਦ ਦੀ ਆਸ ਰੱਖ ਰਹੀ ਹੈ ਪਰ ਇਕ ਕਾਂਗਰਸੀ ਸਰਕਾਰ ਵਾਲੇ ਸੂਬੇ ਦੀ ਡੋਵਾਲ ਨਾਲ ਅਜਿਹੀ ਨੇੜਤਾ ਕਾਂਗਰਸ ਹਲਕਿਆਂ ‘ਚ ਵੀ ਕਾਫ਼ੀ ਰੜਕ ਰਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਉਕਤ ਮਿਲਣੀ ਦੌਰਾਨ ਕਿਉਂਕਿ ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਨਹੀਂ ਸੀ ਅਤੇ ਨਾ ਹੀ ਉਕਤ ਮੀਟਿੰਗ ਸਬੰਧੀ ਮੁੱਖ ਮੰਤਰੀ ਸਕੱਤਰੇਤ ਵਲੋਂ ਕਿਸੇ ਤਰ੍ਹਾਂ ਦਾ ਸਪੱਸ਼ਟੀਕਰਨ ਜਾਂ ਜਾਣਕਾਰੀ ਦੇਣੀ ਠੀਕ ਸਮਝੀ ਗਈ, ਜਿਸ ਨੇ ਕਾਂਗਰਸੀ ਹਲਕਿਆਂ ਵਿਚਲੀ ਬੇਚੈਨੀ ਨੂੰ ਹੋਰ ਵੀ ਤੂਲ ਦਿੱਤੀ ਹੈ |