ਲੰਗਰ ’ਤੇ ਜੀਐਸਟੀ: ਸ਼੍ਰੋਮਣੀ ਕਮੇਟੀ ਨੇ ਸੱਤ ਮਹੀਨਿਆਂ ਵਿੱਚ ਭਰੇ ਦੋ ਕਰੋੜ

By February 10, 2018 0 Comments


ਸ਼੍ਰੋਮਣੀ ਗੁ: ਪ੍ਰੰ:ਕਮੇਟੀ ਅਤੇ ਸ਼ੋ: ਅਕਾਲੀ ਦੱਲ ਵਲੋਂ ਆਪਣੇ ਭਾਈਵਾਲਾਂ ਦੀ ਕੇਂਦਰੀ ਮੋਦੀ ਸਰਕਾਰ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਗੁਰੂ ਕੇ ਲੰਗਰਾਂ ਤੋਂ ਜੀ ਐਸ ਟੀ ਨਹੀਂ ਹਟਾਈ ਗਈ | ਦੇਸ਼ ਦਾ ਖਜਾਨਾ ਮੰਤਰੀ ਜੇਤਲੀ ਕੋਰਾ ਝੂਠ ਬੋਲ ਕੇ ਆਪਣਾ ਪੱਲਾ ਝਾੜ ਰਿਹਾ ਹੈ | ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬੇਸ਼ੱਕ ਸਾਰੇ ਅੰਕੜੇ ਪੇਸ਼ ਕਰਕੇ ਹੁਣ ਤੱਕ ਦਿੱਤੇ ਅਤੇ ਦਿੱਤੇ ਜਾ ਰਹੇ GST ਵਾਰੇ ਦੱਸ ਕੇ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ |
ਦਰਅਸਲ ਮਾਮਲਾ ਕੇਵਲ GST ਦਾ ਹੀ ਨਹੀ ਹੈ , ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੀ ਕੋਝੀ ਚਾਲ ਵੀ ਹੈ |ਦੱਸਣਾਂ ਤਾਂ ਮੋਦੀ ਇਹ ਚਾਹੁੰਦਾ ਹੈ ਕਿ ਅਸੀਂ ਗਊਸ਼ਾਲਾਵਾਂ ਨੂੰ ਤਾਂ ਖ਼ਰਬਾਂ ਰੁਪਏ ਲੁਟਾ ਸਕਦੇ ਹਾਂ ਕਿਉਂਕਿ ਉਸ ਦਾ ਸੰਬੰਧ ਹਿੰਦੂ ਨਾਲ ਹੈ ਪਰ ਸਿੱਖਾਂ ਜਾਂ ਕਿਸੇ ਹੋਰ ਘੱਟਗਿਣਤੀ ਵਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਲਈ ਫੁੱਟੀ ਕੌਡੀ ਵੀ ਨਹੀਂ ਦੇ ਸਕਦੇ | ਜੇਤਲੀ ਸ੍ਰੀ ਅਮ੍ਰਿੰਤਸਰ ਸਾਹਿਬ ਤੋਂ ਚੋਣ ਲੜ੍ਹ ਚੁੱਕੇ ਹਨ ਉਨ੍ਹਾਂ ਨੂੰ ਲੰਗਰ ਦੀ ਮਹਾਨਤਾ ਦਾ ਪੂਰਾ ਗਿਆਨ ਹੈ ਜੇ ਉਨ੍ਹਾਂ ਦੇ ਮੰਨ ਵਿੱਚ ਮੈਲ ਨਾ ਹੋਵੇ ਤਾਂ ਉਹ ਆਪਣੇ ਸਾਥੀਆਂ ਨੂੰ ਸਮਝਾ ਸਕਦੇ ਸਨ ਕਿ ਲੱਖਾਂ ਭੁੱਖੇ ਪੇਟਾਂ ਨੂੰ ਭਰਨ ਦੀ ਇਹ ਸੇਵਾ ਤਾਂ ਗੁਰੂ ਕਾਲ ਤੋਂ ਹੀ ਜਾਰੀ ਹੈ ਜਿਸ ਨੂੰ ਖਾਲਸਾ ਪੰਥ ਆਪਣੇ ਦਸਵੰਦ ਨਾਲ ਜਾਰੀ ਰੱਖ ਰਿਹਾ ਹੈ | ਲੰਗਰ ਕੇਵਲ ਸਿੱਖਾਂ ਲਈ ਨਹੀਂ ਸਗੋਂ ਹਿੰਦੂ, ਮੁਸਲਿਮ ,ਜੈਨੀ ,ਬੋਧੀ ਅਤੇ ਈਸਾਈ ਆਦਿ ਸੱਭ ਇੱਕੋ ਥਾਂ ਬੈਠ ਕੇ ਛੱਕਦੇ ਹਨ |

ਸ਼੍ਰੋ :ਅਕਾਲੀ ਦੱਲ ਦੀ ਭਾਜਪਾ ਨਾਲ ਨਹੁੰ ਮਾਸ ਦੀ ਸਾਂਝ ਵੀ ਕੁੱਝ ਨਹੀਂ ਕਰ ਸਕੀ , ਜਿਹੜੀ ਨਹੁੰ ਮਾਸ ਦੀ ਸਾਂਝ ਮੋਦੀ ਸਰਕਾਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਤੇ ਅਨੇਕਾਂ ਵਾਰ ਤਰਲੇ ਮਾਰ ਕੇ ਵੀ ਲੰਗਰਾਂ ਨੂੰ GST ਤੋਂ ਮੁਕਤ ਨਹੀਂ ਕਰਵਾ ਸਕੀ, ਉਸ ਨੂੰ ਹੋਰ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ |

ਸੁਖਦੇਵ ਸਿੰਘ “ਭੌਰ “

ਕਿਸੇ ਵੇਲੇ ਮੁਗਲ ਹਾਕਮਾਂ ਨੇ ਜਿਵੇਂ ਹਿੰਦੂਆਂ ਤੋਂ ਜ਼ਜ਼ੀਆ ਵਸੂਲਿਆ ਸੀ,ਹੁਣ ਗੁਰੂ ਕੇ ਲੰਗਰ ਤੇ ਇਸ ਵੇਲੇ ਦੇ ਹਾਕਮ ਉਹੀ ਜ਼ਜ਼ੀਆ ਜੀ ਐਸ ਟੀ ਦੇ ਨਾਂ ਹੇਠ ਵਸੂਲ ਰਹੇ ਨੇ।ਡੇਰਾ ਬਿਆਸ ਤੇ ਸਿਖੀ ਦੇ ਵਿਰੋਧੀ ਹੋਰ ਡੇਰਿਆਂ ਤੇ ਹੋਰਨਾਂ ਥਾਵਾਂ ਤੇ ਘੱਟ ਮੁੱਲ ‘ਤੇ ਵਿਕਦੀਆਂ ਚੀਜਾਂ ਦੀ ਗੱਲ ਕਿਸਨੂੰ ਭੁੱਲੀ ਹੋਈ ਹੈ?ਅਖੇ ਜੀ ਹਿੰਦੂਆਂ ਨਾਲ ਨਹੁੰ-ਮਾਸ ਦਾ ਰਿਸ਼ਤਾ।ਅਖੇ ਅਕਾਲੀ-ਭਾਜਪਾ ਗੱਠਜੋੜ ਪਤੀ-ਪਤਨੀ ਦਾ ਰਿਸ਼ਤਾ।ਅਗਲੇ ਕੱਖ ਪਰਵਾਹ ਨਹੀ ਕਰਦੇ ਪਰ ਸਾਡੇ ਆਲੇ ਧੂਤੂ ਕੰਨਾਂ ਚ ਕੌੜਾ ਤੇਲ ਪਾਈ ਬੈਠੇ ਨੇ।ਪਹਿਲਾਂ ਇੰਝ ਸਿਖਾਂ ਨੂੰ ਰੱਜਕੇ ਜਲੀਲ ਤੇ ਖੁਆਰ ਕਰਨਗੇ ਕਿ ਸਾਡੀਆਂ ਲਿਲਕੜੀਆਂ ਕੱਢੋ,ਪਰ ਜੀ.ਐਸ ਟੀ ਇੰਝ ਮਿੰਨਤਾਂ ਨਾਲ ਮਾਫ ਨਹੀ ਕਰਨਗੇ,ਮਿੰਨਤਾਂ ਤਾਂ ਅੰਦਰੂਨੀ ਤਸੱਲੀ ਲਈ ਕਰਵਾ ਰਹੇ ਨੇ ਕਿ ਕਹਿਣ ਜੋਗੇ ਹੋ ਜਾਈਏ ਕਿ ਜਿਹੜੇ ਖਾਲਸੇ ਨੇ ਬਾਗੀ ਜਾਂ ਬਾਦਸ਼ਾਹ ਵਾਲੀ ਫਿਤਰਤ ਰੱਖੀ ਹੁੰਦੀ ਸੀ,ਸਾਡੇ ਦਰ ਤੇ ਤਰਲੇ ਲੈਂਦਾ ਹੈ।ਵੋਟਾਂ ਵਾਲੇ ਸਾਲ ਜੀ ਐਸ ਟੀ ਮਾਫ ਕਰਨ ਦਾ ਐਲਾਨ ਅਹਿਸਾਨ ਵਾਂਗ ਕਰਨਗੇ।ਬਾਦਲਕਿਆਂ ਨੇ ਸਿਖਾਂ ਨੂੰ ਦਿੱਲੀ ਦੇ ਦਰਵਾਜੇ ਤੇ ਮਿੰਨਤਾਂ ਕਰਨ ਵੀ ਲਾਇਆ ਤੇ ਮਗਰੋਂ ਹਿੰਦੂਆਂ ਦੇ ਅਹਿਸਾਨਮੰਦ ਵੀ ਬਣਾਉਣਗੇ।ਜਿਹੜੀ ਕੌਮ ਖੰਡੇ ਦੀ ਧਾਰ ਤੇ ਨੱਚਦੀ ਸੀ,ਅੱਜ ਚਾਣਕੀਆ ਨੀਤੀ ਨੇ ਬੁਰੀ ਤਰਾਂ ਘੇਰੀ ਹੋਈ ਹੈ।ਛਲ-ਕਪਟ ਵਾਲੇ ਦਾ ਇਲਾਜ ਕੁਝ ਹੋਰ ਹੁੰਦਾ ਜਨਾਬ!by sarbjit singh ghuman

A post shared by Punjab Spectrum (@punjabspectrum) on
Tags: ,