ਕੈਪਟਨ ਸਾਬ੍ਹ ਦਾ ਟਰੰਪ ਵਾਲੀ ਫੀਲਿੰਗ ਨਾਲ ਬਿਆਨ

By February 4, 2018 0 Comments


captain trumpਅੰਦਰ ਲਾਂਵਾਂ ਹੋ ਰਹੀਆਂ ਹੁੰਦੀਆਂ ਤੇ ਆਪਣੇ ਹੀ ਹੰਕਾਰ ‘ਚ ਆਕੜਿਆ ਇੱਕ ਬੰਦਾ ਬਾਹਰ ਕੁਲਫ਼ੀਆਂ ਆਲੇ ਕੋਲ ਖੜਾ ਨਿਹੋਰੇ ਮਾਰ-ਮਾਰ ਆਪਣੇ ਦੁੱਖ ਫੋਲ ਰਿਹਾ ਹੁੰਦਾ; …………….ਮੈਂ ਤਾਂ ਨਿਆਣਿਆਂ ਤੇ ਘਰਵਾਲ਼ੀ ਕਰਕੇ ਆ ਗਿਆ, ਵਿਆਹ ‘ਤੇ ……..ਵਰਨਾ ਮੈਂ ਤਾਂ ਵੜਦਾ ਨਹੀਂ ਇਨ੍ਹਾਂ ਦੇ।

ਟਰੂਡੋ ਤੇ ਉਸਦੇ ਨਾਲ ਜਾ ਰਹੇ ਮੰਤਰੀਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ, ਸ਼ਰੋਮਣੀ ਕਮੇਟੀ ਨੇ ਕੈਨੇਡਾ ‘ਚ ਸਿੱਖਾਂ ਨੂੰ ਮਾਣ-ਤਾਣ ਅਤੇ ਬਰਾਬਰ ਦੇ ਸ਼ਹਿਰੀ ਬਣਾ ਕੇ ਰੱਖਣ ਲਈ ਟਰੂਡੋ ਦਾ ਮਾਣ ਸਨਮਾਨ ਕਰਨਾ। ਨਾਲੇ ਸਿੱਖਾਂ ਵਜ਼ੀਰਾਂ ਦਾ, ਜਿਨ੍ਹਾਂ ਨੇ ਕੌਮ ਦਾ ਨਾਮ ਚਮਕਾਇਆ।

ਇਸ ਮਾਮਲੇ ‘ਚ ਕੁਲਫ਼ੀਆਂ ਆਲੇ ਕੋਲ ਖੜਾ ਬੰਦਾ ਕੈਪਟਨ ਹੋਣਾ!
ਅਖੇ ਜੀ ਮੈਂ ਟਰੂਡੋ ਨੂੰ ਤਾਂ ਮਿਲ ਲਊੰ, ਸੱਜਣ ਤੇ ਨਵਦੀਪ ਨੂੰ ਨੀ ਮਿਲਣਾ। ……….ਜਨਾਬ ਇਹ ਤਾਂ ਟਰੂਡੋ ਨੇ ਤੈਅ ਕਰਨਾ ਕਿ ਤੁਹਾਡੀ ਸ਼ਕਲ ਦੇਖਣੀ ਕਿ ਨਹੀਂ, ਐਵੇਂ ਨਾ ਘਰ ਬੈਠੇ ਟਰੰਪ ਆਲ਼ੀਆਂ ਫੀਲਿੰਗਾਂ ਲਈ ਜਾਓ।

ਓਹ ਟਰੂਡੋ ਆ, ਟਾਂਡੇ ਆਲਾ ਟੀਟੂ ਕਾਂਗਰਸੀਆ ਨੀ, ਬਈ ਤੁਹਾਡੇ ਮਗਰ-ਮਗਰ ਘੁੰਮੂ।
– ਗੁਰਪ੍ਰੀਤ ਸਿੰਘ ਸਹੋਤਾ
Tags: , , ,