ਖਾਲਸਾ ਪੰਥ ਰੂਪੀ ਸਮੁੰਦਰ ਵਿਚ ਸਮੇੰ ਸਮੇ ਤੇ ਆਜ਼ਾਦੀ ਦੀਆਂ ਉਠ ਦੀਆਂ ਲਹਿਰਾਂ

By January 26, 2018 0 Comments


raj karega

ਖਾਲਸਾ ਪੰਥ ਰੂਪੀ ਸਮੁੰਦਰ ਵਿਚ ਸਮੇੰ ਸਮੇ ਤੇ ਆਜ਼ਾਦੀ ਦੀਆਂ ਉਠ ਦੀਆਂ ਲਹਿਰਾਂ

3 ਦਸੰਬਰ 1849 ਨੂੰ ਭਾਈ ਮਹਾਰਾਜ ਸਿੰਘ ਵਲੋਂ ਜਲੰਧਰ ਅਤੇ ਹੁਸ਼ਿਆਰਪੁਰ ਫੌਜੀ ਛਾਉਣੀਆਂ ਉਤੇ ਹਮਲਾ ਕਰਨ ਦੀ ਯੋਜਨਾ, 28 ਦਸੰਬਰ ਨੂੰ ਗ੍ਰਿਫ਼ਤਾਰੀ ਅਤੇ ਪੰਜ ਜੁਲਾਈ ਨੂੰ ਸਿੰਘਾਪੁਰ ਜੇਲ੍ਹ ਵਿਚ ਸ਼ਹੀਦੀ।

1872 ਵਿੱਚ ਬਾਬਾ ਰਾਮ ਸਿੰਘ ਦੀ ਗ੍ਰਿਫ਼ਤਾਰੀ ਅਤੇ 1885 ਵਿਚ ਦੇਹਾਂਤ। ਨਾਮਧਾਰੀ ਲਹਿਰ ਦੇ ਯਤਨ ਅਸਫਲ। ਤਿੰਨ ਦਰਜਨ ਤੋਂ ਉਪਰ ਨਾਮਧਾਰੀ ਤੋਪਾਂ ਨਾਲ ਉਡਾਏ ਗਏ।

22 ਅਗਸਤ 1921 ਨੂੰ ਸੈਂਟਰਲ ਸਿੱਖ ਲੀਗ ਵਲੋਂ ਆਜ਼ਾਦੀ ਦਾ ਮਤਾ ਪਾਸ ਹੋਇਆ। 22 ਅਗਸਤ 1922 ਨੂੰ ਫਿਰ ਅਜਿਹਾ ਇਕ ਮਤਾ ਪਾਸ ਹੋਇਆ।

ਅਪਰੈਲ 1940 ਨੂੰ ਲੁਧਿਆਣਾ ਦੇ ਡਾਕਟਰ ਵੀਰ ਸਿੰਘ ਭੱਟੀ ਨੇ ਖ਼ਾਲਿਸਤਾਨ ਦੀ ਤਜਵੀਜ਼ ਰੱਖੀ

19 ਮਈ 1941 ਨੂੰ ਬਾਬਾ ਗੁਰਦਿਤ ਸਿੰਘ ਦੀ ਪ੍ਰਧਾਨਗੀ ਹੇਠ ਮੰਗ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਖ਼ਾਲਸੇ ਨੂੰ ਵਾਪਸ ਕੀਤੀ ਜਾਏ।

20 ਅਗਸਤ 1944 ਨੂੰ ਆਲ ਪਾਰਟੀ ਸਿੱਖ ਕਾਨਫਰੰਸ ਨੇ ਸੁਤੰਤਰ ਸਿੱਖ ਰਾਜ ਦਾ ਮਤਾ ਪਾਸ ਕੀਤਾ।

2 ਅਕਤੂਬਰ 1944 ਨੂੰ ਗਿਆਨੀ ਸ਼ੇਰ ਸਿੰਘ ਨੇ ਸਿੱਖ ਕੌਮ ਨੂੰ ਕਿਹਾ ਕਿ ਉਹ ਸਿੱਖ ਸਟੇਟ ਦੀ ਸਥਾਪਨਾ ਲਈ ਜਦੋਜਹਿਦ ਕਰਨ ਲਈ ਤਿਆਰ ਹੋ ਜਾਣ

15 ਜੁਲਾਈ 1945 ਨੂੰ ਮਾਸਟਰ ਤਾਰਾ ਸਿੰਘ ਨੇ ਸਿੱਖ ਸਟੇਟ ਦੀ ਮੰਗ ਕੀਤੀ।

10 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸਟੇਟ ਦੇ ਹੱਕ ਵਿਚ ਮਤਾ ਪਾਸ ਕੀਤਾ

25 ਮਾਰਚ 1946 ਨੂੰ ਨੈਸ਼ਨਲਿਸਟ ਸਿੱਖ ਕਾਨਫਰੰਸ ਨੇ ਸਿੱਖ ਸਟੇਟ ਦਾ ਮਤਾ ਪਾਸ ਕੀਤਾ

ਪਹਿਲੀ ਅਪਰੈਲ 1946 ਨੂੰ ਸੈਂਟਰਲ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਪਾਕਿਸਤਾਨ ਬਣਾਇਆ ਜਾਂਦਾ ਹੈ ਤਾਂ ਸਿੱਖ ਸਟੇਟ ਦਾ ਵੀ ਐਲਾਨ ਕੀਤਾ ਜਾਵੇ।

6 ਅਗਸਤ 1947 ਨੂੰ ਸਿੱਖਾਂ ਦੇ ਨੁਮਾਇੰਦਿਆਂ ਨੇ ਬਰਤਾਨਵੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੰਗ ਕੀਤੀ ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿੱਤਾ ਜਾਏ।
26 ਨਵੰਬਰ 1949 ਨੂੰ ਸਿੱਖਾਂ ਨੇ ਭਾਰਤੀ ਸੰਵਿਧਾਨ ਨੂੰ ਰੱਦ ਕੀਤਾ, ਇਸ ਉਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਦਸੰਬਰ 1949 ਨੂੰ ਮਾਸਟਰ ਤਾਰਾ ਸਿੰਘ ਨੇ ਮੰਗ ਕੀਤੀ ਕਿ ਸਿੱਖਾਂ ਲਈ ਇਕ ਵੱਖਰੇ ਸੂਬੇ ਦੀ ਸਥਾਪਨਾ ਕੀਤੀ ਜਾਵੇ।

10 ਨਵੰਬਰ 1966 ਨੂੰ ਅਕਾਲੀ ਦਲ ਨੇ ਲੁਧਿਆਣਾ ਵਿਚ ਹੋਏ ਸਾਲਾਨਾ ਇਜਲਾਸ ਵਿਚ ਸਿੱਖ ਹੋਮ ਲੈਂਡ ਦੀ ਮੰਗ ਕੀਤੀ

11 ਦਸੰਬਰ 1972 ਨੂੰ ਅਕਾਲੀ ਦਲ ਨੇ ਇਕ ਕਮੇਟੀ ਕਾਇਮ ਕੀਤੀ ਜਿਸ ਦਾ ਕੰਮ ਇਹ ਸੀ ਕਿ ਬਦਲ ਰਹੀਆਂ ਹਾਲਤਾਂ ਦੇ ਮੱਦੇਨਜ਼ਰ ਨੀਤੀ-ਖਰੜਾ ਤਿਆਰ ਕੀਤਾ ਜਾਏ। ਜੋ ਤਿਆਰ ਹੋਇਆ ਉਹ ਅਨੰਦਪੁਰ ਸਾਹਿਬ ਦੇ ਮਤੇ ਨਾਲ ਪ੍ਰਸਿਧ ਹੋਇਆ।

16-17 ਦਸੰਬਰ 1973 ਨੂੰ ਅਕਾਲੀ ਦਲ ਦੀ ਕਾਰਜਕਾਰਨੀ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰ ਦਿੱਤਾ।

26 ਅਗਸਤ 1974 ਨੂੰ ਜਗਮੀਤ ਸਿੰਘ ਬਰਾੜ ਨੇ ਅੰਮ੍ਰਿਤਸਰ ਵਿਚ ਖਾਲਿਸਤਾਨ ਦਾ ਝੰਡਾ ਲਹਿਰਾਇਆ।

6 ਅਗਸਤ 1978 ਨੂੰ ਦਲ ਖ਼ਾਲਸਾ ਦੀ ਸਥਾਪਨਾ ਹੋਈ

15 ਅਗਸਤ 1979 ਨੂੰ ਜਗਮੀਤ ਸਿੰਘ ਬਰਾੜ ਨੇ ਫਰੀਦਕੋਟ ਵਿਚ ਤਿਰੰਗਾ ਝੰਡਾ ਉਤਾਰਿਆ

15 ਅਗਸਤ 1980 ਨੂੰ ਦਲ ਖ਼ਾਲਸਾ ਨੇ ਪੰਜਾਬ ਵਿਚ ਕਈ ਥਾਈਂ ਖਾਲਿਸਤਾਨ ਦੇ ਝੰਡੇ ਲਹਿਰਾਏ

15 ਮਾਰਚ 1981 ਨੂੰ ਸਿੱਖ ਐਜੂਕੇਸ਼ਨ ਕਾਨਫਰੰਸ ਨੇ ਯੂ.ਐਨ.ਓ. ਵਿਚ ਸਿੱਖਾਂ ਲਈ ਐਸੋਸੀਏਟਿਡ ਸਟੇਟਸ ਦੀ ਮੰਗ ਕੀਤੀ।

25 ਮਾਰਚ 1981 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸਿੱਖ ਇਕ ਕੌਮ ਹਨ’ ਦਾ ਮਤਾ ਪਾਸ ਕੀਤਾ।

15 ਅਗਸਤ 1981 ਨੂੰ ਦਲ ਖ਼ਾਲਸਾ ਨੇ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਹੋਰਨੀਂ ਥਾਈਂ ਖਾਲਿਸਤਾਨ ਦੇ ਝੰਡੇ ਲਹਿਰਾਏ।

ਮਈ 1984. “ਜਿਸ ਦਿਨ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ

11 ਜੂਨ 1984 ਨੂੰ ਦਲ ਖ਼ਾਲਸਾ ਨੇ ਲੰਦਨ ਵਿਚ ‘ਜਲਾਵਤਨ ਸਰਕਾਰ’ ਦਾ ਐਲਾਨ ਕੀਤਾ।

11 ਜੂਨ 1984 ਨੂੰ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਵੀ ਲੰਦਨ ਵਿਚ ‘ਜਲਾਵਤਨ ਸਰਕਾਰ’ ਦਾ ਐਲਾਨ ਕੀਤਾ।

26 ਜਨਵਰੀ 1986 ਨੂੰ ਸਰਬੱਤ ਖ਼ਾਲਸੇ ਦਾ ਸਮਾਗਮ ਅਕਾਲ ਤਖ਼ਤ ਸਾਹਿਬ ‘ਤੇ ਹੋਇਆ ਜਿਸ ਵਿਚ ਹੋਰਨਾਂ ਫੈਸਲਿਆਂ ਤੋਂ ਇਲਾਵਾ ਪੰਥਕ ਕਮੇਟੀ ਦੀ ਸਥਾਪਨਾ ਕੀਤੀ।

29 ਅਪਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਸਰਕਾਰ ਦਾ ਐਲਾਨ ਕਰ ਦਿੱਤਾ।

ਸਰੋਤ : ਸਿੱਖ ਰੈਫਰੈਂਸ ਬੁੱਕ

Posted in: ਸਾਹਿਤ