ਸਾਡੇ ਇਤਿਹਾਸ ਦੇ ਕੁਛ ਅਹਿਮ ਤੱਥ ਜਿਹੜੇ ਭਾਰਤ ਸਰਕਾਰ ਨਹੀਂ ਚਾਹੁੰਦੀ ਕੇ ਸਿੱਖ ਕੌਮ ਨੂੰ ਸਮਝ ਆਉਣ

By January 24, 2018 0 Comments


ਕ੍ਰਿਪਾ ਕਰਕੇ ਸਾਰੀ ਪੋਸਟ ਧਿਆਨ ਨਾਲ ਪੜ੍ਹੋ ਜੀ —–ਹੁਣ ਇਹ ਨਾ ਕਹਿਓ ਕੇ ਸਾਨੂੰ ਕੋਈ ਆਪਣੇ ਇਤਿਹਾਸ ਬਾਰੇ ਦੱਸਦਾ ਨੀ ਜਾਂ ਸਮਝਾਉਂਦਾ ਨੀ —- ਲਿਖਣ ਵਾਲਾ ਤਾਂ ਲਿਖ ਸਕਦਾ ਆ ਪੜ੍ਹਨਾਂ ਤਾਂ ਤੁਸੀਂ ਆਪ ਈ ਆ —-
————————————————–
—– ਜਿਹੜੇ ਲੋਕਾਂ ਨੂੰ ਇਹ ਭੁਲੇਖਾ ਆ ਕਿ ਗੁਰੂ ਸਾਹਿਬਾਨ ਨੇ ਕਦੇ ਰਾਜ ਦੀ ਗੱਲ ਨਹੀਂ ਕੀਤੀ ਕੀਤੀ ,ਉਹ ਆਹ ਗੱਲਾਂ ਜ਼ਰੂਰ ਪੜ੍ਹਨ —
—————————————————
sikhhistory
ਸਿੱਖ ਇੱਕ ਕੌਮ ਆ, ਵਿਰਸਾ ਆ, ਧਰਮ ਆ, ਨਸਲ ਆ , ਸੱਭਿਅਤਾ ਆ — ਜਦੋਂ ਕੋਈ ਵੀ ਸੱਭਿਅਤਾ ਦੁਨੀਆਂ ਦੇ ਨਕਸ਼ੇ ਤੇ ਆਈ ਤਾਂ ਉਹ ਭਾਸ਼ਾ, ਸਾਹਿਤ ,ਕਲਾ ਅਤੇ ਰਾਜ ਪ੍ਰਬੰਧ ਆਪਣੇ ਨਾਲ ਲੈ ਕੇ ਆਉਂਦੀ ਆ —-ਨਵੀਂ ਸੱਭਿਅਤਾ ਆਕੇ ਸਾਰੇ ਪੁਰਾਣੇ ਢਾਂਚੇ ਨੂੰ ਚੈਲੰਜ ਕਰਦੀ ਹੈ —-ਜਿਸ ਵਿਚ ਸੱਭਿਅਕ ,ਆਰਥਿਕ ,ਸਮਾਜਿਕ ,ਕਾਨੂੰਨੀ ਅਤੇ ਰਾਜਨੀਤਿਕ ਰੁਝਾਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ —- ਤੇ ਗੁਰੂ ਸਾਹਿਬਾਨ ਨੇ ਵੀ ਆਹੀ ਕੀਤਾ —
ਮੁਗ਼ਲ ਉਸ ਵੇਲ਼ੇ ਦੀ ਸਭ ਤੋਂ ਵੱਡੀ ਰਾਜਨੀਤਿਕ ਤਾਕਤ ਸਨ ਤੇ ਬਾਹਮਣ ਉਸ ਵੇਲੇ ਦਾ ਸਭ ਤੋਂ ਵੱਡਾ ” ਧਰਮ ” ਦਾ ਠੇਕੇਦਾਰ ਸੀ —- ਗੁਰੂ ਸਾਹਿਬ ਜੀ ਨੇ ਦੋਨਾਂ ਨੂੰ ਚੈਲੰਜ ਕਰਦਿਆਂ ਕਿਹਾ ਕਿ ,” ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ;ਦੁਹਾਂ ਤੇ ਗਿਆਨੀ ਸਿਆਣਾ ॥”—SGGSJI -P 875—— ਗੁਰੂ ਗਰੰਥ ਸਾਹਿਬ ਜੀ ਵਿੱਚ ਤੇ ਸੱਤਾ ਤੇ ਬਲਵੰਡ ਜੀ ਫ਼ਰਮਾਉਂਦੇ ਹਨ ” ਨਾਨਕ ਰਾਜੁ ਚਲਾਇਆ; ਸਚੁ ਕੋਟੁ, ਸਤਾਣੀ ਨੀਵ ਦੈ ॥—–SGGS JI P—966— ਭਾਵ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਤੇ ਉਹ ਰਾਜ ਚਲਾਇਆ ਜਿਸਦੀ ਨੀਂਹ ਸੱਚ ਦੇ ਅਧਾਰ ਤੇ ਰੱਖੀ —-
ਰਾਜ ਕਿੱਦਾਂ ਚਲਾਇਆ ????

1/. ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲ਼ੇ ਦੀ ਸੁਪਰ ਪਾਵਰ ਮੁਗ਼ਲਾਂ ਨੂੰ ਚੈਲੰਜ ਕੀਤਾ —- ਤੇ ਚੈਲੰਜ ਵੀ ਓਦੋਂ ਕੀਤਾ ਜਦੋਂ ਕੋਈ ਮੁਗਲਾਂ ਸਾਹਮਣੇ ਬੋਲ ਨਹੀਂ ਸੀ ਸਕਦਾ, ਪਰ ਗੁਰੂ ਸਾਹਿਬ ਨੇ ਬਾਬਰ ਨੂੰ ਕਿਹਾ ” ਰਾਜੇ ਸੀਹ ਮੁਕਦਮ ਕੁਤੇ;ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ, ਪਾਇਨ੍ਹ੍ਹਿ ਘਾਉ ॥ ਰਤੁ ਪਿਤੁ, ਕੁਤਿਹੋ ਚਟਿ ਜਾਹੁ ॥ “SGGSJI -P 1288

ਗੁਰੂ ਸਾਹਿਬ ਦੇ ਵੇਲੇ ਬ੍ਰਾਹਮਣਵਾਦ ਸਿਖ਼ਰਾਂ ਤੇ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਉਸ ਵੇਲੇ ਜਨੇਊ ਪਾਉਣ ਤੋਂ ਨਾਂਹ ਕਰਕੇ ਬਾਹਮਣ ਦੇ ਊਚ ਨੀਚ ਵਾਲੇ ਸਿਸਟਮ ਨੂੰ ਜੜੋਂ ਈ ਪੁੱਟ ਦਿੱਤਾ ਸੀ ——

ਉਸ ਵੇਲੇ ਗੁਰੂ ਸਾਹਿਬ ਨੇ ਸਿਰਫ਼ ਮੌਕੇ ਦੀ ਹਕੂਮਤ ਨੂੰ ਈ ਚੈਲੰਜ ਨਹੀਂ ਸੀ ਕੀਤਾ ਸਗੋਂ ਸਮਾਜ ਦੇ ਮੁਸਲਿਮ ,ਹਿੰਦੂ ਤੇ ਯੋਗ ਵਾਲੇ ਲੀਡਰਾਂ ਨੂੰ ਵੀ ਕਰੜੇ ਹੱਥੀਂ ਲਿਆ

ਕਾਦੀ ਕੂੜੁ ਬੋਲਿ ਮਲੁ ਖਾਇ ॥
ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥
ਤੀਨੇ ਓਜਾੜੇ ਕਾ ਬੰਧੁ ॥੨॥—-SGGSJI -P-662

– ਸ਼ਰੀਆ ਕਾਨੂੰਨ ਦੀ ਵਿਆਖਿਆ ਕਰਕੇ ਉਸਨੂੰ ਲਾਗੂ ਕਰਨ ਵਾਲੇ ਨੂੰ ਕਾਦੀ ਕਿਹਾ ਜਾਂਦਾ ਹੈ —ਗੁਰੂ ਸਾਹਿਬ ਫ਼ੁਰਮਾਉਂਦੇ ਹਨ ” ਕਾਦੀ ਝੂਠ ਬੋਲਦਾ ਹੈ ਅਤੇ ਰਿਸ਼ਵਤ ਦੀ ਗੰਦਗੀ ਖਾਂਦਾ ਹੈ ”
-ਉਸ ਵੇਲੇ ਦਾ ਰਾਜ ਪ੍ਰਬੰਧ ਤੇ ਸਾਰੇ ਸਮਾਜ ਦੇ ਕੰਮ ਬਾਹਮਣ/ ਪੰਡਿਤ ਤੋਂ ਪੁੱਛੇ ਬਿਨਾਂ ਨਹੀਂ ਸਨ ਹੁੰਦੇ —ਗੁਰੂ ਸਾਹਿਬ ਫ਼ੁਰਮਾਉਂਦੇ ਹਨ” ਬ੍ਰਾਹਮਣ ਇਨਸਾਨਾਂ ਦਾ ਮਾਨਸਿਕ , ਸਰੀਰਕ ਤੇ ਆਰਥਿਕ ਸ਼ੋਸ਼ਣ ਕਰਕੇ ਉਹਨਾਂ ਦੇ ਖੂਨ ਚ ਨਹਾਉਂਦਾ ਆ ”
– ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਯੋਗੀ ਨੂੰ ਕਿਸੇ ਚੀਜ਼ ਦੀ ਜੁਗਤ ਨਹੀਂ ਆ ਉਹ ਐਵੇਂ ਅੰਨ੍ਹਾ ਹੋਇਆ ਪੁੱਠੇ ਸਿਧੇ ਆਸਣ ਕਰੀ ਜਾਂਦਾ ਆ —
-ਮੁਸਲਮਾਨਾਂ ਦੇ ਲੀਡਰ ਕਾਦੀ , ਹਿੰਦੂਆਂ ਦੇ ਲੀਡਰ ਬਾਹਮਣ ਅਤੇ ਯੋਗੇ ਵਾਲਿਆਂ ਦੇ ਲੀਡਰ ਯੋਗੀ ਮਗਰ ਲੱਗਣਾਂ ਆਪਣੇ ਉਜਾੜੇ ਨੂੰ ਸੱਦਾ ਦੇਣਾਂ ਹੈ —-

* ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਤੇ ਓਥੇ 17-18 ਸਾਲ ਖ਼ੁਦ ਕਿਰਤ ਕੀਤੀ ( Economic Independence )———-

2/. ਗੁਰੂ ਅੰਗਦ ਸਾਹਿਬ ਜੀ ਨੇ ਗੁਰਮੁਖੀ ਲਿੱਪੀ ਨੂੰ ਘੜਿਆ ਅਤੇ ਖਡੂਰ ਸਾਹਿਬ ਵਸਾਇਆ ਤੇ ਨਾਲੇ ਭਲਵਾਨੀ ਦੇ ਅਖਾੜੇ ਸ਼ੁਰੂ ਕੀਤੇ (City planning, Language devolpement, Physical fitness )

3/. ਗੁਰੂ ਅਮਰਦਾਸ ਸਾਹਿਬ ਜੀ ਨੇ ਸਤੀ ਪ੍ਰਥਾ ਨੂੰ ਮੁੱਢੋ ਰੱਦ ਕੀਤਾ, ਗੋਇੰਦਵਾਲ਼ ਸਾਹਿਬ ਵਸਾਇਆ ਅਤੇ ਲੰਗਰ ਦੀ ਪ੍ਰਥਾ ਨੂੰ ਹੋਰ ਪਰਪੱਕ ਕੀਤਾ ਤੇ ਉਸ ਵੇਲੇ ਦੇ ਬਾਦਸ਼ਾਹ
ਅਕਬਰ ਨੂੰ ਆਮ ਲੋਕਾਂ ਚ ਬਿਠਾ ਕੇ ਲੰਗਰ ਛਕਾਇਆ ਇਹ ਦੱਸਣ ਲਈ ਕਿ ਸਿੱਖ ਅਦਾਰੇ ਕਿਸੇ ਹਕੂਮਤ ਦੇ ਮੁਹਤਾਜ ਨਹੀਂ ਹਨ – ( Social support for needy, egalitarian rights, city planning, sikh institutional sovereignty, Economic Independence) —–

4/. ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵੇਲ਼ੇ ਦੇ ਅੰਤਰ ਰਾਸ਼ਟਰੀ ਮਾਰਗ ਉੱਪਰ ਅੰਮ੍ਰਿਤਸਰ ਸ਼ਹਿਰ ਵਸਾਇਆ ਅਤੇ ਓਹਦੇ ਚ 52 ਕਿੱਤੇ ਲਿਆਂਦੇ ਅਤੇ ਅੰਮ੍ਰਿਤਸਰ ਨੂੰ ਇਲਾਕੇ ਦੀ ਵੱਡੀ ਮੰਡੀ ਵਜੋਂ ਸਥਾਪਿਤ ਕੀਤਾ (economic and trade devolpement) ——ਸਾਰੀ ਮਾਨਵਤਾ ਨੂੰ ਉਪਦੇਸ਼ ਦੇਣ ਲਈ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਕੀਤੀ—- ” ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ “—-SGGSJI -P 747—-

5/. ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਆਦਿ ਗ੍ਰੰਥ ਦੀ ਸਥਾਪਨਾਂ ਕੀਤੀ ( ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਲੋਕ ਦਰਜ਼ ਕਰਕੇ ਤੇ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਜੋੜ ਦਿੱਤਾ )—-
ਉਸ ਵੇਲੇ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਚੰਦੂ ਬਾਹਮਣ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਆਪਣੀ ਕੁੜੀ ਦੇ ਰਿਸ਼ਤਾ ਭੇਜਿਆ ਜਿਸਨੂੰ ਸਿੱਖ ਸੰਗਤਾਂ ਦੇ ਕਹਿਣ ਤੇ ਠੁਕਰਾ ਦਿੱਤਾ ਗਿਆ ( Sikh Institutional Sovereignty )— ਇਸ ਤੋਂ ਖਿਝ ਕੇ ਚੰਦੂ ਬਾਹਮਣ ਨੇ ਬਾਦਸ਼ਾਹ ਜਹਾਂਗੀਰ ਨੂੰ ਭੜਕਾਇਆ —-
ਗੁਰੂ ਸਾਹਿਬ ਨੇ ਜਹਾਂਗੀਰ ਦੇ ਕਹਿਣ ਅਨੁਸਾਰ ਇਸਲਾਮੀ ਲਿਖਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ — ਚੰਦੂ ਦੀ ਲੜਕੀ ਦਾ ਰਿਸ਼ਤਾ ਠੁਕਰਾਉਣ ਅਤੇ ਇਸਲਾਮੀ ਲਿਖਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕਰਨ ਤੋਂ ਨਾਂਹ ਕਰਨ ਦੇ ਨਤੀਜ਼ੇ ਵਜੋਂ ਗੁਰੂ ਸਾਹਿਬ ਦੀ ਸ਼ਹੀਦੀ ਹੋਈ —- ਇਹ ਗੱਲ ਨੋਟ ਕਰਨ ਵਾਲੀ ਆ ਕੇ ਗੁਰੂ ਸਾਹਿਬ ਨੇ ਸ਼ਹੀਦੀ ਸਿੱਖੀ ਦੀ ਆਜ਼ਾਦ ਹਸਤੀ ਤੇ ਸਿਧਾਂਤਾਂ ਨੂੰ ਬਚਾਉਣ ਲਈ ਦਿੱਤੀ ਹੈ —

6/. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲ਼ੇ ਦੇ ਦਿੱਲੀ ਦੇ ਤਖ਼ਤ ਨਾਲ਼ੋਂ ਦੋ ਫ਼ੁੱਟ ਉੱਚਾ ਰੱਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਥਾਪਿਤ ਕੀਤਾ (Institutionalization of Sikh Politics)—– ਜਿਸਦਾ ਮਤਲਬ ਇਹ ਸੀ ਕੇ ਸਿੱਖ ਇੱਕ ਆਜ਼ਾਦ ਕੌਮ ਹੈ ਜਿਹੜੀ ਅਕਾਲ ਪੁਰਖ ਤੋਂ ਸਿਵਾਏ ਕਿਸੇ ਨੂੰ ਜੁਆਬ ਦੇਹ ਨਹੀਂ ਹੈ —(ਗੁਰੂਆਂ ਦੇ ਬਣਾਏ ਓਸੇ ਤਖ਼ਤ ਨੂੰ ਫ਼ੋਕੀਆਂ ਚੌਧਰਾਂ ਖ਼ਾਤਿਰ ਅੱਜ ਭੇਖੀ ਸਿੱਖਾਂ ਨੇ ਦਿੱਲੀ ਦੇ ਪੈਰਾਂ ਚ ਰੋਲ਼ ਦਿੱਤਾ ਹੈ ) —
— ਗੁਰੂ ਸਾਹਿਬ ਨੇ ਉਸ ਵੇਲੇ ਦੇ ਬਾਦਸ਼ਾਹ ਦਾ ਬਾਜ਼ ਆਪਣਾ ਸ਼ਾਹੀ ਬਾਜ਼ ਭੇਜ ਕੇ ਕਾਬੂ ਕਰ ਲਿਆ ਸੀ ਤੇ ਬਾਜ਼ ਵਾਪਿਸ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਕਿਹਾ , ” ਇਨਕੋ ਬਾਜ਼ ਨਹੀਂ ਹਮ ਦੇਨਾਂ ,ਤਾਜ਼ ਬਾਜ਼ ਇਨਸੇ ਸਭ ਲੇਨਾਂ ” —- ਭਾਵ ਕੇ ਲੜ੍ਹਾਈ ਬਾਜ਼ ਦੀ ਨੀ, ਰਾਜ ਦੀ ਸੀ ——
ਇਸ ਤੋਂ ਬਾਅਦ ਮੁਗ਼ਲਾਂ ਨਾਲ਼ ਚਾਰ ਜੰਗਾਂ ਹੋਈਆਂ ਤੇ ਜਿਸ ਦੇ ਨਤੀਜੇ ਵਜੋਂ ਜਹਾਂਗੀਰ ਗੁਰੂ ਸਾਹਿਬ ਦੀ ਸ਼ਰਨ ਚ ਆਇਆ ਤੇ ਓਹਨੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕੀਤਾ ਤੇ ਫਿਰ ਸਿੱਖਾਂ ਨੇ ਚੰਦੂ ਦੇ ਨੱਕ ਚ ਨਕੇਲ ਪਾਕੇ ਗਲ਼ੀਆਂ ਚ ਘੜੀਸਿਆ , ਬਾਅਦ ਚ ਇੱਕ ਨਿਮਾਣੇ ਜਿਹੇ ਸਿੱਖ ਨੇ ਓਹਦੇ ਸਿਰ ਚ ਕੜਛਾ ਮਾਰ ਕੇ ਓਹਨੂੰ ਧੁਰ ਦੀ ਗੱਡੀ ਚੜ੍ਹਾ ਦਿੱਤਾ —- ( Natural Justice Administration)

7/.ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਉਸ ਵੇਲ਼ੇ ਦੁਨੀਆਂ ਦਾ ਆਹਲਾ ਦਰਜ਼ੇ ਦਾ ਮੈਡੀਕਲ ਅਦਾਰਾ ਕਾਇਮ ਕੀਤਾ (Medical Research and Development) —— ਉਸ ਵੇਲੇ ਦੇ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਮੁੰਡੇ ਦਾਰਾ ਸ਼ਿਕੋਹ ( ਔਰੰਗਜ਼ੇਬ ਦਾ ਭਰਾ ) ਨੂੰ ਕੋਈ ਭਿਆਨਿਕ ਬਿਮਾਰੀ ਲੱਗਣ ਕਾਰਨ ਸਭ ਵੱਡੇ ਵੱਡੇ ਹਕੀਮਾਂ ਨੇ ਜੁਆਬ ਦੇ ਦਿੱਤਾ ਸੀ ਤੇ ਸ਼ਾਹਜਹਾਂ ਦੀ ਫ਼ਰਿਆਦ ਤੇ ਦਾਰੇ ਦਾ ਇਲਾਜ਼ ਕੀਤਾ ਗਿਆ ਜਿਸ ਕਰਕੇ ਓਹਦੇ ਜਾਨ ਬਚੀ — ਸ਼ਾਹਜਹਾਂ ਨੇ ਦਿਲੋਂ ਸ਼ੁਕਰਾਨਾਂ ਅਦਾ ਕਰਨ ਲਈ ਗੁਰੂ ਸਾਹਿਬ ਜੀ ਨੂੰ ਜਗੀਰ ਦੀ ਪੇਸ਼ਕਸ਼ ਕੀਤੀ ਪਰ ਗੁਰੂ ਸਾਹਿਬ ਨੇ ਜਗੀਰ ਲੈਣ ਤੋਂ ਨਾਂਹ ਕਰ ਦਿੱਤੀ — ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮਰਾਇ ਨੂੰ ਗੁਰਬਾਣੀ ਦਾ ਅੱਧਾ ਅੱਖਰ ਬਦਲਣ ਕਰਕੇ ਪੰਥ ਚੋ ਬੇਦਖ਼ਲ ਕਰ ਦਿੱਤਾ ਸੀ —( ਰਾਮਰਾਇ ਨੇ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ” ਦੀ ਜਗਾਹ ਤੇ ਮਿਟੀ ਬੇਈਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ਕਰ ਦਿੱਤਾ ਸੀ ) —- ਰਾਮਰਾਇ ਨੂੰ ਬੇਦਖ਼ਲ ਕਰਕੇ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਇਹ ਸੁਨੇਹਾ ਦਿੱਤਾ ਸੀ ਕੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਹੋ ਸਕਦਾ —-

8/. ਗੁਰੂ ਹਰਿਕਿਸ਼ਨ ਸਾਹਿਬ ਜੀ ਆਪਣੇ ਪਿਤਾ ਦਾ ਹੁਕਮ ਮੰਨਦੇ ਹੋਏ ਔਰੰਗਜ਼ੇਬ ਨੂੰ ਨਹੀਂ ਮਿਲੇ ਭਾਵੇਂ ਕੇ ਬਾਦਸ਼ਾਹ ਵਲੋਂ ਅਨੇਕਾਂ ਸੁਨੇਹੇ ਭੇਜੇ ਗਏ ਸਨ —— ਉਸ ਵੇਲੇ 8 ਸਾਲ ਦੀ ਉਮਰ ਚ ਦਿੱਲੀ ਚ ਫ਼ੈਲੀ ਚੇਚਕ ਦੀ ਬਿਮਾਰੀ ਵਿੱਚ ਆਪ ਦਿੱਲੀ ਜਾਕੇ ਰੋਗੀਆਂ ਦੀ ਹੱਥੀਂ ਸੇਵਾ ਕਰਕੇ ਉਹਨਾਂ ਦੇ ਰੋਗ ਨਵਿਰਤ ਕੀਤੇ —- (Humanitarian Relief)

9/. ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਛੋਟੀ ਉਮਰ ਚ ਗਲ਼ੀ ਚ ਪਏ ਕਿਸੇ ਗ਼ਰੀਬ ਨੂੰ ਦੇਖ ਕੇ ਆਪਣੇ ਬਸਤਰ ਲਾਹ ਕੇ ਓਹਨੂੰ ਬਖ਼ਸ਼ ਦਿੱਤੇ —– ਆਪ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋਕੇ ਮੁਗ਼ਲਾਂ ਨਾਲ ਜੰਗਾਂ ਲੜੀਆਂ ਅਤੇ ਅਨੰਦਪੁਰ ਸਾਹਿਬ ਦੀ ਸਾਰੀ ਜ਼ਮੀਨ ਖ਼ਰੀਦੀ —– ਨੌਵੇਂ ਪਾਤਸ਼ਾਹ ਨੇ ਸਿਆਸੀ ਫ਼ੈਂਸਲਾ ਲੈਂਦੇ ਹੋਏ ਹਰ ਇੱਕ ਇਨਸਾਨ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਲਈ ਆਪਣਾ ਸੀਸ ਭੇਂਟ ਕੀਤਾ ( Freedom of Religion ) —ਇੱਥੇ ਇੱਕ ਗੱਲ ਨੋਟ ਕਰਨ ਵਾਲ਼ੀ ਹੈ ਕੇ ਪੱਛਮੀ ਦੇਸ਼ਾਂ ਨੇ 100 ਸਾਲ ਬਾਅਦ ਆਹੀ ਧਾਰਮਿਕ ਆਜ਼ਾਦੀ ਦੇ ਅਧਾਰ ਤੇ ਅਮਰੀਕਾ ਸਥਾਪਿਤ ਕੀਤਾ —

10/. ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋਂ ਅਨੰਦਪੁਰ ਸਾਹਿਬ ਦੀ ਖ਼ਰੀਦੀ ਹੋਈ ਜ਼ਮੀਨ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ 5 ਕਿਲ੍ਹੇ ਉਸਾਰੇ —- 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਅਤੇ ਸਿਰਫ਼ 13 ਸਾਲ ਬਾਅਦ 1688 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਹਿੰਦੂ ਰਾਜਿਆਂ ਨਾਲ ਪਹਿਲੀ ਜੰਗ ਹੁੰਦੀ ਹੈ —ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁੱਲ 14 ਜੰਗਾਂ ਹੋਈਆਂ ਜਿਹਨਾਂ ਵਿੱਚ ਪਹਾੜੀ ਹਿੰਦੂ ਰਾਜੇ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਰੋਧੀ ਧਿਰ ਵਜੋਂ ਸ਼ਾਮਿਲ ਸਨ —
ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨਾਲ ਕੀ ਤਕਲੀਫ਼ ਸੀ ??

* ਮੁਗ਼ਲ ਬਾਦਸ਼ਾਹ ਦਾ ਸ਼ਾਹੀ ਫ਼ੁਰਮਾਨ ਸੀ ਕੇ ਗ਼ੈਰ ਮੁਸਲਿਮ ਘੋੜੇ ਤੇ ਨਹੀਂ ਚੜ੍ਹ ਸਕਦਾ , ਢੋਲ ਨਹੀਂ ਵਜਾ ਸਕਦਾ ਤੇ ਪੱਗ ਨਹੀਂ ਬੰਨ੍ਹ ਸਕਦਾ —-ਗੁਰੂ ਸਾਹਿਬ ਨੇ ਕਿਹਾ ” ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ “——- ਗੁਰੂ ਗੋਬਿੰਦ ਸਿੰਘ ਜੀ ਨੇ ਆਹਲਾ ਦਰਜ਼ੇ ਦੇ ਘੋੜੇ ਰੱਖੇ ਅਤੇ ਸਿੱਖਾਂ ਨੂੰ ਘੋੜੇ ਰੱਖਣ ਲਈ ਕਿਹਾ —- ਢੋਲ ਤਾਂ ਛੋਟੀ ਜਿਹੀ ਗੱਲ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਵਜਾਇਆ ਜਿਸਨੇ ਮੁਗਲ ਬਾਦਸ਼ਾਹ ਅਤੇ ਪਹਾੜੀ ਰਾਜਿਆਂ ਦੀ ਨੀਂਦ ਉੜਾ ਕੇ ਰੱਖ ਦਿੱਤੀ —-

* ਸਾਰੀਆਂ ਜਾਤਾਂ ਨੂੰ ਇੱਕੋ ਬਾਟੇ ਚੋ ਅੰਮ੍ਰਿਤ ਛਕਾਇਆ ਤੇ ਪਹਾੜੀਆਂ ਨੂੰ ਤਕਲੀਫ ਹੋਈ ਕੇ ਇਹ ਕੱਲ ਨੂੰ ਇਕੱਠੇ ਹੋ ਕੇ ਸਾਡੇ ਤੇ ਰਾਜ ਕਰਨਗੇ

* ਸਿੱਖ ਕੌਮ ਤੋਂ ਪਹਿਲਾਂ ਅੱਜ ਕਿਸੇ ਨੇ ਬਾਹਮਣ ਨੂੰ ਠੋਕ ਕੇ ਚੈਲੰਜ ਨਹੀਂ ਸੀ ਕੀਤਾ ਤੇ ਜਦੋਂ ( ਮਨੂੰ ਸਮ੍ਰਿਤੀ ਅਨੁਸਾਰ ) ਨੀਵੀਂ ਜਾਤੀ ਦਾ ਸਿੱਖ ਹਰ ਰੋਜ਼ ਆਪਣੇ ਨਿੱਤਨੇਮ ਵਿੱਚ ਬਾਹਮਣ ਨੂੰ ਕਹਿੰਦਾ ਆ ਕੇ ” ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥ ——-
( ਉਹ ਪਸ਼ੂਆ ਬੁੱਤਾਂ ਨੂੰ ਕਿਓਂ ਪੂਜ ਰਿਹਾ ਆ ਤੇ ਮਰਿਆ ਨੂੰ ਪੂਜਣ ਲਈ ਕਿਓਂ ਭੱਜਾ ਫਿਰ ਰਿਹਾ ਆ ?? )

ਪਹਾੜੀ ਰਾਜਿਆਂ ਵਲੋਂ ਅੰਮ੍ਰਿਤ ਛਕਣ ਦੀ ਪੇਸ਼ਕਸ਼ :: ਪਹਾੜੀ ਰਾਜਿਆਂ ਨੇ ਸਿੱਖ ਧਰਮ ਵਿੱਚ ਇਨਸਾਨੀਅਤ ਦੇ ਬਰਾਬਰਤਾ ਵਾਲੇ ਸਿਧਾਂਤ ਨੂੰ ਤੋੜਨ ਲਈ ਗੁਰੂ ਸਾਹਿਬ ਨੂੰ ਇੱਕ ਚਲਾਕੀ ਭਰੀ ਪੇਸ਼ਕਸ਼ ਕੀਤੀ ਕਿ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਜੇਕਰ ਤੁਸੀਂ ਸਾਨੂੰ ਦੂਜੀਆਂ ਜਾਤਾਂ ਨਾਲੋਂ ਵੱਖਰੇ ਬਾਟੇ ਵਿੱਚ ਅੰਮ੍ਰਤਿ ਛਕਾਇਆ ਜਾਵੇ ਜਿਸ ਨੂੰ ਗੁਰੂ ਸਾਹਿਬ ਨੇ ਬੜੀ ਸਖ਼ਤੀ ਨਾਲ ਠੁਕਰਾ ਦਿੱਤਾ –

ਜ਼ਫਰਨਾਮਾ :
ਗੁਰੂ ਸਾਹਿਬ ਤੇਗ਼ ਦੇ ਨਾਲ ਨਾਲ ਕੂਟਨੀਤੀ (Diplomacy ) ਦੇ ਵੀ ਧਨੀ ਸਨ ਤੇ ਇਸਦਾ ਸਭ ਤੋਂ ਵੱਡਾ ਸਬੂਤ ਜ਼ਫ਼ਰਨਾਮਾਂ ਹੈ ਜਿਸਨੂੰ ਪੜ੍ਹਕੇ ਔਰੰਜਜ਼ੇਬ ਔਰੰਜਜ਼ੇਬ ਨੂੰ ਏਡਾ ਵੱਡਾ ਸਦਮਾਂ ਲੱਗਿਆ ਕੇ ਓਹੀ ਓਹਦੀ ਮੌਤ ਦਾ ਕਰਨ ਬਣ ਗਿਆ —
ਕੂਟਨੀਤੀ ਦੀ ਦੂਜੀ ਉਦਾਹਰਣ (Back Channel Dealings ): ਚਾਹੇ ਗੁਰੂ ਸਾਹਿਬ ਜੀ ਅਤੇ ਔਰੰਗਜ਼ੇਬ ਵਿੱਚ ਲੜ੍ਹਾਈ ਚੱਲ ਰਹੀ ਸੀ ਪਰ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨਾਲ ਗੁਰੂ ਸਾਹਿਬ ਦੇ ਸਬੰਧ ਠੀਕ ਸਨ —–
ਇਸਦਾ ਕਾਰਨ ਇਹ ਸੀ ਕਿ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਦਾ ਵਿਦਿਆਰਥੀ ਸੀ ਅਤੇ ਭਾਈ ਨੰਦ ਲਾਲ ਜੀ ਦੇ ਕਹਿਣੇ ਵਿਚ ਸੀ —- ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਕਈ ਵਾਰੀ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਭੇਜਿਆ ਪਰ ਉਹ ਜੰਗਲਾਂ ਚੋ ਈ ਘੁੰਮ ਫਿਰ ਕੇ ਚਲਿਆ ਜਾਂਦਾ ਸੀ —-

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜ ਦਿਵਾਇਆ , — ਇਹੀ ਕਾਰਨ ਸੀ ਕਿ ਜਦੋਂ ਬਾਬਾ ਬੰਦਾ ਬਹਾਦਰ ਪੰਜਾਬ ਚ ਪਹੁੰਚੇ ਤੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਅਹਿਸਾਨ ਮੰਨਦਿਆਂ ਪੰਜਾਬ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਅਤੇ ਨਾਂ ਹੀ ਆਪਣੀ ਫ਼ੌਜ ਭੇਜੀ ਵਜੀਦੇ ਦੀ ਹਮਾਇਤ ਕਰਨ ਲਈ —- ਜਿਸਦੇ ਨਤੀਜੇ ਵਜੋਂ ਬਾਬਾ ਬੰਦਾ ਬਹਾਦਰ ਵਜੀਦੇ ਨੂੰ ਸੋਧਾ ਲਾਕੇ ਪੰਜਾਬ ਵਿੱਚ ਪਹਿਲਾ ਖ਼ਾਲਸਾ ਰਾਜ ਕਾਇਮ ਕੀਤਾ ਅਤੇ ਪਹਿਲੀ ਵਾਰੀ ਜ਼ਮੀਨ ਨੂੰ ਵਾਹੁਣ ਵਾਲਾ ਜ਼ਮੀਨ ਦਾ ਮਾਲਿਕ ਬਣਿਆ — —-

—-ਉਸ ਸਮੇਂ ਸਾਰੇ ਪਹਾੜੀ ਰਾਜੇ ਮੁਗ਼ਲ ਬਾਦਸ਼ਾਹ ਨੂੰ ਟੈਕਸ ਦਿੰਦੇ ਸਨ, ਪਰ ਗੁਰੂ ਸਾਹਿਬ ਨੇ ਕਦੇ ਟੈਕਸ ਨਹੀਂ ਸੀ ਦਿੱਤਾ —–

ਇੱਕ ਗੱਲ ਨੋਟ ਕਰਿਓ ਕੇ ਜਿਹੜੀ ਧਾਰਮਿਕ ਆਜ਼ਾਦੀ ਲਈ ਗੁਰੂ ਸਾਹਿਬ ਨੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਕਿਹਾ ਸੀ ਓਹੀ ਕੰਮ ਅਮਰੀਕਾ ਨੇ ਲਗਭਗ 100 ਸਾਲ ਬਾਅਦ ਆਪਣੇ ਸੰਵਿਧਾਨ ਦੇ ਪਹਿਲੇ ਮਤੇ ਚ ਲਿਖੀ
1789 ਚ ਅਮਰੀਕਾ ਵਲੋਂ ਬਿੱਲ ਆਫ਼ ਰਾਈਟਸ (ਹੱਕਾਂ ਦੇ ਮਤੇ ) ਵਿੱਚ ਇਹ ਲਿਖਿਆ ਗਿਆ ਕਿ
” Congress shall make no law respecting an establishment of religion, or prohibiting the free exercise thereof; or abridging the freedom of speech, or of the press; or the right of the people peaceably to assemble, and to petition the Government for a redress of grievances.”

-ਗੁਰੂ ਸਾਹਿਬ ਦਾ ਫ਼ੁਰਮਾਨ ਹੈ ਕਿ ” ਸ਼ਸ਼ਤਰਨ ਕੇ ਅਧੀਨ ਹੈ ਰਾਜ “—— ਅਮਰੀਕਾ ਦਾ ਬਿੱਲ ਆਫ ਰਾਈਟਸ ਦਾ ਦੂਜਾ ਮਤਾ ਇਹ ਕਹਿੰਦਾ ਹੈ ਕੇ ਆਜ਼ਾਦ ਲੋਕਾਂ ਲਈ ਸ਼ਸ਼ਤਰਧਾਰੀ ਹੋਣਾ ਜ਼ਰੂਰੀ ਆ —ਆਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ 17 ਵੀਂ ਸਦੀ ਵਿੱਚ ਹੀ ਕਹਿ ਦਿੱਤੀ ਸੀ
” A well regulated Militia, being necessary to the security of a free State, the right of the people to keep and bear Arms, shall not be infringed ”

ਉੱਪਰ ਦੱਸੀਆਂ ਸਾਰੀਆਂ ਗੱਲਾਂ ਇਹ ਸਾਬਿਤ ਕਰਦੀਆਂ ਆ ਕੇ ਸਾਡੇ ਗੁਰੂਆਂ ਨੇ ਆਪਣੇ ਜੀਵਨ ਕਾਲ ਦੌਰਾਨ ਸਾਨੂੰ ਇੱਕ ਰਾਜ ਪ੍ਰਬੰਧ ਕਰਕੇ ਦਿਖਾਇਆ — ਅਤੇ ਸਾਨੂੰ ਇਸ ਸਿਧਾਂਤ ਨਾਲ ਮੁੜ ਜੁੜਨ ਦੀ ਸਖ਼ਤ ਲੋੜ ਹੈ —-

ਸਿੱਖ/ ਪੰਜਾਬ ਮਸਲਿਆਂ ਦਾ ਹੱਲ ਗੁਰਬਾਣੀ ,ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਚੋ ਈ ਨਿੱਕਲਣਾਂ ਆ —— ਕਿਸੇ ਨੇ ਅਸਮਾਨੋਂ ਉੱਤਰਕੇ ਸਾਨੂੰ ਕੁਛ ਵੀ ਪਲੇਟ ਚ ਰੱਖਕੇ ਨਹੀਂ ਦੇਣਾਂ —–

ਆਓ ਗੁਰੂ ਸਾਹਿਬ ਦਾ ਫ਼ੁਰਮਾਨ ,”ਹੁਣਿ ਹੁਕਮੁ ਹੋਆ ਮਿਹਰਵਾਣ ਦਾ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥”(–SGGS JI -P74 ) ਆਪਣੇ ਖ਼ਿੱਤੇ ਚ ਮੁੜ ਲਾਗੂ ਕਰਵਾਈਏ –
ਸਰਦਾਰ ਜਪ ਸਿੰਘ
Tags: