ਜੱਗੀ ਦੇ ਮਾਮਲੇ ਚ ਪੁਲਿਸ ਦੀ ਗੱਪ ਨੇ ਮਚਾਈ ਹਾਹਾਕਾਰ, ਪੁਲਿਸ ਦੀ ਗੱਪ ਦਾ ਕਿਸੇ ਨੇ ਨਾਂ ਯਕੀਨ ਕੀਤਾ

By December 4, 2017 0 Comments


ਜੱਗੀ ਦੇ ਮਾਮਲੇ ਚ ਪੁਲਿਸ ਦੀ ਗੱਪ ਨੇ ਮਚਾਈ ਹਾਹਾਕਾਰ, ਜਿਹਨੂੰ ਨਹੀਂ ਵੀ ਪਤਾ ਸੀ ਉਸਨੂੰ ਵੀ ਲੱਗ ਗਿਆ ਕਿ ਪੰਜਾਬ ਪੁਲਿਸ ਗੱਪੀ ਹੈ,,
ਨਾਲ ਜਗਬਾਣੀ ਵਾਲਿਆ ਨੂੰ ਵੀ ਵਾਧੂ ਲਾਹਣਤਾਂ ਪਾਈਆਂ
jagbanigapp

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜੱਗੀ ਕਤਲਾਂ ਚ ਹੱਥ ਕਬੂਲ ਕਰ ਲਿਆ
ਪਰ ਪੰਜਾਬ ਪੁਲਿਸ ਦੀ ਇਸ ਗੱਪ ਤੇ ਕਿਸੇ ਨੇ ਵੀ ਯਕੀਨ ਨਹੀ ਕੀਤਾ, ਸਗੋਂ ਲੋਕਾਂ ਨੇ ਪੰਜਾਬ ਪੁਲਿਸ ਦੀਆਂ ਕਰਤੂਤਾਂ ਦਾ ਹੋਰ ਪਰਦਾਫਾਸ਼ ਕੀਤਾ
ਦੇਖੋ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀ ਗੱਪ ਨਾਲ ਮਚੀ ਹਾਹਾਕਾਰ
ਜੋਹਲ ਦੇ ਕੇਸ ਕਾਰਨ ਪੰਜਾਬ ਪੁਲਿਸ ਦੀ ਕੱਲੀ ਕੱਲੀ ਕਰਤੂਤ ਖਿਲਾਫ ਲੋਕ ਲਾਮਬੰਦ ਹੋਣਾ ਸ਼ੁਰੂ ਹੋ ਗਏ
ਪੁਰਾਣੇ ਨਵੇਂ ਸਾਰੇ ਕੇਸ ਸਾਹਮਣੇ ਆਉਣ ਲੱਗ ਪਏ ਉਹ ਵੀ ਅੰਤਰ ਰਾਸ਼ਟਰੀ ਪੱਧਰ ਤੇ
ਹੁਣ ਤੇ ਸਾਰੇ ਕੇਸ ਇੱਕਠੇ ਕਰਕੇ ਅੰਤਰ ਰਾਸ਼ਟਰੀ ਅਦਾਲਤ ਵਿਚ ਜਾ ਕੇ ਪੰਜਾਬ ਪੁਲਿਸ ਖਿਲਾਫ ਕੇਸ ਕਰਨੇ ਬਾਕੀ ਹਨ ਸ਼ਾਇਦ
ਇੱਥੋਂ ਤਾ ਇਹੀ ਸਾਬਿਤ ਹੁੰਦਾ ਕਿ ਜਿਨ੍ਹਾਂ ਜ਼ਿਆਦਾ ਇਹ ਜਗਤਾਰ ਸਿੰਘ ਜੋਹਲ ਜੱਗੀ ਤੇ ਤਸ਼ਦੱਦ ਕਰਨਗੇ, ਜਿੰਨੀਆ ਗੱਪਾ ਮਾਰਨਗੇ ਉਹਨਾ ਲੋਕੀਂ ਇਨ੍ਹਾਂ ਦੇ ਝੂਠ ਦੇ ਪਰਦੇਫਾਸ਼ ਕਰਨਗੇ। ਹੁਣ ਉਹ ਜ਼ਮਾਨਾ ਨਹੀਂ ਹੈਗਾ ਕਿ ਪ੍ਰੋ ਭੁੱਲਰ ਵਾਲਾ ਕਿ ਕੋਰੇ ਕਾਗਜ਼ ਤੇ ਸਾਈਨ ਕਰਾਉ ਤੇ ਕਬੂਲ ਕਰਾ ਲਉ। ਹੁਣ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਪੰਜਾਬ ਪੁਲਿਸ ਦੀਆਂ ਕਰਤੂਤਾਂ
…………………………………………………..

ਖਬਰਾਂ ਆ ਰਹੀਆਂ ਨੇ ਕਿ ਜੱਗੀ ਜੌਹਲ ਨੇ ਮੰਨ ਲਿਆ ਕਿ ਉਸਨੇ ਨਾਲ ਫੜੇ ਜਿੰਮੀ ਨੂੰ ਪੈਸੇ ਭੇਜੇ ਸਨ ਤਾਂ ਕਿ ਕਤਲਾਂ ਦੀ ਸਾਜ਼ਿਸ਼ ਘੜੀ ਜਾ ਸਕੇ।
ਜਿਹੜੇ ਇਹ ਦਾਅਵਾ ਕਰ ਰਹੇ ਹਨ, ਜੇ ਉਨ੍ਹਾਂ ਨੂੰ ਜੱਗੀ ਜੌਹਲ ਦੀ ਕੀਤੀ ਪੁੱਛਗਿੱਛ ਵਾਲੇ ਤਰੀਕੇ ਵਾਂਗ ਪੁੱਛਿਆ ਜਾਵੇ ਤਾਂ ਉਹ ਵੀ ਮੰਨ ਜਾਣਗੇ ਕਿ ਪੈਸੇ ਜੱਗੀ ਜੌਹਲ ਨੇ ਨਹੀਂ, ਬਲਕਿ ਉਨ੍ਹਾਂ ਨੇ ਆਪਣੀ ਤਨਖਾਹ ‘ਚੋਂ ਦਿੱਤੇ ਸੀ, ਸਾਜ਼ਿਸ਼ ਘੜਨ ਲਈ।
ਇਕਬਾਲੀਆ ਬਿਆਨਾਂ ਦਾ ਨਿਤਾਰਾ ਤਾਂ ਅਦਾਲਤ ‘ਚ ਜਾ ਕੇ ਹੁੰਦਾ। ਵਰਨਾ ਇਹ ਪੁੱਛਗਿੱਛ ਵਾਲੇ ਤਾਂ ਪੜ੍ਹੇ ਲਿਖੇ ਵਿਅਕਤੀ ਤੋਂ ਵੀ ਅੰਗੂਠਾ ਲਵਾ ਕੇ ਅਦਾਲਤ ‘ਚ ਇਕਬਾਲੀਆ ਬਿਆਨ ਪੇਸ਼ ਕਰ ਦਿੰਦੇ ਹਨ। ਪ੍ਰੋ. ਭੁੱਲਰ ਮਾਮਲੇ ‘ਚ ਅਜਿਹਾ ਹੀ ਤਾਂ ਹੋਇਆ ਸੀ।
ਪਰ ਹੁਣ ਤੌਖਲਾ ਇਹ ਹੈ ਕਿ ਅਦਾਲਤ ਨਿਪਰੱਖਤਾ ਨਾਲ ਫੈਸਲਾ ਕਰੂ, ਜਿਹੜੀ ਹੁਣੇ ਹੀ ਸਭ ਕਨੂੰਨ ਛਿੱਕੇ ਟੰਗ ਕੇ ਰਿਮਾਂਡ ‘ਤੇ ਰਿਮਾਂਡ ਦੇਈ ਜਾ ਰਹੀ ਹੈ?
– ਗੁਰਪ੍ਰੀਤ ਸਿੰਘ ਸਹੋਤਾ
……………………………………………………………………………………………..
ਜੱਗੀ ਤੋਂ ਕੋਰੇ ਕਾਗਜ਼ਾਂ ਤੇ ਦਸਤਖ਼ਤ ਕਰਵਾਏ ਸੀ ਪੁਲਿਸ ਵਾਲਿਆਂ ਨੇ ਤਸ਼ੱਦਦ ਕਰਕੇ —- ਹੁਣ ਜੋ ਮਰਜ਼ੀ ਲਿਖ ਦੇਣ ਉੱਪਰ —– ਇਹਨਾਂ ਨੂੰ ਕੋਈ ਪੁੱਛੇ ਕਿ ਜਿਹੜਾ ਇੱਕ ਮਹੀਨੇ ਦੇ ਤਸ਼ੱਦਦ ਨਾਲ ਨੀ ਮੰਨਿਆ ਕਿ ਉਹਨੇਂ ਕੋਈ ਕਤਲ ਕੀਤਾ ਆ ਤੇ ਉਹ ਇੱਕ ਮਹੀਨੇਂ ਬਾਅਦ ਕਿੱਦਾਂ ਮੰਨ ਗਿਆ ????? ਭਾਰਤੀ ਮੀਡੀਆ , ਭਾਰਤੀ ਪੁਲਿਸ, ਭਾਰਤੀ ਅਦਾਲਤਾਂ ,ਭਾਰਤੀ ਸਰਕਾਰਾਂ ਸਭ ਦੀਆਂ ਸਭ ਵੇਸਵਾਵਾਂ/ਰੰਡੀਆਂ ਆ —– ਬੇਗੈਰਤ ਹੋ ਚੁੱਕੇ ਆ ਸਿਆਸੀ ਤੇ ਧਾਰਮਿਕ ਆਗੂ —-
ਸਰਦਾਰ ਜਪ ਸਿੰਘ

ਭਾਰਤੀ ਅਦਾਲਤਾਂ ਦੇ ਜੱਜਾਂ ਦਾ ” ਡਮਾਕ ” :
ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਡਿਪੋਰਟ ਕਰਵਾ ਕੇ ਭਾਰਤੀ ਹਕੂਮਤ ਨੇ ਪੂਰਾ ਤਸ਼ੱਦਦ ਕੀਤਾ ਪ੍ਰੋ ਭੁੱਲਰ ਤੇ ——- ਧੱਕੇ ਨਾਲ ਕੋਰੇ ਕਾਗਜ਼ਾਂ ਤੇ ਅੰਗੂਠੇ ਲਵਾ ਲਏ ਜਿੱਦਾਂ ਜੱਗੀ ਜੌਹਲ ਤੋਂ ਕੋਰੇ ਕਾਗਜ਼ਾਂ ਤੇ ਦਸਤਖ਼ਤ ਕਰਵਾਏ ਆ —– ਉਹਨਾਂ ਕਾਗਜ਼ਾਂ ਤੇ ਆਪੇ ਹੀ ਪੁਲਿਸ ਨੇ ਇਕਬਾਲੀਆ ਬਿਆਨ ਲਿਖ਼ ਕੇ ਅਦਾਲਤ ਚ ਪੇਸ਼ ਕਰਤਾ ਤੇ ਭਾਰਤੀ ਅਦਾਲਤ ਦੇ ਜੱਜਾਂ ਨੇ ਓਸੇ ਦੇ ਅਧਾਰ ਤੇ ਪ੍ਰੋ ਭੁੱਲਰ ਨੂੰ ਸਜ਼ਾ ਸੁਣਾ ਦਿੱਤੀ ——- ਹੁਣ ਆਪੇ ਹਿਸਾਬ ਲਾ ਲਓ ਕਿ ਇਹ ਜੱਜ ਲੀਡਰਾਂ ਵਲੋਂ ਸੁੱਟੀਆਂ ਬੁਰਕੀਆਂ ਤੇ ਕਿੱਦਾਂ ਨੱਚਦੇ ਆ —- ਇਹਨਾਂ ਦਾ ਖੋਪੜ ਕੰਮ ਨੀ ਕਰਦਾ ਕਿ ਕੋਈ ਪੜ੍ਹਿਆ ਲਿਖਿਆ ਪ੍ਰੋਫ਼ੈਸਰ ਅੰਗੂਠਾ ਲਾਉਂਦਾ ਹੁੰਦਾ ਆ ??????—

ਪਹਿਲਾਂ ਵੀ ਬੇਨਤੀ ਕੀਤੀ ਆ ਕਿ ਭਾਰਤ ਡੈਮੋਕਰੇਸੀ ਦਾ ਮਖੌਟਾ ਪਾ ਕੇ ਘੱਟ ਗਿਣਤੀਆਂ ਦਾ ਸ਼ਰੇਆਮ ਘਾਣ ਕਰ ਰਿਹਾ ਆ ਤੇ ਭਾਰਤ ਦੀ ਗ਼ੁਲਾਮੀਂ ਮੰਨ ਚੁੱਕੀਆਂ ਭੇਡਾਂ “ਭਾਰਤ ਮਾਤਾ ਕੀ ਮੈਂਹ ਹ ਹ ਹ ” ਕਰਨੋਂ ਨੀ ਹਟਦੀਆਂ —–

ਸਰਦਾਰ ਜਪ ਸਿੰਘ


Tags: , ,