ਪੰਜਾਬ ‘ਚ 8257 ਝੂਠੇ ਪੁਲਿਸ ਮੁਕਾਬਲਿਆਂ ਦੇ ਮਿਲੇ ਪੁਖ਼ਤਾ ਸਬੂਤ

By December 2, 2017 0 Comments


fakeਚੰਡੀਗੜ੍ਹ: ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ {ਪੀ.ਡੀ.ਏ.ਪੀ.} ਦੁਆਰਾ ਕੀਤੀ 7 ਸਾਲ ਦੀ ਖੋਜ ਉਪਰੰਤ ਜਬਰੀ ਗੁੰਮਸ਼ੁਦਗੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ 8257 ਮਾਮਲਿਆਂ ਦੇ ਨਵੇਂ ਤੇ ਪੁਖਤਾ ਸਬੂਤ ਮਿਲੇ ਹਨ । ਪੰਜਾਬ ਵਿੱਚ ਜੋ 1980 ਤੋਂ 1995 ਦੌਰਾਨ ਹੋਏ ਕਤਲ,ਪੀ.ਡੀ.ਏ.ਪੀ. ਦੀ ਰਿਪੋਰਟ (ਅਣਪਛਾਤਿਆਂ ਦੀ ਪਹਿਚਾਣ ਕਰਨਾ) ਵਿੱਚ ਰਿਲੀਜ਼ ਕੀਤੇ ਗਏ ਹਨ। ਹੁਣ ਹਾਸਿਲ ਕੀਤੇ ਰਿਕਾਰਡ ਦੀ ਜਾਂਚ ਨੇ ਉਨ੍ਹਾਂ ਹਜਾਰਾਂ ਮਾਮਲਿਆਂ ਦਾ ਖੁਲਾਸਾ ਕੀਤਾ ਹੈ ਜੋ ਪਹਿਲਾਂ ਅਣਪਛਾਤੇ ਲਾਵਾਰਸ ਤੇ ਅਣਪਛਾਤੇ ਸਮੂਹਿਕ ਕਤਲੇਆਮ ਸਨ। ਪੰਜਾਬ ਵਿੱਚ ਖਾੜਕੂਵਾਦ ਅਤੇ ਅੱਤਵਾਦ ਦੇ ਖਾਤਮੇ ਦੀ ਘੁਸਪੈਠ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਅਤੇ ਸੁਰੱਖਿਆ ਦਸਤਿਆਂ ਵਲੋਂ 22 ਜਿਲ੍ਹਿਆਂ ਵਿੱਚ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਤਲਾਂ ਦਾ ਰਿਪੋਰਟ ਵਿਸਥਾਰਤ ਤੇ ਤਸਦੀਕ ਕਰਨ ਯੋਗ ਸਬੂਤਾਂ ਸਹਿਤ ਖੁਲਾਸਾ ਕਰਦੀ ਹੈ।
ਇਹ ਖੋਜ ਸੁਪਰੀਮ ਕੋਰਟ ਆਫ ਇੰਡੀਆ ਪਾਸ ਪੇਸ਼ ਕੀਤੀ ਜਾਏਗੀ ਤਾਂ ਜੋ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਏ ਤੇ ਪੰਜਾਬ ਭਰ ਵਿੱਚ ਜਬਰੀ ਗਾਇਬ ਕਰ ਦਿੱਤੇ ਅਤੇ ਕਤਲ ਕੀਤੇ ਲੋਕਾਂ ਦੇ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਦਿੱਤਾ ਜਾਏ ।
ਇੰਡੀਪੈਂਡੈਂਟ ਪੀਪਲਜ਼ ਟ੍ਰਿਬਿਊਨਲ (ਆਈ.ਪੀ.ਟੀ.)ਵੱਲੋਂ ਮੁਢਲੀ ਜਾਂਚ ਕੀਤੀ ਗਈ ਸੀ ਜਿਸਦਾ 2 ਰੋਜਾ ਆਯੋਜਨ ਅਪ੍ਰੈਲ ਮਹੀਨੇ ਅੰਮ੍ਰਿਤਸਰ ਵਿੱਚ ਕੀਤਾ ਗਿਆ। ਇਸ ਵਿੱਚ ਦੇਸ਼ ਭਰ ਤੋਂ ਸੇਵਾਮੁਕਤ ਜੱਜਾਂ,ਵਕੀਲਾਂ ਅਤੇ ਵਰਕਰਾਂ ਨੇ 700 ਪੀੜਤ ਪ੍ਰੀਵਾਰਾਂ ਦੇ ਬਿਆਨ ਸੁਣੇ। ਆਈ.ਪੀ.ਟੀ. ਵਿੱਚ ਸ਼ਾਮਿਲ ਲੋਕਾਂ ਦੇ ਨਾਂ ਹਨ, ਜਸਟਿਸ ਏ.ਕੇ ਗੰਗੂਲੀ (ਸੇਵਾਮੁਤਕ ਸੁਪਰੀਮ ਕੋਰਟ ਜੱਜ), ਕੋਲਿਨ ਗੋਨਸਾਲਵੇਜ (ਸੀਨੀਅਰ ਐਡਵੋਕੇਟ ਸੁਪਰੀਮ ਕੋਰਟ), ਕਵਿਤਾ ਸ੍ਰੀਵਾਸਤਵਾ (ਪੀ.ਯੂ.ਸੀ.ਐਲ,ਨੈਸ਼ਨਲ ਕਨਵੀਨਰ),ਬੀਬੀ ਪਰਮਜੀਤ ਕੌਰ ਖਾਲੜਾ (ਖਾਲੜਾ ਮਿਸ਼ਨ ਆਰਗੇਨਾਈਜੇਸ਼ਨ), ਜਸਟਿਸ ਸੁਰੇਸ਼ (ਸੇਵਾਮੁਕਤ ਮੁੰਬਈ ਹਾਈਕੋਰਟ ਜੱਜ),ਬਬਲੂ ਲੋਇਟਿੰਗਬਮ (ਹਿਊਮਨ ਰਾਈਟਸ ਐਕਟੀਵਿਸਟ ਮਨੀਪੁਰ),ਤਪਨ ਬੋਸ (ਸੈਕਟਰੀ ਜਨ:ਸਾਉਥ ਏਸ਼ੀਆ ਹਿਊਮਨ ਰਾਈਟਸ ਫੋਰਮ) ਸੋਨੀ ਸੋਰੀ (ਟਰਾਈਬਲ ਰਾਈਟਸ ਐਕਟੀਵਿਸਟ, ਛਤੀਸਗੜ੍ਹ) ਅਤੇ ਪ੍ਰਵੀਨਾ ਅਹੰਗਰ (ਐਸੋਸੀਏਸ਼ਨ ਆਫ ਪੇਰੈਂਟਸ ਆਫ ਡਿਸਅਪੀਅਰਡ ਪਰਸਨਸ, ਕਸ਼ਮੀਰ)।
ਪੰਜਾਬ ਵਿੱਚ ਗੁੰਮਸ਼ੁਦਗੀ,ਸਮੂਹਿਕ ਕਤਲੇਆਮ,ਝੂਠੇ ਮੁਕਾਬਲੇ ਅਤੇ ਗੈਰ ਕਾਨੂੰਨੀ ਸਸਕਾਰ ਦੇ 8257 ਮਾਮਲਿਆਂ ਦੇ ਨਵੇਂ ਸਬੂਤ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਣ ਵਾਲੀ ਪੀਪਲਜ਼ ਟ੍ਰਿਬਿਉਨਲ ਦੀ ਜਾਂਚ ਰਿਪੋਰਟ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ‘ਪੰਜਾਬ ਵਿੱਚ ਹੋਏ ਸਮੂਹਿਕ ਕਤਲੇਆਮ’ ਪ੍ਰਤੀ ਢਿੱਲੀ ਕਾਰਗੁਜਾਰੀ ਦੀ ਨੁਕਤਾਚੀਨੀ ਕੀਤੀ ,ਜਿਨ੍ਹਾਂ 2097 ਮਾਮਲਿਆਂ ਦਾ ਖੁਲਾਸਾ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ 1995 ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਤਿੰਨ ਪੁਲਿਸ ਜਿਲ੍ਹਿਆਂ ਬਾਰੇ ਕੀਤਾ।
ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਅੱਗੇ ਵੱਧਣ ਦੀ ਗੱਲ ਕਰਦਿਆਂ ਪੰਜਾਬ ਵਿੱਚ ਅੰਜ਼ਾਮ ਦਿੱਤੇ ਗਏ ਕਤਲੇਆਮ ਦੇ ਅਸਲ ਅੰਕੜਿਆਂ ਦੀ ਤਸਵੀਰ ਦਾ ਇੱਕ ਹਿੱਸਾ ਸਾਹਮਣੇ ਰੱਖਿਆ ਜਾ ਰਿਹਾ ਹੈ ਤਾਂ ਕਿ “ਪੀੜਤ ਪ੍ਰੀਵਾਰਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਪਿਆਰਿਆਂ ਨਾਲ ਕੀ ਵਾਪਰਿਆ। ਇਸ ਨਵੇਂ ਸਮੂਹਿਕ ਸਸਕਾਰ ਦੇ ਸਬੂਤਾਂ ਦੀ, ਇਨਸਾਫ ਤੇ ਜਵਾਬਦੇਹੀ ਲਈ ਜਾਂਚ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ।
Tags: ,