ਭਾਈ ਜਗਤਾਰ ਸਿੰਘ ਤਾਰਾ ਵਲੋਂ ਲਿਖੀ ਨਵੀਂ ਚਿੱਠੀ ਵਿਚ ਸਨਸਨੀਖੇਜ਼ ਖੁਲਾਸੇ- ਵਧਾਵਾ ਸਿੰਘ ਅਤੇ ਵਲਟੋਹਾ ਮਿਲ ਕੇ ਕਰਦੇ ਹਨ ਚਿੱਟੇ ਤੇ ਨਕਲੀ ਕਰੰਸੀ ਦਾ ਧੰਦਾ

By February 2, 2017 0 Comments


ਵਧਾਵਾ ਸਿੰਘ ਅਤੇ ਵਲਟੋਹਾ ਮਿਲ ਕੇ ਕਰਦੇ ਹਨ ਚਿੱਟੇ (ਡਰੱਗ) ਤੇ ਨਕਲੀ ਕਰੰਸੀ ਦਾ ਧੰਦਾ

wadhawa singh and valtohatara
ਭਾਈ ਜਗਤਾਰ ਸਿੰਘ ਤਾਰਾ ਵਲੋਂ ਲਿਖੀ ਨਵੀ ਚਿੱਠੀ-

ਵਧਾਵਾ ਸਿੰਘ ਵੱਲੋਂ ਮੇਰੀ ਭੈਣ ਦੇ ਪਰਿਵਾਰ ਅਤੇ ਕੁਝ ਹੋਰ ਸਿੰਘਾਂ ਵਾਰੇ ਜੋ ਸੱਚ ਦਾ ਸਾਥ ਨਿਭਾ ਕੇ ਸੰਗਤ ਅੱਗੇ ਇਸਦਾ ਪਰਦਾਫਾਸ਼ ਕਰ ਰਹੇ ਹਨ, ਉਨ੍ਹਾਂ ਵਿਰੱੁਧ ਮਹਿਲ ਸਿੰਘ ਬੱਬਰ ਹੋਰਾਂ ਦੇ ਨਾਮ ਹੇਠ ਜੋ ਲੈਟਰ ਕਢਵਾਇਆ ਹੈ, ਉਹ ਝੂਠ ਦਾ ਪੁਲੰਦਾ ਹੈ। ਮੈਂ ਇਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੈਨੂੰ ਜਦੋਂ ਜਰੂਰਤ ਪੈਂਦੀ ਹੈ, ਉਸ ਸਮੇ ਮਹਿਲ ਸਿਂਘ ਹੋਰਾਂ ਦਾ ਨਾਮ ਵਰਤਣ ਲਈ ਅੱਗੇ ਕਰ ਦਿੰਦਾ ਹੈ। ਜਦੋਂ ਤੇਰੇ ਓਥੇ ਜਾਣ ਤੋਂ ਪਹਿਲਾਂ ਜਦੋਂ ਉਹ ਜਥੇਬੰਦੀ ਦਾ ਕੰਮਕਾਜ ਸੰਭਾਲ ਰਿਹਾ ਸੀ ਤਾਂ ਫਿਰ ਉਸਨੂੰ ਸਾਇਡ ਕਿਉਂ ਕਰ ਦਿੱਤਾ ਸੀ। ਉਹ ਦਿਨ ਵੀ ਯਾਦ ਕਰ ਜਦ ਮਹਿਲ ਸਿੰਘ ਹੋਰਾਂ ਬਾਰੇ ਬਾਹਰ ਵਾਲੇ ਸਿੰਘਾਂ ਨੂੰ ਬਿਠਾ ਕੇ ਕਿਹਾ ਸੀ ਕਿ ਇਥੇ ਸਾਡੇ ਚੋਂ ਇੱਕ ਰਹਿ ਸਕਦਾ ਹੈ, ਇਸਨੂੰ ਬਾਹਰ ਭੇਜ ਦਿਓ ਨਹੀਂ ਮੈਂ ਚਲਾ ਜਾਂਦਾ ਹਾਂ। ਤੈਨੂੰ ਪਤਾ ਸੀ ਕਿ ਤੈਨੂੰ ਤਾਂ ਕਿਸੇ ਨੇ ਜਾਣ ਨਹੀਂ ਦੇਣਾ ਫਿਰ ਮਜ਼ਬੂਰੀ ਚ ਮਹਿਲ ਸਿੰਘ ਹੋਰਾਂ ਨੂੰ ਫਰਾਂਸ ਜਾਣਾ ਪਿਆ ਸੀ। ਜਦੋਂ ਉਨ੍ਹਾਂ ਨੂੰ ਓਥੇ ਫੜਨ ਲਈ ਹਿੰਦੁਸਤਾਨੀ ਏਜੰਸੀ ਵਾਲੇ ਪਹੁੰਚ ਚੁੱਕੇ ਸਨ, ਉਸ ਵੇਲੇ ਜੇਕਰ ਅਵਤਾਰ ਸਿੰਘ ਸੰਘੇੜਾ ਵੱਲੋਂ ਸਿੰਘਾਂ ਨਾਲ ਗੱਲਬਾਤ ਕਰਕੇ ਕਿ ਅਸੀਂ ਇਹਨਾਂ ਨੂੰ ਓਥੇ ਕਾਰ ਸੇਵਾ ਦੀ ਡਿਊਟੀ ਸੰਭਾਲ ਦਿੰਦੇ ਹਾਂ ਅਤੇ ਇਹ ਵਧਾਵਾ ਸਿੰਘ ਦੇ ਕੰਮਕਾਜ ਵਿੱਚ ਦਖਲ ਅੰਦਾਜੀ ਨਹੀਂ ਕਰੇਗਾ। ਫਿਰ ਉਨ੍ਹਾਂ ਦਾ ਸਾਰਾ ਇੰਤਜਾਮ ਕਰਕੇ ਵਾਪਸ ਨਾ ਭੇਜਦੇ ਤਾਂ ਉਨ੍ਹਾਂ ਨੇ ਵੀ ਕਿਸੇ ਜੇਲ੍ਹ ਚ ਰੁਲਦੇ ਹੋਣਾ ਸੀ।
ਵਧਾਵਾ ਸਿੰਘ ਨੂੰ ਮੇਰਾ ਇਹ ਕਹਿਣਾ ਹੈ ਕਿ ਉਸਨੇ ਜੋ ਜਵਾਬ ਦੇਣਾ ਹੈ ਸਿੱਧਾ ਮੈਨੂੰ ਦੇਵੇ, ਮੇਰੀ ਭੈਣ ਜਾਂ ਹੋਰ ਸਿੰਘਾਂ ਵਾਰੇ ਝੂਠੇ ਇਲਜਾਮ ਲਗਾਉਣੇ ਬੰਦ ਕਰ ਦੇਵੇ। ਕਿਉਂਕਿ ਫਿਲਹਾਲ ਤਾਂ ਮੈਂ ਕੁਝ ਸੱਚਾਈ ਹੀ ਸੰਗਤ ਅੱਗੇ ਪੇਸ਼ ਕੀਤੀ ਹੈ, ਜਦੋਂ ਤੇਰਾ ਪੂਰਾ ਸੱਚ ਜਗ ਜਾਹਿਰ ਕਰ ਦਿੱਤਾ ਤਾਂ ਤੈਨੂੰ ਮੂੰਹ ਛਿਪਾਉਣ ਲਈ ਜਗ੍ਹਾ ਨਹੀਂ ਮਿਲਣੀ। ਦੂਸਰਿਆਂ ਦੇ ਮੋਢਿਆਂ ਉੱਤੇ ਬੰਦੂਕ ਰੱਖਕੇ ਝੂਠ ਬੋਲਣ ਤੋੰ ਗੁਰੇਜ਼ ਕਰੇ, ਇਹ ਹੀ ਚੰਗਾ ਹੈ। ਮੈਂ ਕੁਝ ਪੰਥਕ ਵੀਰਾਂ ਦੇ ਕਹਿਣ ਤੇ ਅਜੇ ਹੋਰ ਕੁਝ ਬੋਲਣ ਤੋਂ ਗੁਰੇਜ਼ ਕਰ ਰਿਹਾ ਹਾਂ।
ਮੈਂ ਸਿੱਖ ਸੰਗਤ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ ਜਦੋਂ ਮੈਨੂੰ ਥਾਈਲੈਂਡ ਵਿੱਚ ਪੁਲਸ ਵੱਲੋਂ ਮੇਰਾ ਪਿੱਛਾ ਕਰਨ ਬਾਰੇ ਪਤਾ ਲੱਗ ਗਿਆ ਸੀ। ਫਿਰ ਮੈਨੂੰ ਮਜ਼ਬੂਰੀ ਚ ਵਧਾਵਾ ਸਿੰਘ ਕੋਲੋਂ ਮਦਦ ਲੈਣੀ ਪਈ ਸੀ ਕਿਉਂਕਿ ਮੇਰੇ ਜਿਸ ਦੋਸਤ ਦਾ ਥਾਈ ਚ ਅਸਰ ਰਸੂਖ ਸੀ ਉਹ ਕਿਸੀ ਮਾਮਲੇ ਦੀ ਵਜਾ ਕਰਕੇ ਜਲਦੀ ਓਥੇ ਆ ਨਹੀਂ ਸਕਦਾ ਸੀ। ਮੈਨੂੰ ਵਧਾਵਾ ਸਿੰਘ ਦੇ ਇੱਕ ਬੰਦੇ ਵਾਰੇ ਪਤਾ ਸੀ ਜੋ ਕਿ ਮੈਨੂੰ ਓਥੋਂ ਕੱਢਣ ਚ ਮਦਦ ਕਰ ਸਕਦਾ ਸੀ। ਉਸ ਸਮੇਂ ਮੈਨੂੰ ਵਧਾਵਾ ਸਿੰਘ ਬਾਰੇ ਇਹ ਪਤਾ ਨਹੀਂ ਸੀ ਕਿ ਇਸਨੇ ਮੇਰੀ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ। ਫਿਰ ਜਦੋਂ ਮੈਂ ਸ. ਗਜਿੰਦਰ ਸਿੰਘ ਹੋਰਾਂ ਨਾਲ ਵਧਾਵਾ ਸਿੰਘ ਤੋਂ ਮਦਦ ਲੈਣ ਵਾਰੇ ਗੱਲ ਕੀਤੀ ਤਾਂ ਉਸਦੇ ਪੁਰਾਣੇ ਰਿਕਾਰਡ ਵਾਰੇ ਵੀ ਗੱਲਬਾਤ ਹੋਈ ਸੀ ਕਿ ਉਹ ਕੋਈ ਖਰਾਬੀ ਨਾ ਕਰ ਦੇਵੇ। ਪਰ ਮੈਂ ਵਿਚਾਰ ਕਰਕੇ ਕਿਹਾ ਕਿ ਬਜ਼ੁਰਗ ਹੋਣ ਤੇ ਬੰਦਾ ਸਿਆਣਾ ਹੋ ਜਾਂਦਾ ਹੈ ਅਤੇ ਹੁਣ ਉਹ ਅਜਿਹੀ ਹਰਕਤ ਨਹੀਂ ਕਰੇਗਾ। ਉਸ ਤੋਂ ਬਾਅਦ ਵਧਾਵਾ ਸਿੰਘ ਨਾਲ ਸ. ਗਜਿੰਦਰ ਸਿੰਘ ਹੋਰਾਂ ਨੇ ਗੱਲਬਾਤ ਕੀਤੀ ਫਿਰ ਉਸਨੇ ਬੰਦੇ ਨੂੰ ਬੁਲਾ ਕੇ ਸਭ ਕੁਝ ਸਮਝਾ ਦਿੱਤਾ। ਉਸ ਤੋਂ ਬਾਅਦ ਉਸਨੂੰ ਥਾਈ ਭੇਜ ਦਿੱਤਾ ਸੀ। ਉਸਨੇ ਓਥੇ ਪਹੁੰਚਕੇ ਵਧਾਵਾ ਸਿੰਘ ਨੂੰ ਨਵਾਂ ਨੰਬਰ ਲੈਕੇ ਭੇਜ ਦਿੱਤਾ, ਸ. ਗਜਿੰਦਰ ਸਿੰਘ ਰਾਹੀ ਉਹ ਨੰਬਰ ਮੇਰੇ ਕੋਲ ਪਹੁੰਚਣ ਤੋਂ ਬਾਅਦ ਉਸ ਨਾਲ ਰਾਬਤਾ ਕਰਕੇ ਆਪਣੇ ਦੋਸਤ ਨੂੰ ਮਿਲਣ ਭੇਜ ਦਿੱਤਾ। ਉਸ ਨੇ ਮੁਲਾਕਾਤ ਕਰਕੇ ਮੇਰੇ ਵੱਲੋਂ ਭੇਜਿਆ ਗਿਆ ਮੋਬਾਇਲ ਫੋਨ ਤੇ ਨੰਬਰ ਉਸਨੂੰ ਦੇ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਸਿਰਫ ਇਸ ਨੰਬਰ ਦੇ ੳੱਤੇ ਹੀ ਗੱਲਬਾਤ ਕਰਾਂਗੇ ਅਤੇ ਆਪਣਾ ਪਹਿਲਾ ਨੰਬਰ ਬੰਦ ਕਰ ਦੇਣਾ। ਉਸ ਤੋਂ ਬਾਅਦ ਦੂਸਰੇ ਦਿਨ ਜਦੋਂ ਉਸ ਨਾਲ ਗੱਲ ਹੋਈ ਤਾਂ ਉਸ ਏਜੰਟ ਨੇ ਦੱਸਿਆ ਕਿ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ ਕਿਉਂ ਕਿ ਪੁਲਿਸ ਵਾਲਿਆਂ ਨੇ ਮੈਨੂੰ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਤੂੰ ਕਿਸਨੂੰ ਕੱਢਣ ਲਈ ਆਇਆ ਹਾਂ, ਉਸ ਵਾਰੇ ਸਾਨੂੰ ਪੂਰੀ ਰਿਪੋਰਟ ਹੈ ਉਸ ਵਾਰੇ ਦੱਸ ਕਿੱਥੇ ਹੈ। ਅਸਲ ਗੱਲ ਇਹ ਹੈ ਕਿ ਉਸ ਸਮੇਂ ਜੇਕਰ ਮੈਂ ਨਵੇਂ ਮੋਬਾਇਲ ਅਤੇ ਨੰਬਰ ਉੱਤੇ ਉਸ ਨਾਲ ਸੰਪਰਕ ਨਾ ਕਰਦਾ ਤਾਂ ਤਿੰਨ ਮਹੀਨੇ ਪਹਿਲਾਂ ਹੀ ਫੜਿਆ ਜਾਣਾ ਸੀ ਕਿਉਂਕਿ ਉਸਦਾ ਸਾਰਾ ਵੇਰਵਾ ਅਤੇ ਨੰਬਰ ਵਧਾਵਾ ਸਿੰਘ ਨੇ ਏਜੰਸੀ ਨੂੰ ਦੇ ਦਿੱਤਾ ਸੀ। ਮੈਂ ਉਸ ਸਮੇਂ ਸਮਝ ਗਿਆ ਸੀ ਕਿ ਕੁਝ ਨਾ ਕੁਝ ਗਲਤ ਜਰੂਰ ਹੈ ਜੋ ਕਿ ਫੜੇ ਜਾਣ ਤੋਂ ਬੲਅਦ ਪੁੱਛਗਿੱਛ ਦੌਰਾਨ ਮੈਨੂੰ ਕਲੀਅਰ ਹੋ ਗਿਆ।
ਮੈਂ ਜੋ ਵੀਰ ਵਧਾਵਾ ਸਿੰਘ ਦੀ ਸਖਸ਼ੀ ਪੂਜਾ ਚ ਲੱਗੇ ਹੋਏ ਹਨ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਜੋ ਕੁਝ ਵੀ ਕਿਹਾ ਉਹ ਬਿਲਕੁਲ ਸੱਚ ਹੈ। ਉਸ ਵਾਰੇ ਆਪਣੀ ਜ਼ਮੀਰ ਦੀ ਆਵਾਜ ਨੂੰ ਪਹਿਚਾਣਦੇ ਹੋਏ ਇਸਨੂੰ ਸਿੱਖ ਕੌਮ ਦੀ ਕਚਿਹਰੀ ਚ ਜਵਾਬਦੇਹ ਬਣਾਉਣ। ਇਸ ਨੂੰ ਇਹ ਗੱਲ ਵੀ ਪੁੱਛਣ ਕਿ ਇਹ ਆਪਣੇ ਪੁਰਾਣੇ ਮਿੱਤਰ ਵਿਰਸਾ ਸਿੰਘ ਵਲਟੋਹਾ ਨਾਲ
ਮਿਲਕੇ ਚਿੱਟਾ ਅਤੇ ਨਕਲੀ ਕਰੰਸੀ ਦਾ ਕੰਮ ਕਰਕੇ ਸਿੱਖ ਕੌਮ ਦੀ ਕਿਹੜੀ ਸੇਵਾ ਨਿਭਾਅ ਰਿਹਾ ਹੈ
ਗੁਰੂ ਪੰਥ ਦਾ ਦਾਸ
ਜਗਤਾਰ ਸਿੰਘ ਤਾਰਾ ਡੇਕਵਾਲਾ
16 ਜਨਵਰੀ 2017

tara 1tara 2