ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੇ ਚਿੱਤਰ ਬਨਾਉਣੇ ਤੁਰੰਤ ਰੋਕੇ ਜਾਣ-ਸਿੰਘ ਸਭਾ ਪੰਜਾਬ

By October 17, 2016 0 Comments


ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਮੀਨਾਕਾਰੀ ਚਿੱਤਰਕਾਰੀ ਦੀ ਆੜ ਵਿੱਚ ਦੇਵੀ ਦੇਵਤਿਆਂ ਅਤੇ ਇਨਸਾਨਾਂ ਦੀਆਂ ਤਸਵੀਰਾਂ ਬਣਵਾਏ ਜਾਣ ਬਾਰੇ ਸ੍ਰ: ਮੱਕੜ ਸਿੱਖ ਕੌਮ ਨੂੰ ਜੁਆਬ ਦੇਣ। ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਦੇ ਕਾਰੇ ਸਿੱਖੀ ਵਿਰੋਧੀ ਅਤੇ ਗੁਰੂ ਪੰਥ ਮਾਰੂ ਹਨ| ਇਹ ਗੱਲ ਸ਼੍ਰੋਮਣੀ ਕਮੇਟੀ ਦੇ ਅਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਸ੍ਰ: ਹਰਦੀਪ ਸਿੰਘ ਨੇ ਇੱਕ ਬਿਆਨ ਵਿੱਚ ਕਹੀ।
ਉਨ•ਾਂ ਕਿਹਾ ਕਿ ਸਾਂਭ ਸੰਭਾਲ ਦੇ ਨਾਮ ਤੇ ਵੇਲ ਬੂਟੀਆਂ ਵਾਲੀ ਚਿੱਤਰਕਾਰੀ ਦੇ ਨਾਲ ਛੇੜਛਾੜ ਕਰਕੇ ਸਿੱਖ ਸਿਧਾਂਤਾਂ ਨੂੰ ਖੋਰਾ ਲਗਾਉਣਾ ਅਤਿ ਨਿੰਦਣਯੋਗ ਕਾਰਵਾਈ ਹੈ। ਇਸ ਸੰਬੰਧੀ ਸਿੰਘ ਸਭਾ ਪੰਜਾਬ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੇ ਚਿੱਤਰ ਬਨਾਉਣੇ ਤੁਰੰਤ ਰੋਕੇ ਜਾਣ ਅਤੇ ਬਣੇ ਚਿੱਤਰ ਪੂਰਨ ਤੌਰ ਤੇ ਖਤਮ ਕੀਤੇ ਜਾਣ।
ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਿੱਖ ਵਿਰੋਧੀ ਤਾਕਤਾਂ ਸ਼੍ਰੋਮਣੀ ਸਿੱਖ ਸੰਸਥਾਵਾਂ ਉੱਪਰ ਕਾਬਜ ਹੋ ਚੁੱਕੀਆਂ ਹਨ, ਅਤੇ ਸ੍ਰ: ਮੱਕੜ ਜਿਹੇ ਪ੍ਰਬੰਧਕਾਂ ਰਾਹੀਂ ਸਿੱਖੀ ਨੂੰ ਨੁਕਸਾਨ ਪਹੁੰਚਾਣ ਲਈ ਕੰਮ ਬਹੁਤ ਤੇਜ਼ੀ ਨਾਲ ਕਰ ਰਹੀਆਂ ਹਨ। ਅਨੇਕਾਂ ਢੰਗਾਂ ਨਾਲ ਇਤਿਹਾਸ ਨੂੰ ਵਿਗਾੜਿਆ ਤੇ ਖਤਮ ਕੀਤਾ ਜਾ ਰਿਹਾ ਹ। ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨਾਂ• ਕਿਹਾ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਇਤਿਹਾਸਕ ਦਰਵਾਜਾ ਮੁਰੰਮਤ ਦੇ ਬਹਾਨੇ ਉਤਾਰਿਆ ਗਿਆ ਸੀ, ਜੋ ਅੱਜ ਤੱਕ ਨਹੀਂ ਲਗਾਇਆ ਗਿਆ ਅਤੇ ਬੇਤੁਕੀ ਬਹਾਨੇਬਾਜੀ ਕੀਤੀ ਜਾ ਰਹੀ ਹੈ। ਸ਼੍ਰੀ ਦਰਬਾਰ ਸਾਹਿਬ ਚੌਗਿਰਦੇ ਦੇ ਸੁੰਦਰੀਕਰਨ ਦੇ ਨਾਮ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਅਣਮਤੀਆਂ ਦੀਆਂ ਸਮਾਧਾਂ ਤੇ ਸਿੱਖ ਸਿਧਾਂਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਉਘਾੜਿਆ ਗਿਆ ਹ। ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿੱਚ ਸਿੱਖ ਇਤਿਹਾਸ ਦੇ ਨਾਮ ਤੇ ਗੁਰੂ ਨਿੰਦਕ ਕਿਤਾਬ ਛਾਪੀ ਗਈ ਜਿਸਦੀ ਜਾਂਚ ਸਾਲਾਂ ਬੱਧੀ ਲਟਕਾ ਕੇ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਸਥਾਨ ਸ੍ਰੀ ਦਰਬਾਰ ਸਾਹਿਬ ਦਾ ਨਾਮ ਗੋਲਡਨ ਟੈਂਪਲ ਅਤੇ ਸਵਰਨ ਮੰਦਰ ਵਜੋਂ ਉਤਸ਼ਾਹਤ ਕੀਤਾ ਜਾ ਰਿਹਾ ਹ। ਜਦਕਿ ਇਸ ਸੰਬੰਧੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਨਾਮ ਕੇਵਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਜ ਹ। ਲੰਬੀ ਚਾਲ ਦੇ ਤਹਿਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੂੰ ਵੈਸ਼ਨਵ ਸਥਾਨ ਪ੍ਰਚਾਰ ਕੇ ਮੰਦਰ-ਟੈਂਪਲ ਘੋਸ਼ਿਤ ਕੀਤਾ ਗਿਆ ਤੇ ਉਸੇ ਸਾਜਸ਼ ਦੀ ਕੜੀ ਵੱਜੋਂ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੀਆਂ ਮੂਰਤਾਂ ਛਾਪੀਆਂ ਗਈਆ। ਸ਼੍ਰੋਮਣੀ ਕਮੇਟੀ ਦੀ ਸਾਜਸ਼ੀ ਚੁੱਪ ਅਤੇ ਪੰਥਕ ਜਥੇਬੰਦੀਆਂ ਦੇ ਅਵੇਸਲੇਪਣ ਕਰਕੇ ਸਾਰੇ ਸ਼ਹਿਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਟੈਂਪਲ-ਮੰਦਰ ਦੱਸਦੇ ਹੋਰਡਿੰਗ ਲੱਗੇ ਹੋਏ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਨੂੰ ਟੈਪਲ ਅਤੇ ਮੰਦਰ ਨਾ ਕਹਿਣ ਦੇ ਬਕਾਇਦਾ ਮਤੇ ਪਾਸ ਕੀਤੇ ਹੋਏ ਹਨ। ਉਨਾ• ਕਿਹਾ ਕਿ ਸਿੱਖ ਕੌਮ ਦੇ ਅਣਭੋਲਪੁਣੇ ਅਤੇ ਸੰਸਥਾਵਾਂ ਦੇ ਅਵੇਸਲੇਪਣ ਕਰਕੇ ਪਹਿਲਾਂ ਅਜਿਹਾ ਕਾਫੀ ਕੁਝ ਵਾਪਰਦਾ ਰਿਹਾ ਜਿਸ ਕਰਕੇ ਹਾਲਾਤ ਇੱਥੇ ਤੱਕ ਪਹੁੰਚੇ ਹਨ।