ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ

By October 8, 2016 0 Comments


sukha
ਜਦ ਡੁਲਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਇਹ ਬੋਲ ਤਰਕ ਦੀ ਘਸਵੱਟੀ ਤੇ ਖਰੇ ਉਤਰਦੇ ਹਨ ਕਿਉਕਿ ਸ਼ਹੀਦ ਹੋਣ ਵਾਲਾਂ ਇੰਨਸਾਨ ਆਂਮ ਨਹੀ ਹੂੰਦਾਂ ਜਦ ਉਸਦੀ ਰੱਤ ਧਰਤੀ ਤੇ ਡੁੱਲਦੀ ਹੈ ਫਿਰ ਉਜੜੀ ਧਰਤੀ ਤੇ ਵੀ ਇੰਨਕਲਾਬ ਦੀਆਂ ਬਹਾਰਾਂ ਜਨਮ ਲੈ ਲੈਦੀਆਂ ਹਨ ਹਰ ਸ਼ਹੀਦ ਮਹਾਨ ਹੂੰਦਾਂ ਹੈ ਮਹਾਨ ਹੋਣ ਦੇ ਨਾਲ ਨਾਲ ਉਸਦੀ ਵਿਲੱਖਣਤਾਂ ਉਸਦੇ ਵਿਚਾਰਾਂ ਵਿਚੋ ਸਾਫ ਝੱਲਕਦੀ ਹੈ । ਜਿਉਣਾ ਹਰ ਮਾਨੁੱਖ ਦੀ ਕੁਦਰਤੀ ਫਿਤਰਤ ਹੈ, ਪਰ ਸ਼ਹੀਦ ਰੀਂਘਦੀ ਸਵੈਮਾਣ ਤੋ ਸੱਖਣੀ ਅਤੇ ਜਲਾਲਤ ਭੱਰੀ ਲੰਮੀ ਜਿੰਦਗੀ ਜਿਉਣ ਨਾਲੋ ਸਿਰ ਉੱਚਾ ਚੁੱਕ ਜਿਉਣ ਅਤੇ ਮਾਨੁੱਖੀ ਕਦਰਾਂ ਕੀਮਤਾਂ ਅਤੇ ਆਪਣੀ ਕੌਮ ਲਈ ਚਾਨਣ ਮੁਨਾਰੇ ਸਾਬਤ ਹੋਣ ਲਈ ਕੁੱਝ ਦਿਨਾਂ ਦੀ ਜਿੰਦਗੀ ਜਿਉਣ ਨੂੰ ਕਿਤੇ ਚੰਗਾਂ ਸਮਜਦੇ ਹਨ । ਇਤਹਾਸ ਦੀ ਗਵਾਹੀ ਮੁਤਾਬਕ ਜਦ ਵੀ ਹਾਂਕਮ ਵੱਲੋ ਜੁਲਮ ਦੀ ਇੰਤਹਾਂ ਹੋਈ ਫਿਰ ਉਸ ਜੁਲਮ ਨੂੰ ਠੱਲਣ ਲਈ ਸਮੇਂ ਸਮੇਂ ਤੇ ਸੂਰਬੀਰ ਯੋਧੇ ਜਨਮ ਲੈਂਦੇ ਰਹੈ ਸੰਨ ੧੯੮੪ ਵਿੱਚ ਜਾਲਮ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾਂ ਕੀਤਾ ਸਿੱਖ ਕੌਮ ਘੋਰ ਉਦਾਸੀਆਂ ਵਿੱਚ ਡੁੱਬ ਗਈ ਫਿਰ ਉੱਸ ਉਦਾਸੀ ਵਿੱਚੋ ਕੱਢਣ ਲਈ ਪ੍ਰਮਾਤਮਾ ਜੀ ਨੇ ਪੰਜਾਬ ਵਿੱਚ ਮਾਝੇ ਦੀ ਮਹਾਨ ਧਰਤੀ ਸ਼੍ਰੀ ਅਮ੍ਰਿਤਸਰ ਸਾਹਿਬ ਜਿਲੇ ਦੇ ਪਿੰਡ ਗਦਲੀ ਪਿਤਾ ਸਰਦਾਰ ਗੁਲਜਾਰ ਸਿੰਘ ਜੀ ਦੇ ਗ੍ਰਹਿ ਅਤੇ ਮਾਤਾ ਗੁਰਨਾਮ ਕੌਰ ਦੀ ਕੁੱਖੋ ਸੰਨ ੧੯੬੧ ਫਰਵਰੀ ਮਹੀਨੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਜਨਮ ਹੋਇਆ ਭਾਈ ਜਿੰਦਾ ਜੀ ਮੁਢਲੀ ਪੜਾਈ ਪਿੰਡ ਗਦਲੀ ਅਤੇ ਫਿਰ ਜੰਡਿਆਲੇ ਸਕੂਲ ਤੋ ਬਾਂਰਵੀ ਤੱਕ ਦੀ ਪੜਾਈ ਪੂਰੀ ਕਰ ਕਿ ਓੁਚੇਰੀ ਸਿੱਖਿਆਂ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਖਾਲਸ ਕਾਲਜ ਵਿੱਚ ਦਾਖਲਾਂ ਲਿਆ । ਭਾਈ ਜਿੰਦੇ ਦੇ ਸਾਥੀ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਜਨਮ ਰਾਜਸਥਾਨ ਦੇ ਜ੍ਹਿਲੇ ਗੰਗਾਨਗਰ ਦੀ ਤਹਿਸੀਲ ਕਰਨਪੁਰ ਦੇ ਚੱਕ ਨੰਬਰ ੧੧ ਵਿੱਚ ਸਰਦਾਰ ਮਹਿੰਗਾਂ ਸਿੰਘ ਜੀ ਦੇ ਘਰ ਮਾਤਾ ਪੂਰਨ ਕੌਰ ਦੀ ਕੁਖੋ ਹੋਇਆ ਭਾਈ ਸੁਖਦੇਵ ਸਿੰਘ ਜੀ ਦੀ ਮੁਢਲੀ ਪੜਾਈ ਪਿੰਡ ਮਾਣਕਪੁਰ ਚੱਕ ਨੰਬਰ ੧੩ ਤੋ ਪ੍ਰਾਪਤ ਕੀਤੀ ਅਤੇ ਕਰਨਪੁਰ ਤੋ ਸਕੈਂਡਰੀ ਵਿਦਿਆਂ ਹਾਸਲ ਕਰ ਕੇ ਗਿਆਨ ਜੋਤੀ ਕਾਲਜ ਤੋ ਬੀ ਏ ਪਾਸ ਕਰਕੇ ਐਮ ਏ ਦੀ ਅੰਗਰੇਜੀ ਭਾਸ਼ਾਂ ਦੀ ਪੜਾਈ ਚਾਲੂ ਸੀ ਜਦੋ ਭਾਰਤੀ ਹਕੂਮਤ ਨੇ ਸਿੱਖਾਂ ਦੇ ਦਿੱਲ ਵਿੱਚ ਖੂਨੀ ਖੰਜਰ ਖੋਬ ਦਿੱਤਾ ਸਿੱਖਾਂ ਨੂੰ ਦਮਨ ਕਰਨ ਵਾਲਾ ਘਲੂਘਾਰਾ ਕਰ ਦਿੱਤਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕਿ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ । ਹਜਾਰਾਂ ਬੇਦੋਸ਼ੇ ਬੱਚੇ ਬੀਬੀਆਂ ਨੌਜਵਾਨ ਬੁਜਰਗ ਮੌਤ ਦੇ ਘਾਟ ਉਤਾਰ ਦਿੱਤੇ ਗਏ ਸ਼੍ਰੀ ਦਰਬਾਰ ਸਾਹਿਬ ਜੀ ਦੀ ਇਮਾਰਤ ਵੀ ਜਖਮੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿੱਚ ਵੀ ਗੋਲੀ ਲੱਗੀ ਪੰਜਾਬ ਵਿੱਚ ਅਣਮਿੱਥੇ ਸਮੇ ਲਈ ਕਰਫੂ ਲਗਾ ਦਿੱਤਾ ਗਿਆ ਪੰਜਾਬ ਵਿੱਚ ਤਕਰੀਬਨ ਹੋਰ ੪੦ ਗੁਰਧਾਮਾਂ ਨੂੰ ਭਾਰਤੀ ਫੌਜ ਨੇ ਨਿਸ਼ਾਨਾ ਬਣਾਇਆ ਇਸ ਦੁੱਖ ਦੀ ਚੀਸ ਭਾਈ ਜਿੰਦੇ ਅਤੇ ਸੁੱਖੇ ਲਈ ਅਸਿਹ ਅਤੇ ਅਕਿਹ ਸੀ ਇਸ ਨੂੰ ਦਿਲੋ ਮਹਿਸੂਸ ਕਰਦੇ ਹੋਏ ਭਾਈ ਸੁੱਖਾ ਜੀ ਜਿੰਦਾ ਜੀ ਦੇ ਅੰਦਰ ਬਦਲੇ ਦੀ ਭਾਵਨਾਂ ਦੀ ਚੰਗਿਆਰੀ ਪੈਦਾਂ ਹੋਈ ਬਾਅਦ ਜਿਹੜੀ ਜਵਾਲਾਂ ਮੁੱਖੀ ਬਣ ਗੁਰੂ ਦੋਸ਼ੀਆਂ ਤੇ ਫੱਟ ਗਈ ਭਾਈ ਹਰਜਿੰਦਰ ਸਿੰਘ ਜੀ ਦੇ ਨਾਨਕੇ ਰਾਜਸਥਾਨ ਵਿੱਚ ਸਨ ਓੁਹਨਾ ਦੇ ਮਾਮੇ ਦੇ ਪੁਤਰ ਸਰਦਾਰ ਬਲਜਿੰਦਰ ਸਿੰਘ ਉਰਫ ਰਾਜੂ ਦਾ ਜਿਗਰੀ ਯਾਰ ਸਰਦਾਰ ਸੁਖਦੇਵ ਸਿੰਘ ਸੁੱਖਾ ਸੀ । ਪੰਜਾਬ ਵਿੱਚ ਭਾਈ ਜਿੰਦਾਂ ਮੌਤ ਨੂੰ ਮਖੋਲਾ ਕਰਦਾ ਵੈਰੀਆਂ ਨੂੰ ਸੋਦਣ ਦੀਆਂ ਬੈਅੰਤ ਕੋਸ਼ਿਸ਼ਾ ਵਿੱਚ ਲੱਗੇ ਸਨ ਦੂਜੇ ਬੰਨੇ ਰਾਜਸਥਾਨ ਵਿੱਚ ਭਾਈ ਸੁੱਖਾ ਜੀ ਅਤੇ ਭਾਈ ਰਾਜੂ ਜੀ ਕਈ ਤਰਾਂ ਦੀਆਂ ਤਰਕੀਬਾ ਘੱੜ ਕਿ ਪਾਪੀਆਂ ਨੂੰ ਸੋਦਣ ਲਈ ਤਿਆਰੀਆਂ ਕਰੀ ਬੈਠੇ ਸਨ । ਗੁਰੂ ਸਾਹਿਬ ਜੀ ਦੀ ਬਖਸ਼ੱਸ਼ ਸਦਕਾ ਭਾਈ ਜਿੰਦਾ ਜੀ ਆਪਣੇ ਨਾਨਕੇ ਗਏ ਜਿੱਥੇ ਓੁਹਨਾ ਦਾ ਮਿਲਾਪ ਭਾਈ ਸੁਖਦੇਵ ਸਿੰਘ ਸੁੱਖੇ ਨਾਲ ਹੋਇਆ ਜਦੋ ਦੋ ਪ੍ਰਵਾਨੇ ਸ਼ਮਾਂ ਉੱਤੇ ਕੁਰਬਾਨ ਹੋਣ ਲਈ ਇਕੱਠੇ ਹੋਏ ਜਿਸ ਦਿਨ ਇਹਨਾਂ ਦਾ ਮਿਲਾਪ ਹੋਇਆ ਉਸ ਦਿਨ ਤੋ ਹੀ ਗੁਰੂ ਦੋਸ਼ੀਆਂ ਦੇ ਦਿਨਾ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ । ਭਾਈ ਸਾਹਿਬ ਜੀ ਹੁੱਣਾ ਦਾ ਨਿਸ਼ਾਨਾ ਦਿੱਲੀ ਸੀ ਦਿੱਲੀ ਵਿੱਚ ਅਣਗਿਣਤ ਪਾਪੀਆਂ ਨੂੰ ਸੋਦਣ ਮਗਰੋ ਅਸਲ ਦੋਸ਼ੀ ਅਰੁਨ ਕੁਮਾਰ ਵੈਦਿਆ ਨੂੰ ਜੰਮ ਪੁਰੀ ਪਹੁੰਚਾਉਣਾ ਗੁਰੂ ਕੇ ਲਾਡਲਿਆ ਦਾ ਮੁੱਖ ਉਦੇਸ਼ ਸੀ । ਇਸ ਦੋਰਾਂਨ ਹੀ ਭਾਈ ਜਿੰਦਾਂ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਉਸ ਵੇਲੈ ਭਾਈ ਸੁੱਖਾ ਜੀ ਅਤੇ ਉਸਦੇ ਦੋ ਸਾਥੀਆਂ ਨੇ ਵੈਦਿਆ ਦੇ ਘਰ ਦੀ ਚੰਗੀ ਤਰਾਂ ਜਾਣ ਪਹਿਚਾਣ ਕਰ ਆਏ ਸਨ । ਮਾਰਚ ੧੯੮੬ ਵਿੱਚ ਭਾਈ ਸੁੱਖੇ ਅਤੇ ਉਸਦੇ ਸਾਥੀਆਂ ਨੇ ਭਾਈ ਜਿੰਦੇ ਨੂੰ ਪੁਲਿਸ ਕੁਲੋ ਛਡਾਉਣ ਦੀ ਤਰਕੀਬ ਬਣਾਈ ਪਰ ਭਾਈ ਜਿੰਦਾ ਜੀ ਫਰਾਕ ਦਿੱਲ ਅਤੇ ਬਹਾਦਰੀ ਦੀ ਮਿਸਾਲ ਕਾਇਮ ਰੱਖਦਿੰਆਂ ਪੁਲਿਸ ਹੱਥੋ ਫਰਾਰ ਹੋ ਗਏ । ਫਿਰ ਭਾਈ ਸੁੱਖੇ ਅਤੇ ਜਿੰਦੇ ਨੇ ਪੂੰਨੇ ਆਉਣ ਦੀ ਤਿਆਰੀ ਖਿੱਚੀ ੭ ਅਗਸਤ ੧੯੮੬ ਨੂੰ ਭਾਈ ਸਾਹਿਬ ਪੂੰਨੇ ਪਹੂੰਚੇ ਉਹਸੇ ਦਿਨ ਹੀ ਮੋਟਰਸਾਈਕਲ ਤੇ ਸਵਾਰ ਹੋ ਕਿ ਭਾਈ ਸਾਹਿਬ ਵੈਦਿਆ ਦੇ ਘਰ ਪਹੂੰਚੇ ਤਾਂ ਜਾਦਿਆ ਨੂੰ ਵੈਦਿਆ ਆਪਣਾ ਘਰ ਬਦਲ ਚੁੱਕਾ ਸੀ ਤਾਂ ਉਸ ਘਰ ਵਿੱਚ ਕੋਈ ਹੋਰ ਮੇਜਰ ਜਰਨਲ ਪ੍ਰਵੇਸ਼ ਕਰ ਚੁੱਕਾ ਸੀ । ਪੁੱਛ ਪੜਤਾਲ ਕਰਨ ਉਪਰੰਤ ਭਾਈ ਸਾਹਿਬਾ ਨੂੰ ਪਤਾ ਲੱਗਾ ਕਿ ਵੈਦਿਆ ਇੱਕ ਲਾਗੇ ਹੀ ਕਲੌਨੀ ਵਿੱਚ ਰਹਿੰਦਾ ਹੈ ਤਾਂ ਭਾਈ ਸਾਹਿਬਾਂ ਨੇ ਉਸ ਕਲੌਨੀ ਵਿੱਚ ਚੱਕਰ ਲਗਾਉਣੇ ਸ਼ੁਰੂ ਕੀਤੇ ਆਖਰ ਵੈਦਿਆ ਦੀ ਕਾਰ ਭਾਈ ਸਾਹਿਬ ਜੀ ਦੀ ਨਜਰੀ ਪਈ ਅਤੇ ਚੰਗੀ ਤਰਾ ਜਾਚ ਪੜਤਾਲ ਕਰ ਲਈ ਕਿ ਇਹ ਹੀ ਵੈਦਿਆ ਦਾ ਹੀ ਘਰ ਹੈ ਤਾਂ ਉਪਰੰਤ ਤੀਜੇ ਦਿਨ ਜਦੋ ਭਾਈ ਜਿੰਦਾ ਅਤੇ ਸੁੱਖਾ ਜੀ ਵੈਦਿਆ ਦੀ ਕੋਠੀ ਕੋਲ ਪਹੂੰਚੇ ਤਾ ਤਕਰੀਬਨ ੧੧ ਕੁ ਵਜੇ ਵੈਦਿਆ ਅਤੇ ਉਸਦੀ ਪਤਨੀ ਨਾਲ ਇੱਕ ਬਾਡੀਗਾਰਡ ਆਪਣੀ ਨਿੱਜੀ ਮਾਰੂਤੀ ਕਾਰ ਵਿੱਚ ਸਵਾਰ ਹੋ ਕਿ ਬਜਾਰ ਵਿੱਚ ਖਰੀਦੋ ਫਿਰੋਸਤ ਕਰਨ ਗeੈ ਗੱਡੀ ਵੈਦਿਆ ਆਪ ਚੱਲਾਂ ਰਿਹਾ ਸੀ ਜਦੋ ਬਜਾਰ ਵਿੱਚੋ ਸਮਾਨ ਸਬਜੀ ਖਰੀਦਣ ਉਪਰੰਤ ਵੈਦਿਆ ਗੱਡੀ ਵਿੱਚ ਬੈਠ ਕਿ ਘਰ ਨੂੰ ਮੁੜਿਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁਤਰਾਂ ਨੇ ਆਪਣੇ ਗੁਰੂ ਯਾਦ ਕਰਕੇ ਧੁਰ ਨਰਕਾਂ ਦੀ ਟਿੱਕਟ ਪੱਕੀ ਕਰਨ ਲਈ ਆਪਣਾ ਮੋਟਰਸਾਈਕਲ ਬਰਾਬਰ ਕੀਤਾ ਤਾਂ ਵੈਦਿਆਂ ਨੂੰ ਲਲਕਾਰ ਕਿ ਗੋਲੀਆਂ ਦੀ ਵਾਸ਼ੜ ਕਰ ਦਿੱਤੀ ਅਤੇ ਅਰੁਨ ਕੁਮਾਰ ਵੈਦਿਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪ ਜੀ ਨੇ ਜੈਕਾਰੇ ਛੱਡੇ ਅਤੇ ਓੁਹਥੋ ਬੱਚ ਕਿ ਨਿਕਲ ਗਏ । ਕੁਝ ਦਿਨ ਬਾਅਦ ਭਾਈ ਸੁੱਖਾ ਅਤੇ ਉਸਦਾ ਇੱਕ ਨਜਦੀਕੀ ਸਾਥੀ ਆਪਣੇ ਹਥਿਆਰ ਲੈਣ ਪੂੰਨੇ ਆਏ ਅਚਾਨਕ ਓੁਹਨਾ ਦਾ ਐਕਸੀ ਡੈਂਟ ਹੋ ਗਿਆ ਨਾਲ ਹੀ ਪੁਲਿਸ ਵਲੋ ਗ੍ਰਿਫਤਾਰ ਕਰ ਲਿਆ ਗਿਆਂ । ਦੂਜੈ ਬੰਨੇ ਭਾਈ ਜਿੰਦਾਂ ਆਪਣੇ ਇੱਕ ਸਾਥੀ ਨਾਲ ਦਿੱਲੀ ਵਿੱਚ ਪੁਲਿਸ ਹੱਥੋ ਫੜੇ ਗਏ ਪੁਲਿਸ ਵਲੋ ਭਾਈ ਜਿੰਦੇ ਤੇ ਅਣਮਨੁੱਖੀ ਤਾਸ਼ੱਦਦ ਕੀਤਾ ਗਿਆਂ ਮਨੁੱਖੀ ਅਧਿਕਾਰਾਂ ਦੀਆਂ ਪੁਲਿਸ ਵੱਲੋ ਸ਼ਰੇਆਮ ਧੱਜੀਆਂ ਉਡਾਦਿੰਆਂ ਭਾਈ ਜਿੰਦੇ ਦੀਆਂ ਲੱਤਾਂ ਵਿੱਚ ਸ਼ਰੇਆਮ ਗੋਲੀਆਂ ਮਾਰ ਕਿ ਪੁਲਿਸ ਵੱਲੋ ਲੱਤਾਂ ਤੋ ਨਕਾਰਾਂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ । ਭਾਈ ਸੁੱਖੇ ਤੇ ਵੀ ਭਾਰੀ ਤਾਸ਼ੱਦਦ ਕੀਤਾ ਗਿਆਂ ਫਿਰ ਭਾਈ ਜਿੰਦੇ ਨੂੰ ਪੂੰਨੇ ਲਿਆਦਾ ਗਿਆਂ ਕੁੱਝ ਦਿਨ ਬੀਤਣ ਮਗਰੋ ਭਾਈ ਜਿੰਦੇ ਨੂੰ ਛੇ ਮਹੀਨੇ ਨਾਸਕ ਜੇਲ ਤਬਦੀਲ ਕਰਨ ਮਗਰੋ ਵਾਪਸ ਪੂੰਨੇ ਲਿਆਦਾਂ ਗਿਆਂ ਫਿਰ ਉਸਤੋ ਬਾਅਦ ਭਾਈ ਸੁੱਖੇ ਅਤੇ ਜਿੰਦੇ ਨੂੰ ਇੱਕੋ ਯਾਰਡ ਵਿੱਚ ਰੱਖਿਆਂ ਗਿਆ ਅਤੇ ਵੈਦਿਆਂ ਵਾਲਾ ਕੈਸ ਚਲਾਇਆ ਗਿਆਂ ਅਦਾਲਤ ਵਿੱਚ ਪੈਸ਼ੀ ਤੇ ਜੱਜ ਨੇ ਪੁਸ਼ਿਆਂ ਕਿ ਤੁਸੀ ਵੈਦਿਆ ਦਾ ਕਤਲ ਕੀਤਾ ਹੈ ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਸਾਢੇ ਖਿਲਾਫ ਤੁਹਾਡੀ ਪੁਲਿਸ ੧੩੦ ਤੋ ਵੱਧ ਗਵਾਹ ਅਦਲਾਤ ਵਿੱਚ ਭੁਗਤਾਅ ਚੁੱਕੀ ਹੈ ਪਰ ਸਾਢੇ ਖਿਲਾਫ ਇੱਕ ਵੀ ਦੋਸ਼ ਆਇਦ ਨਹੀ ਕਰ ਸਕੀ ਇਹ ਪੁਲਿਸ ਦੇ ਮਾੜੇ ਸਿਸਟਮ ਤੇ ਚਪੈੜ ਹੈ ਇਹਨਾਂ ਅਣਮਾਨੁੱਖੀ ਤਾਸ਼ੱਦਦ ਕੀਤਾ ਗਿਆਂ ਪਰ ਜੱਜ ਸਾਹਿਬ ਅਸੀ ਅੱਜ ਇਹ ਇਕਬਾਲ ਕਰਦੇ ਹਾਂ ਕਿ ਵੈਦਿਆਂ ਦਾ ਕਤਲ ਅਸੀ ਕੀਤਾ ਹੈ ਉਸਨੇ ਸਾਡੇ ਪ੍ਰਾਨਾਂ ਤੋ ਪਿਆਰੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਜ੍ਹਿਥੇ ਸਾਢਾ ਮੱਥਾਂ ਆਪਣੇ ਆਪ ਧਰਤੀ ਨਾਲ ਲੱਗ ਜਾਦਾਂ ਹੈ ਉਸਤੇ ਇਸ ਪਾਪੀ ਨੇ ਟੈਂਕ ਤੋਪਾ ਚੱੜਾਂ ਦਿੱਤੀਆਂ ਹਜਾਰਾਂ ਬੇਦੋਸ਼ੇ ਸਿੱਖ ਮਾਰ ਮੁਕਾਏ ਅਸੀ ਇਹੋ ਜਿਹੇ ਜਾਲਮਾਂ ਨੂੰ ਸੋਧਣਾ ਧਰਮ ਸਮਝਦੇ ਹਾਂ ਉਸਤੋ ਬਾਅਦ ਜੱਜ ਨੇ ਵਕੀਲ ਨੂੰ ਭਾਈ ਜਿੰਦੇ ਸੁੱਖੇ ਦੇ ਕੋਲ ਜੇਲ ਵਿੱਚ ਭੇਜਿਆਂ ਅਤੇ ਕਹਿਣ ਲੱਗਾ ਜੱਜ ਸਾਹਿਬ ਕਹਿੰਦੇ ਹਨ ਖਾਲਸਿਤਾਨ ਦੇ ਨਾਹਰੇ ਅਤੇ ਖਾਲਸਿਤਾਨ ਬਾਰੇ ਕੋਈ ਵੀ ਗੱਲ ਨਾ ਕਰਿਓੁ ਮੈਂ ਤੁਹਾਡੀ ਸਜਾ ਵਿੱਚ ਕਟੋਤੀ ਕਰਾਗਾਂ ਅਤੇ ਫਾਂਸੀ ਦੀ ਸਜਾਂ ਵੀ ਨਹੀ ਹੋਵੇਗੀ ਤਾਂ ਅਗਿਓੁ ਜਵਾਬ ਮਿਲਿਆ ਕਿ ਅਸੀ ਫਾਂਸੀ ਤੋ ਡਰਦੇ ਨਹੀ ਜੋ ਸਾਢੇ ਮਨ ਵਿੱਚ ਹੈ ਅਸੀ ਕਰਾਂਗੇ ੨੧ ੧੦ ੧੯੮੯ ਨੂੰ ਤਕਰੀਬਨ ੧੧ ਵਜੇ ਜੱਜ ਵੀ ਐਲ਼ ਰੂਈਕਾਰ ਦੀ ਅਦਾਲਤ ਵਿੱਚ ਲਿਜਾਇਆਂ ਗਿਆ ਭਾਈ ਸਾਹਿਬਾਂ ਨੂੰ ਜੁਤੀਆਂ ਬਾਹਰ ਹੀ ਲਾਉਣ ਬਾਰੇ ਕਿਹਾ ਗਿਆਂ ਭਾਈ ਜਿੰਦਾ ਸੁੱਖਾਂ ਜੀ ਨੇ ਅਗਿਓੁ ਕਿਹਾ ਨਹੀ ਅਸੀ ਜੱਜ ਤੇ ਜੁੱਤੀ ਮਾਰਨ ਵਾਲੀ ਹਰਕਤ ਕਦੇ ਵੀ ਨਹੀ ਕਰਾਂਗੇ ਭਾਵੇ ਸਾਨੂੰ ਹੱਥ ਘੜੀ ਲਗਾਂ ਦਿਓੂ ਪਰ ਜੁਤੀਆਂ ਨਹੀ ਲਾਵਾਂਗੇ ਫਿਰ ਅਦਾਲਤ ਵਿੱਚ ਸੱਦਿਆ ਗਿਆ । ਜੱਜ ਨੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਅਤੇ ਕਿਹਾ ਕਿ ਤੁਸੀ ਅਰੁਨ ਕੁਮਾਰ ਵੈਦਿਆ ਦੇ ਕੇਸ ਵਿੱਚ ਦੋਸ਼ੀ ਪਾਏ ਗਏ ਹੋ ਤਾਂ ਵਕੀਲ ਬਾਰ ਬਾਰ ਭਾਈ ਸਾਹਿਬਾਂ ਨੂੰ ਇੱਕੋ ਗੱਂਲ ਕਹਿ ਰਿਹਾ ਸੀ ਕਿ ਜੇ ਤੁਸੀ ਕਹੋ ਮੈਂ ਰਹਿਮ ਦੀ ਅਪੀਲ ਕਰਾਂ ਤਾਂ ਭਾਈ ਸਾਹਿਬਾਂ ਨੇ ਗਰਜਵੀ ਅਵਾਂਜ ਵਿੱਚ ਭਾਰਤੀ ਸਿਸਟੱਮ ਤੋ ਰਹਿਮ ਲੈਣ ਦੀ ਨਾਂਹ ਕਰ ਦਿੱਤੀ । ਜੱਜ ਉੱਠ ਕਿ ਆਪਣੇ ਚੈਂਬਰ ਵਿੱਚ ਚੱਲਿਆਂ ਗਿਆ ਫਿਰ ਬਾਅਦ ਸਵਾਂ ਦੋ ਵਜੇ ਆਇਆ ਅਤੇ ਭਾਈ ਜਿੰਦੇ ਅਤੇ ਸੁੱਖੇ ਜੀ ਨੂੰ ਫਾਂਸੀ ਦਾ ਇਨਾਮ ਦਿੱਤਾ ਗਿਆ ਜਦੋ ਫਾਂਸੀ ਦਾ ਇਨਾਮ ਜੱਜ ਸੁਣਾਉਣ ਲੱਗਾ ਤਾਂ ਉਸਦੀ ਜੁਬਾਨ ਲੜ ਖੜਾਉਣ ਲੱਗੀ ਅਤੇ ਪੈਂਨ ਕੰਬਣ ਲੱਗ ਪਿਆ ਸੀ । ਅਸੀ ਫਾਂਸੀ ਦਾ ਇਨਾਮ ਸੁਣਨ ਮਗਰੋ ਜੈਕਾਰੇ ਲਾਏ ਗਏ ਰੇਡੀਓੁ ਟੀ ਵੀ ਵਾਲੇ ਪੱਤਰਕਾਰ ਸਾਰੇ ਬੇਠੈ ਸਨ ਅਸੀ ਜੱਜ ਨੂੰ ਕਿਹਾ ਕਿ ਅਸੀ ਇਹਨਾਂ ਨੂੰ ਮਿਲਣਾ ਚਹੂੰਦੇ ਹਾਂ ਤਾਂ ਜੱਜ ਵੱਲੋ ਇੰਨਕਾਰੀ ਕਰ ਦਿੱਤੀ ਗਈ ਕਿ ਅੱਜ ਰਹਿਣ ਦਿਉ ਫਿਰ ਕਿਸੇ ਦਿਨ ਸਹੀ ਭਾਈ ਸਾਹਿਬਾਂ ਵੱਲੋ ਜੇਲ ਵਿੱਚ ਬਾਕੀ ਕੈਦੀਆਂ ਨੂੰ ਬਰਫੀ ਵੰਡੀ ਗਈ ਪਰ ਜਦੋ ਫਾਂਸੀ ਦੀ ਗੱਲ ਸੁਣੀ ਫਿਰ ਕਿਸੇ ਨੇ ਵੀ ਉਹ ਬਰਫੀ ਨਹੀ ਖਾਂਦੀ । ਆਖਰ ਓੁਹ ਦਿਨ ਆਇਆਂ ਜਦੋ ਗੁਰੂ ਆਸ਼ੇ ਉਨਸਾਰ ਹੱਸ ਕਿ ਜਿੰਦਗੀ ਧਰਮ ਦੇ ਲੇਖੈ ਲਾਉਣ ਦਾ ਸਮਾਂ ਆ ਗਿਆਂ ੮ ਅਕਤੂਬਰ ਨੂੰ ਸਾਰਾ ਦਿਨ ਜੇਲ ਵਿੱਚ ਸਾਥੀਆ ਨੂੰ ਅਤੇ ਪਰਵਾਰਿਕ ਮੈਬਰ ਨਾਲ ਮੁਲਾਕਾਂਤਾ ਚੱਲਦੀਆਂ ਰਹੀਆਂ ਮੁਲਾਕਾਤਾਂ ਕਰਨ ਮਗਰੋ ਰਾਤ ਦਸ ਤੋ ਬਾਰਾਂ ਵਜੇ ਤੱਕ ਭਾਈ ਸਾਹਿਬਾਂ ਰਮਾਨ ਕੀਤਾ ਤੋ ੯ ਅਕਤੂਬਰ ੧੯੯੨ ਨੂੰ (੧੨ ) ਵਜੇ ਕੇਸੀ ਇਸ਼ਨਾਨ ਕੀਤਾ ਗਿਆਂ ਇਸ਼ਨਾਨ ਉਪਰੰਤ ਤੱੜਕੇ ੩ ਵਜੇ ਤੱਕ ਪ੍ਰਮਾਤਮਾਂ ਦੀ ਇਲਾਹੀ ਬਾਣੀ ਦੇ ਜਾਪ ਵਿੱਚ ਪਾਵਿੱਤਰ ਰੂਹਾਂ ਪ੍ਰਮਾਤਮਾਂ ਨਾਲ ਇੱਕ ਮਿੱਕ ਹੋ ਗਈਆਂ ਭਾਵ ਗੁਰਬਾਣੀ ਦਾ ਪਾਠ ਕੀਤਾ ਗਿਆ । ਫਿਰ ਥੋੜਾ ਥੋੜਾ ਦਹੀ ਅਤੇ ਇੱਕ ਇੱਕ ਸੇਬ ਖਾਦਾਂ ਫਿਰ ਬਾਅਦ ਵਿੱਚ ਕੀਰਤਨ ਸੋਹਿਲੇ ਦੇ ਪਾਠ ਕਰ ਕਿ ਆਪਣੀ ਜਿੰਦਗੀ ਦੀ ਅੰਤਮ ਅਰਦਾਸ ਉਸ ਪ੍ਰਮਾਤਮਾ ਦੇ ਚਰਨਾ ਵਿੱਚ ਆਪ ਕਰ ਕਿ ਚਿੱਟੇ ਚੋਲੇ ਕੇਸਰੀ ਦਸਤਾਰਾਂ ਅਤੇ ਕਮਰਕੱਸੇ ਕਰ ਕਿ ਮੌਤ ਨੂੰ ਮਾਖੌਲਾ ਕਰਨ ਵਾਸਤੇ ਕਲਗੀਧਰ ਦੇ ਲਾਲ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਦਿੰਆਂ ਅਤੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਦਸ਼ਮੇਸ਼ ਪਿਤਾ ਵਲੋ ਅਜੀਤ ਸਿੰਘ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਅੰਦਰ ਤੋਰਦਿੰਆਂ ਕੀਤਾ ਬਚਨ ਕਿ ਜਦੋ ਕੌਮ ਨੂੰ ਲੋੜ ਹੋਵੇਗੀ ਤੋਹਾਡੇ ਵਰਗੇ ਨੌਜਵਾਨ ਆਪ ਧਰਮ ਤੋ ਜਿੰਦੜੀ ਵਾਰਨ ਲਈ ਆ ਜਾਇਆ ਕਰਨਗੇ ਗੁਰੂ ਸਾਹਿਬ ਦੇ ਬੋਲਾਂ ਨੂੰ ਆਪਣੇ ਜੀਵਨ ਅੰਦਰ ਕੰਮਾਉਦਿੰਆਂ ਹੋਇਆਂ ਸਵੇਰੈ ਅਮ੍ਰਿਤ ਵੇਲੈ ੪ ਵਜੇ ਗੁਰੂ ਕਿ ਲਾਲ ਹੱਸ ਹੱਸ ਕਿ ਫਾਂਸੀ ਦੇ ਰੱਸੇ ਗੱਲ ਵਿੱਚ ਪਾ ਕਿ ਦਸ਼ਮੇਸ਼ ਪਿਤਾ ਦੀ ਗੋਦੀ ਵਿੱਚ ਜਾ ਬਿਰਾਜੇ ਜਿਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਹਮੇਸ਼ਾ ਸਿਜਦਾ ਕਰੈਗੀ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਹਮੇਸ਼ਾਂ ਧੱੜਕਦੇ ਰਹਿਣ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਲੇਖਕ ਨਿਸ਼ਾਨ ਸਿੰਘ ਮੂਸੈ ਸਪੰਰਕ ੯੮੭੬੭੩੦੦੦੧
Tags:
Posted in: ਸਾਹਿਤ