ਸ਼੍ਰੋਮਣੀ ਕਮੇਟੀ ਮਾਨ ਦਲ ਤੇ ਹੋਈ ਮਿਹਰਬਾਨ

By September 29, 2016 0 Comments


ਪਿਛਲੇ ਤਿੰਨ ਦਿਨਾਂ ਤੋ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਲਾਏ ਡੇਰੇ
Logo-SGPC
ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਭਾਂਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦੱਲ ਮਾਨ ਦਾ ਆਪਸ ਵਿਚ 36 ਦਾ ਅੰਕੜਾ ਚਲਦਾ ਹੈ ਪਰ ਅਜ ਕੱਲ ਦੋਵੇ ਪਾਰਟੀਆਂ ਦੇ ਤੇਵਰ ਬਦਲੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਮੋਸਮ ਵਿਚ ਭਾਂਵੇ ਪ੍ਰਸ਼ਾਸ਼ਨ ਤਾਂ ਆਪਣੇ ਤੇਵਰ ਬਦਲ ਲੈਂਦਾ ਹੈ ਪਰ ਇਹ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਕੇਮਟੀ ਨੇ ਵੀ ਆਪਣੇ ਵਿਰੋਧੀ ਮੰਨੇ ਜਾਂਦੇ ਅਕਾਲੀ ਦੱਲ ਮਾਨ ਪ੍ਰਤੀ ਆਪਣੀ ਨੀਤੀ ਬਦਲ ਲਈ ਹੈ। ਇਸ ਗੱਲ ਦੀ ਚਰਚਾ ਬੀਤੇ ਦਿਨੀਂ ਉਦੋ ਸ਼ੁਰੂ ਹੋਈ ਜਦੋ ਪਿਛਲੇ ਦੋ ਦਿਨਾਂ ਤੋ ਸ਼੍ਰੋਮਣੀ ਕਮੇਟੀ ਮਾਨ ਦੱਲ ਤੇ ਮਿਹਰਬਾਨ ਹੁੰਦੀ ਹੋਈ ਦਿਖਾਈ ਦਿਤੀ। ਇਥੇ ਦੱਸਣਯੋਗ ਹੈ ਕਿ ਪਾਰਟੀ ਪ੍ਰਧਾਨ ਸਿਮਨਰਨਜੀਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋ ਆਪਣੀ ਪੂਰੀ ਟੀਮ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡੇਰੇ ਲਾ ਕੇ ਬੈਠੇ ਹਨ। ਜਿੱਥੇ ਪਹਿਲਾਂ ਮਾਨ ਦੱਲ ਦੇ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਆਪਣੇ ਨੇੜੇ ਵੀ ਨਹੀ ਫਟਕਣ ਦਿੰਦੀ ਸੀ ਉਥੇ ਪਿਛਲੇ ਦੋ ਦਿਨਾਂ ਤੋ ਤਖਤ ਸ੍ਰੀ ਕੇਸਗੜ• ਸਾਹਿਬ ਦੇ ਮੀਟਿੰਗ ਹਾਲ ਦੇ ਦਰਵਾਜੇ ਪੂਰੀ ਤਰਾਂ ਮਾਨ ਦੱਲ ਲਈ ਖੋਲ ਦਿਤੇ ਗਏ ਹਨ। ਪਿਛਲੇ ਦੋ ਦਿਨਾਂ ਤੋ ਲਗਾਤਾਰ ਚਲ ਰਹੀ ਇਸ ਮੀਟਿੰਗ ਦੋਰਾਨ ਜਿੱਥੇ ਤਖਤ ਸਾਹਿਬ ਵਲੋਂ ਵੀ ਆਈ ਪੀ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਲੰਗਰ ਪਾਣੀ ਤੇ ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।