ਜਗਦੀਸ਼ ਗਗਨੇਜਾ, ਦੁਰਗਾ ਪ੍ਰਸਾਦ ‘ਤੇ ਹਮਲੇ ਦੀ ਜ਼ਿੰਮੇਵਾਰੀ ਦਸਮੇਸ਼ ਰੈਜੀਮੈਂਟ ਨਾਂ ਦੀ ਜਥੇਬੰਦੀ ਨੇ ਲਈ

By September 29, 2016 0 Comments


rajnath-at-gagneja-rasam-kirya-01ਜਲੰਧਰ: ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ, “ਗਗਨੇਜਾ ਨੂੰ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ” ਦੇ ਅਗਲੇ ਹੀ ਦਿਨ ਮੀਡੀਆ ਨੂੰ “ਦਸ਼ਮੇਸ਼ ਰੈਜੀਮੈਂਟ” ਨਾਂ ਦੀ ਜਥੇਬੰਦੀ ਵਲੋਂ ਈ-ਮੇਲ ਅਤੇ ਵਾਟਸਐਪ ‘ਤੇ ਜਗਦੀਸ਼ ਗਗਨੇਜਾ, ਖੰਨਾ ਵਿਖੇ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਅਤੇ ਲੁਧਿਆਣਾ ਵਿਖੇ ਆਰ.ਐਸ.ਐਸ. ਸ਼ਾਖਾ ‘ਤੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਸੇ ਨਾਂ ਦੀ ਖਾੜਕੂ ਜਥੇਬੰਦੀ ਜੋ ਕਿ ਖਾਲਿਸਤਾਨ ਆਰਮਡ ਫੋਰਸ ਨਾਲ ਮਿਲ ਕੇ ਕੰਮ ਕਰਦੀ ਸੀ, 1980 ਦੇ ਦਹਾਕੇ ਦੌਰਾਨ ਸਰਗਰਮ ਸੀ।

ਮੀਡੀਆ ਦੀ ਰਿਪੋਰਟਾਂ ਅਨੁਸਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਂ ਦੀ ਕੋਈ ਜਥੇਬੰਦੀ ਸਰਗਰਮ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂ ਤਾਂ ਇਹ ਜਾਅਲੀ ਪ੍ਰੈਸ ਨੋਟ ਹੈ ਜਾਂ ਫਿਰ ਕੋਈ ਨਵੀਂ ਜਥੇਬੰਦੀ ਸਰਗਰਮ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕੋਈ ਨਵਾਂ ਗਰੁੱਪ ਇਸ ਜਥੇਬੰਦੀ ਦਾ ਨਾਂ ਵਰਤਣ ਲੱਗ ਗਿਆ ਹੋਵੇ।
ਪੰਜਾਬ ਪੁਲਿਸ ਨੇ ਈ-ਮੇਲ ਅਤੇ ਅਤੇ ਫੋਨ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਥੋਂ ਇਹ ਪ੍ਰੈਸ ਨੋਟ ਆਇਆ। ਸੀ.ਬੀ.ਆਈ. ਇਸ ਕੇਸ ਦੀ ਪਹਿਲਾਂ ਹੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ‘ਤੇ 6 ਅਗਸਤ ਨੂੰ ਜਲੰਧਰ ਵਿਖੇ ਉਦੋਂ ਹਮਲਾ ਹੋਇਆ ਸੀ ਜਦੋਂ ਉਹ ਆਪਣੀ ਪਤਨੀ ਨਾਲ ਬਜ਼ਾਰ ਵਿਚ ਸੀ। ਗਗਨੇਜਾ ਨੂੰ 6 ਗੋਲੀਆਂ ਲੱਗੀਆਂ ਸੀ ਅਤੇ ਉਸਦਾ ਇਲਾਜ ਲੁਧਿਆਣਾ ਦੇ ਦਇਅਨੰਦ ਮੈਡੀਕਲ ਕਾਲਜ (DMC) ‘ਚ ਚੱਲ ਰਿਹਾ ਸੀ। ਪਿਛਲੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ ਸੀ।

ਦਸਮੇਸ਼ ਰੈਜਮੈਂਟ ਵੱਲੋਂ ਇਹ ਪੱਤਰ 28 ਸਤੰਬਰ ਨੂੰ ਮਤਾ ਨੰਬਰ 501/2016 ਤਹਿਤ ਰਾਜਿੰਦਰ ਸਿੰਘ ਜਿੰਦਾ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਇਸ ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਿੱਖ ਜਵਾਨੀ ਦਾ ਨਸ਼ਿਆਂ ਰਾਹੀਂ ਘਾਣ ਕੀਤਾ ਹੈ ਅਤੇ ਇਸ ਲਈ ਜਥੇਬੰਦੀ ਨੇ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਬਰਾਬਰ ਦੀਆਂ ਦੋਸ਼ੀ ਦੱਸਿਆ ਹੈ।

ਉਨ੍ਹਾਂ ਨੇ ਪੰਜਾਬ ’ਚ ਚਿੱਟਾ ਤੇ ਸਮੈਕ ਵੇਚਣ ਵਾਲਿਆਂ ਬਾਰੇ ਸਬੂਤਾਂ ਸਮੇਤ ਜਥੇਬੰਦੀ ਨੂੰ ਸੂਚਿਤ ਕਰਨ ਲਈ ਕਿਹਾ ਹੈ। ਜਿਹੜੇ ਜਿਹੜੇ ਦੋਸ਼ੀ ਪਾਏ ਗਏ ਸਾਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਰਕਾਰੀ ਹੱਥਠੋਕਾ ਦੱਸਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਤੋਂ ਬਾਜ਼ ਆਵੇ।

ਇੰਡੀਆ ਐਕਸਪ੍ਰੈਸ ਮੁਤਾਬਕ ਇਸ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇਸ ਤਰ੍ਹਾਂ ਦੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਅਜੀਤ ਦੀ ਖਬਰ ਮੁਤਾਬਕ –
ਜਲੰਧਰ, 28 ਸਤੰਬਰ (ਜਸਪਾਲ ਸਿੰਘ)-ਦਸਮੇਸ਼ ਰੈਜੀਮੈਂਟ ਨੇ ਆਰ. ਐਸ. ਐਸ. ਪੰਜਾਬ ਦੇ ਸਹਿ ਸੰਚਾਲਕ ਸ੍ਰੀ ਜਗਦੀਸ਼ ਗਗਨੇਜਾ ਅਤੇ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਤੋਂ ਇਲਾਵਾ ਆਰ. ਐਸ. ਐਸ. ਦੀ ਲੁਧਿਆਣਾ ਸ਼ਾਖਾ ‘ਤੇ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ | ਰਜਿੰਦਰ ਸਿੰਘ ਜਿੰਦਾ ਦੇ ਦਸਤਖਤਾਂ ਹੇਠ ਰੈਜੀਮੈਂਟ ਵਲੋਂ ‘ਅਜੀਤ’ ਸਮੇਤ ਹੋਰਨਾਂ ਮੀਡੀਆ ਅਦਾਰਿਆਂ ਨੂੰ ਈ-ਮੇਲ ਰਾਹੀਂ ਭੇਜੇ ਪ੍ਰੈੱਸ ਨੋਟ ‘ਚ ਕਿਹਾ ਗਿਆ ਹੈ ਕਿ ਜਗਦੀਸ਼ ਗਗਨੇਜਾ ਸਰਕਾਰੀ ਏਜੰਸੀਆਂ ਦੇ ਇਸ਼ਾਰਿਆਂ ‘ਤੇ ਪੰਜਾਬ ਵਿਚ ਆਰ. ਐਸ. ਐਸ. ਦੀਆਂ ਸ਼ਾਖਾਵਾਂ ਅਤੇ ਸਕੂਲ ਖੋਲ੍ਹ ਰਹੇ ਸਨ, ਜਿਨ੍ਹਾਂ ਦਾ ਮਕਸਦ ਸਿੱਖ ਕੌਮ, ਸਿੱਖ ਇਤਿਹਾਸ ਅਤੇ ਸਿੱਖੀ ਸਿਧਾਤਾਂ ਨੂੰ ਢਾਅ ਲਗਾ ਕੇ ਖਤਮ ਕਰਨਾ ਹੈ |

ਮੀਡੀਆ ਨੂੰ ਭੇਜਿਆ ਗਿਆ ਪ੍ਰੈਸ ਨੋਟ-
ਮਿਤੀ- 28-9-2016 ਮਤਾ ਨੰ: 501/2016
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
ਪ੍ਰੈਸ ਨੋਟ
ਸਿੱਖ ਕੌਮ ਅਤੇ ਪੰਜਾਬ ਦੀ ਕੱਟੜ ਵਿਰੋਧੀ ਜਮਾਤ ਆਰ.ਐਸ.ਐਸ (ਪੰਜਾਬ ਇਕਾਈ) ਦੇ ਮੁੱਖੀ ਸਾਬਕਾ ਬਰਗੇਡੀਅਰ ਜਗਦੀਸ਼ ਗਗਨੇਜਾ, ਅਖੌਤੀ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਗੁਪਤਾ ਨੂੰ ਸੋਧਣ ਅਤੇ ਆਰ.ਐਸ.ਐਸ ਦੀ ਲੁਧਿਆਣਾ ਸ਼ਾਖਾ ਉੱਤੇ ਹਮਲਾ ਕਰਨ ਦੀ ਜ਼ੁੰਮੇਵਾਰੀ “ਦਸ਼ਮੇਸ਼ ਰੈਜ਼ਮੈਂਟ” ਵਲੋਂ ਲਈ ਜਾਂਦੀ ਹੈ।

ਜਗਦੀਸ਼ ਗਗਨੇਜ਼ਾ ਨੇ ਹਿੰਦੋਸਤਾਨ ਦੀ ਬਾਹਮਣਵਾਦੀ ਸਰਕਾਰ ਅਤੇ ਏਜੰਸੀਆਂ ਦੇ ਇਸ਼ਾਰਿਆਂ ਉੱਤੇ ਚਲਦਿਆਂ ਹੋਇਆਂ, ਸਾਡੇ ਗੁਰੂ ਸਹਿਬਾਨਾਂ ਦੀ ਪਵਿਤੱਰ ਚਰਨ ਸ਼ੋਹ ਪ੍ਰਾਪਤ ਪੰਜਾਬ ਦੀ ਧਰਤੀ ਉੱਤੇ ਸਿੱਖ ਕੌਮ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਨੂੰ ਤੇਜ਼ ਕਰਨ ਦੇ ਲਈ ਪੰਜਾਬ ਭਰ ਵਿੱਚ ਆਰ.ਐਸ.ਐਸ. ਦੀਆਂ ਅਨੇਕਾਂ ਸ਼ਾਖਾਵਾਂ ਅਤੇ ਸਕੂਲ ਖੋਲੇ, ਜਿਹਨਾਂ ਦਾ ਮਕਸਦ ਸਿੱਖ ਕੌਮ, ਸਿੱਖ ਇਤਿਹਾਸ ਅਤੇ ਸਿੱਖ ਸਿਧਾਤਾਂ ਨੂੰ ਢਾਅ ਲਾ ਕੇ ਖਤਮ ਕਰਨਾ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਾਉਣਾ ਹੈ। ਜਗਦੀਸ਼ ਗਗਨੇਜਾ, ਦੁਰਗਾ ਪ੍ਰਸਾਦ ਗੁਪਤਾ ਅਤੇ ਆਰ.ਐਸ.ਐਸ. ਦੇ ਕਰਿੰਦਿਆਂ ਵਲੋਂ ਵਾਰ-ਵਾਰ ਮੀਡੀਆ ਅਤੇ ਹੋਰ ਸਾਧਨਾਂ ਰਾਹੀ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ, ਸਿੱਖ ਕੋਮ ਦੇ ਮਹਾਨ ਸ਼ਹੀਦਾਂ ਖਿਲਾਫ ਅੱਤ ਨੀਵੇਂ ਦਰਜੇ ਦੀ ਭੱਦੀ ਸ਼ਬਦਾਬਲੀ ਵਰਤਣ ਕਾਰਨ, ਸਿੱਖ ਇਤਿਹਾਸ ਅਤੇ ਗੁਰੂ ਸਹਿਬਾਨਾਂ ਬਾਰੇ ਗਲਤ ਲਿਟਰੇਚਰ ਛਾਪਣ ਅਤੇ ਹੋਰ ਅਨੇਕਾਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਨਾ ਆਉਣ ਕਾਰਨ ਸਾਨੂੰ ਗੁਰੁ ਸਾਹਿਬਾਂ ਦੇ ਬਖਸ਼ੇ ਮੀਰੀ-ਪੀਰੀ ਦੇ ਸਿਧਾਂਤ ਉੱਤੇ ਚਲਦਿਆਂ ਹੋਇਆਂ, ਇਹਨਾਂ ਪੰਥ ਦੋਖੀਆਂ ਨੂੰ ਸਜ਼ਾ-ਏ-ਮੌਤ ਦੇਣੀ ਪਈ, ਆਰ.ਐਸ.ਐਸ. ਅਤੇ ਅਖੌਤੀ ਸ਼ਿਵ ਸੈਨਾ ਦੇ ਗੁੰਡਿਆਂ ਵਲੋਂ ਹਿੰਦੋਸਤਾਨ ਹਕੂਮਤ ਅਤੇ ਖੁਫੀਆ ਏਜੰਸੀਆਂ ਦੀ ਸ਼ਹਿ ਉੱਤੇ ਕੀਤੀਆਂ ਜਾ ਰਹੀਆਂ ਸਿੱਖ ਕੌਮ ਵਿਰੋਧੀ ਕਾਰਵਾਈਆਂ ਤੋਂ ਅਸੀਂ ਭਲੀ-ਭਾਂਤ ਜਾਣੂਂ ਹਾਂ, ਜੇਕਰ ਇਹ ਲੋਕ ਆਪਣੀਆਂ ਕਰਤੂਤਾਂ ਤੋ ਬਾਜ਼ ਨਾ ਆਏ ਤਾਂ ਗਗਨੇਜੇ ਅਤੇ ਗੁਪਤੇ ਵਾਂਗ ਬਾਕੀਆਂ ਨੂੰ ਵੀ ਵਾਰੋ-ਵਾਰੀ ਸੋਧਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਓਂ ਬਾਦਲ ਨੇ ਕੇਵਲ ਆਪਣੀ ਕੁਰਸੀ ਨੂੰ ਕਾਇਮ ਰੱਖਣ ਲਈ ਜੋ ਸਿੱਖ ਪੰਥ ਵਿਰੋਧੀ ਜਮਾਤ ਆਰ.ਐਸ.ਐਸ ਅਤੇ ਬੀ.ਜੇ.ਪੀ. ਨਾਲ ਸਾਂਝ ਪਾ ਕੇ ਪੰਜਾਬ ਦੀ ਨੌਜੁਆਨੀ ਅਤੇ ਸਿੱਖ ਕੌਮ ਦਾ ਜੋ ਘਾਣ ਕਰਵਾਇਆ ਹੈ, ਉਸ ਦਾ ਖਮਿਆਜ਼ਾ ਉਸਨੂੰ ਅਤੇ ਉਸਦੇ ਪੁੱਤਰ ਸੁਖਬੀਰ ਬਾਦਲ ਅਤੇ ਉਸਦੇ ਪਰਿਵਾਰ ਨੂੰ ਇੱਕ ਦਿਨ ਜ਼ਰੂਰ ਭੁਗਤਣਾਂ ਪਵੇਗਾ, ਏਸ ਮਨੁੱਖ ਦੇ ਰਾਜ ਵਿੱਚ ਜੋ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਯੋਜਨਾਵੱਧ ਤਰੀਕੇ ਨਾਲ ਥਾਓ-ਥਾਈ ਘੋਰ ਬੇਅਦਵੀ ਹੋ ਰਹੀ ਹੈ, ਉਸ ਵਿੱਚ ਸ਼ਾਮਿਲ ਪੰਥ ਦੋਖੀ ਅਤੇ ਉਹਨਾਂ ਦੇ ਪਰਿਵਾਰ ਬਖਸ਼ੇ ਨਹੀਂ ਜਾਣਗੇ, ਅਸੀਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ, ਕਿ ਜਿੱਥੇ ਵੀ ਕੋਈ ਗੁਰੁ ਸਾਹਿਬ ਦੀ ਬੇਅਦਵੀ ਦਾ ਦੋਸ਼ੀ ਹੱਥ ਆਉਂਦਾ, ਉਸਨੂੰ ਮੌਕੇ ਦੇ ਉੱਤੇ ਸੋਧਿਆ ਜਾਵੇ, ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਾ ਰੱਖੀ ਜਾਵੇ। ਕਿਉਂਕਿ ਇਹ ਸਾਰੀਆਂ ਘਟਨਾਵਾਂ ਸਰਕਾਰ, ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਮਿਲੀ-ਭੁਗਤ ਨਾਲ ਹੋ ਰਹੀਆਂ ਹਨ।ਇਸ ਤੋ ਇਲਾਵਾ ਸਿੱਖ ਕੌਮ ਦੀ ਨੋਜੁਆਨੀ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਪੱਖੋਂ ਕੰਮਜ਼ੋਰ ਕਰਨ ਲਈ ਪੰਜਾਬ ਵਿੱਚ ਜੋ ਨਸ਼ਿਆਂ ਦਾ ਹੜ ਹਿੰਦੋਸਤਾਨ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਵਲੋਂ ਲਿਆਂਦਾ ਗਿਆ ਹੈ, ਇਸ ਘਟੀਆ ਕਾਰੇ ਲਈ ਬਾਦਲ ਸਰਕਾਰ, ਇਸਦੇ ਐਮ.ਐਲ ਏ. ਮੰਤਰੀ ਅਤੇ ਪੁਲਿਸ ਅਫਸਰ ਅਤੇ ਹੋਰ ਅਨੇਕਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਬਰਾਬਰ ਦੇ ਜ਼ੁੰਮੇਵਾਰ ਹਨ, ਜਿਹੜੇ-ਜਿਹੜੇ ਵੀ ਦੋਸ਼ੀ ਪਾਏ ਗਏ ਸਾਰਿਆਂ ਨੂੰ ਵੀ ਸਬਕ ਸਿਖਾਇਆ ਜਾਵੇਗਾ। ਅਸੀ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ, ਕਿ ਆਪੋ ਆਪਣੇ ਇਲਾਕਿਆਂ ਵਿੱਚ ਚਿੱਟਾ, ਸਮੈਕ ਆਦਿ ਵਰਗੇ ਮਾਰੂ ਨਸ਼ੇ ਵੇਚਣ ਵਾਲਿਆਂ ਬਾਰੇ ਸਬੂਤਾਂ ਸਹਿਤ ਸਾਨੂੰ ਜਾਣਕਾਰੀ ਦਿਓ, ਤਾਂ ਜੋ ਦੇਸ਼ ਪੰਜਾਬ ਦੇ ਇਹਨਾਂ ਵੈਰੀਆਂ ਨੂੰ ਸੋਧ ਕੇ ਅਸੀਂ ਇਸ ਨਸ਼ਿਆਂ ਦੇ ਹੜ ਨੂੰ ਠੱਲ ਪਾ ਸਕੀਏ।

ਅਸੀਂ ਮੀਡੀਏ ਨੂੰ ਦੱਸਣਾ ਚਾਹੁੰਦੇ ਹਾਂ,ਕਿ ਉਹ ਹਿੰਦੂ ਹਕੂਮਤ ਦੇ ਇਸ਼ਾਰਿਆਂ ਉੱਤੇ ਚੱਲ ਕੇ ਸਿੱਖ ਕੌਮ ਦਾ ਮਜ਼ਾਕ ਬਣਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਤੋ ਬਾਜ਼ ਆ ਕੇ ਆਪਣੀ ਨਿਰਪੱਖ ਜ਼ੁੰਮੇਵਾਰੀ ਨਿਭਾਏ। ਸਾਡਾ ਕਿਸੇ ਵੀ ਫਿਰਕੇ ਅਤੇ ਕੌਮ ਨਾਲ ਕੋਈ ਨਿੱਜੀ ਵੈਰ ਨਹੀਂ ਹੈ, ਇਸ ਕਰਕੇ ਸਾਡੇ ਬਾਰੇ ਝੂਠੀਆਂ ਅਫਵਾਹਾਂ ਅਤੇ ਬੇ-ਬੁਨਿਆਦ ਖਬਰਾਂ ਲਗਾ ਕੇ ਫਿਰਕਾਪ੍ਰਸਤੀ ਨਾ ਫੈਲਾਈ ਜਾਵੇ, ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਅਸੀਂ ਨਿਰਦੋਸ਼ ਅਤੇ ਮਾਸੂਮਾਂ ਦੇ ਕਤਲੇਆਮ ਦੇ ਕਦੀ ਵੀ ਹਾਮੀਂ ਨਹੀਂ ਹਾਂ, ਪਰ ਸਿੱਖ ਪੰਥ ਦੇ ਦੋਖੀਆਂ ਅਤੇ ਪੰਜਾਬ ਅਤੇ ਸਮਾਜ ਦੇ ਵੈਰੀਆਂ ਨੂੰ ਸੋਧਣਾਂ ਸਾਡੀ ਨੈਤਿਕ ਜ਼ੁੰਮੇਵਾਰੀ ਹੈ, ਸਾਡਾ ਨਿਸ਼ਾਨਾਂ ਪੰਜਾਬ ਤੇ ਪੰਜਾਬੀ ਬੋਲਦੇ ਹਿੱਸੇ ਨੂੰ ਹਿੰਦੋਸਤਾਨੀ ਕਬਜ਼ੇ ਵਿੱਚੋਂ ਅਜ਼ਾਦ ਕਰਵਾਉਣਾ, ਭਾਵ ਪ੍ਰੱਭੁਸੱਤਾ ਸਪੰਨ ਦੇਸ਼ ‘ਖਾਲਿਸਤਾਨ’ ਦੀ ਸਿਰਜਣਾ ਪ੍ਰਾਪਤੀ ਹੈ, ਜਿਸ ਦੀ ਨੀਂਹ ਸਾਡੇ ਅਨੇਕਾਂ ਸ਼ਹੀਦਾਂ ਨੇ ਆਪਣਾਂ ਪਵਿੱਤਰ ਖੂਨ ਡੋਲ ਕੇ ਰੱਖੀ ਹੈ ਅਤੇ ਅਸੀਂ ਅਜ਼ਾਦੀ ਦੀ ਪ੍ਰਾਪਤੀ ਤੱਕ ਜੂਝਦੇ ਰਹਿਣ ਲਈ ਵੱਚਨਬੱਧ ਹਾਂ, ਅਸੀਂ ਸਮੁੱਚੇ ਖਾਲਸਾ ਪੰਥ ਅਤੇ ਅਜ਼ਾਦੀ ਪਸੰਦ ਪੰਜਾਬੀਆਂ ਨੂੰ ਇਸ ਅਜ਼ਾਦੀ ਦੇ ਸੰਘਰਸ਼ ਵਿੱਚ, ਆਪੋ-ਆਪਣਾ ਬਣਦਾ ਯੋਗਦਾਨ ਪਾਉਂਣ ਦੀ ਅਪੀਲ ਕਰਦੇ ਹਾਂ। ਸਿੱਖ ਕੌਮ ਦੀਆਂ ਜੁੰਮੇਵਾਰ ਸੰਸਥਾਵਾਂ ਅਤੇ ਕੌਮ ਦੇ ਸਰਵ-ਉੱਚ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਾਬਜ਼ ਹੋ ਕੇ ਬੈਠੇ ਗਿਆਨੀ ਗੁਰਬਚਨ ਸਿੰਘ ਵਰਗੇ ਸਰਕਾਰੀ ਹੱਥ-ਠੋਕੇ ਬਣ ਚੁੱਕੇ ਜੱਥੇਦਾਰਾਂ ਨੂੰ ਅਸੀਂ ਕਹਿਣਾਂ ਚਾਹੁੰਦੇ ਹਾਂ,ਕਿ ਉਹ ਅਕਾਲ ਪੁਰਖ ਦਾ ਭੈਅ ਮੰਨ ਕੇ ਹਿੰਦੋਸਤਾਨ ਸਰਕਾਰ ਦੇ ਇਸ਼ਾਰਿਆਂ ਉੱਤੇ ਚੱਲਣ ਤੋ ਬਾਜ਼ ਆ ਜਾਣ ਨਹੀਂ ਤਾਂ ਗੁਰੁ ਕਾ ਪੰਥ ਉਹਨਾਂ ਦਾ ਹਸ਼ਰ ਉਹੀ ਕਰੇਗਾ, ਜੋ ‘ਸ੍ਰੀ ਗੁਰੁ ਗੋਬਿੰਦ ਸਿੰਘ ਜੀ’ ਨੇ ਮਸੰਦਾਂ ਦਾ ਕੀਤਾ ਸੀ ।ਅੰਤ ਵਿੱਚ ਅਸੀਂ ਸਿੱਖ ਕੌਮ ਦੀਆਂ ਸਮੂਹ ਜੁੰਮੇਵਾਰ ਸੰਸਥਾਵਾਂ, ਰਾਜਨੀਤਿਕ-ਧਾਰਮਿਕ ਅਤੇ ਜੁਝਾਰੂ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਾਂ, ਕਿ ਉਹ ਕਾਗਜ਼ੀ ਬਿਆਨਬਾਜ਼ੀ ਅਤੇ ਅਖਬਾਰੀ ਏਕਤਾ ਦੇ ਬਿਆਨਾਂ ਤੋਂ ਉਪਰ ਉੱਠ ਕੇ ਜ਼ਮੀਨੀ ਪੱਧਰ ਤੇ ਸਿੱਖ ਕੌਮ ਦੀ ਚੜਦੀ ਕਲਾ ਅਤੇ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਲਈ ਲਾਂਮਬੰਦ ਹੋਂਣ, ਆਪਸੀ ਫੁੱਟ ਅਤੇ ਹਉਮੈ ਦਾ ਤਿਆਗ ਕਰਕੇ ਇੱਕਮੁੱਠ ਹੋ ਕੇ ਅਜ਼ਾਦੀ ਦੇ ਸੰਘਰਸ਼ ਲਈ ਇਮਾਨਦਾਰੀ ਨਾਲ ਆਪੋ-ਆਪਣੀ ਜੁੰਮੇਵਾਰੀ ਨਿਭਾਉਂਣ।

ਜਿਹੜੇ ਸਿੱਖੀ ਸਰੂਪ ਜਾਂ ਆਪਣੇ ਆਪ ਸਿੱਖ ਹੋਣ ਦਾ ਦਾਵਾ ਕਰਨ ਵਾਲੇ ਹਿੰਦੋਸਤਾਨ ਖੁਫੀਆ ਏਜੰਸੀਆਂ ਨਾਲ ਮਿਲ ਕੇ ਪੰਥ ਨੂੰ ਢਾ ਲਾ ਰਹੇ ਹਨ ਅਤੇ ਉਹਨਾਂ ਦੀ ਈਨ ਮੰਨ ਚੁੱਕੇ ਹਨ, ਉਹਨਾਂ ਦੇ ਚਹਰੇ ਪੰਥ ਸਾਹਮਣੇ ਨਸ਼ਰ ਹਨ, ਉਹ ਤੇ ਉਹਨਾਂ ਦੇ ਪਰਿਵਾਰ ਵੀ ਆਪੋ ਆਪਣਾ ਬੰਦੋਬਤ ਕਰਕੇ ਕੇ ਰੱਖਣ ਕਿਉਂਕਿ ਗਦਾਰ ਦੀ ਮਾਫੀ ਨਹੀਂ ਹੈ।

ਅਕਾਲ ਪੁਰਖ ਦੇ ਓਟ ਆਸਰੇ ਅਤੇ ਗੁਰੂ ਸਾਹਿਬਾਂ ਦੀ ਕਿਰਪਾ ਸਦਕਾ ਅਗਲੇ ਦੁਸ਼ਟਾਂ ਦਾ ਨੰਬਰ ਵੀ ਜਲਦੀ ਆਵੇਗਾ ।

ਗੁਰੂ ਪੰਥ ਦਾ ਸੇਵਾਦਾਰ

ਰਾਜਿੰਦਰ ਸਿੰਘ ਜਿੰਦਾ
final