ਪ੍ਰੇਮੀ ਜੋੜੇ ਦਾ ਦਿਨ-ਦਿਹਾੜੇ ਕ੍ਰਿਪਾਨ ਮਾਰ ਕੇ ਕਤਲ

By September 25, 2016 0 Comments


murderਭਿੱਖੀਵਿੰਡ 25 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡ ਲੱਧੂ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਲੜਕੀ ਤੇ ਉਸਦੇ ਪ੍ਰੇਮੀ ਦਾ ਕ੍ਰਿਪਾਨ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਣਦੀਪ ਸਿੰਘ ਰਾਣਾ ਪੁੱਤਰ ਬਿੱਟੂ ਸਿੰਘ ਵਾਸੀ ਵਲਟੋਹਾ ਤੇ ਸੁਖਵਿੰਦਰ ਕੌਰ ਪੁੱਤਰੀ ਡੋਗਰ ਵਾਸੀ ਲੱਧੂ ਵਜੋਂ ਹੋਈ। ਕਤਲ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਵਿਚ ਮ੍ਰਿਤਕ ਰਣਦੀਪ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਣਦੀਪ ਸਿੰਘ ਰਾਣਾ ਪਿੰਡ ਲੱਧੂ ਵਿਖੇ ਨਾਈ ਦਾ ਦੁਕਾਨ ਕਰਦਾ ਹੈ ਤੇ ਅੱਜ ਸਵੇਰੇ ਸਮੇਂ ਮੈਂ ਤੇ ਮੇਰਾ ਭਰਾ ਆਪਣੀ ਦੁਕਾਨ ‘ਤੇ ਮੌਜੂਦ ਸਨ ਤਾਂ ਉਸ ਸਮੇਂ ਸਾਡੀ ਦੁਕਾਨ ਦੇ ਸਾਹਮਣੇ ਰਹਿੰਦੇ ਡੋਗਰ ਨਾਮੀ ਵਿਅਕਤੀ ਮੇਰੇ ਭਰਾ ਨੂੰ ਬੁਲਾ ਕੇ ਆਪਣੇ ਘਰ ਲੈ ਗਿਆ। ਕੁਝ ਸਮੇਂ ਬਾਅਦ ਰੋਲਾ ਸੁਣ ਕੇ ਜਦ ਮੈਂ ਡੋਗਰ ਦੇ ਘਰ ਪੁੱਜਾ ਤਾਂ ਡੋਗਰ ਕ੍ਰਿਪਾਨ ਨਾਲ ਮੇਰੇ ਭਰਾ ਰਣਦੀਪ ਸਿੰਘ ਦੀ ਧੋਣ ਤੇ ਸਿਰ ਉਪਰ ਵਾਰ ਕਰ ਰਿਹਾ ਸੀ, ਜਿਸ ਨਾਲ ਮੇਰੇ ਭਰਾ ਦੀ ਮੌਤ ਹੋ ਗਈ। ਉਪਰੰਤ ਡੋਗਰ ਨੇ ਕ੍ਰਿਪਾਨ ਨਾਲ ਆਪਣੀ ਲੜਕੀ ਸੁਖਵਿੰਦਰ ਕੌਰ ਨੂੰ ਵੀ ਮਾਰ ਦਿੱਤਾ, ਕਿਉਕਿ ਡੋਗਰ ਨੂੰ ਸ਼ੱਕ ਸੀ ਕਿ ਉਸਦੀ ਲੜਕੀ ਸੁਖਵਿੰਦਰ ਕੌਰ ਦੇ ਰਣਦੀਪ ਸਿੰਘ ਨਾਲ ਨਜਾਇਜ ਸੰਬੰਧ ਹਨ। ਘਟਨਾ ਸਥਾਨ ‘ਤੇ ਪਹੰੁਚੇਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਐਸ.ਐਚ.ੳ ਭਿੱਖੀਵਿੰਡ ਅਵਤਾਰ ਸਿੰਘ ਕਾਹਲੋਂ ਸਮੇਤ ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਪੱਟੀ ਵਿਖੇ ਭੇਜ ਦਿੱਤਾ। ਕਤਲ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦੋਸ਼ੀ ਡੋਗਰ ਸਿੰਘ ਖਿਲਾਫ ਮੁਕੱਦਮਾ ਨੰਬਰ 112 ਮਿਤੀ 25-9-2016 ਧਾਰਾ 302 ਦੇ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।