ਫਤਹਿ ਗਰਲਜ ਕਾਲਜ ਰਾਮਪੁਰਾ ਫੂਲ ਨੇ ਉਡਾਈਆ ਪੰਜਾਬੀ ਸਭਿਆਚਾਰ ਦੀਆ ਧੱਜੀਆ

By September 24, 2016 0 Comments


ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਆੜ ਚ ਕਰਵਾਇਆ ਲੱਚਰਤਾ ਪ੍ਰੋਗਰਾਮ

ਮਾਤਾ ਪਿਤਾ ਆਪਣੇ ਬੱਚਿਆ ਨੂੰ ਅਖੌਤੀ ਵਿਦਿਅਕ ਅਦਾਰਿਆ ਤੋ ਦੂਰ ਰੱਖਣ : ਭਾਈ ਖੋਸਾ
fareh
ਭਾਈ ਰੂਪਾ 24 ਸਤੰਬਰ ( ਅਮਨਦੀਪ ਸਿੰਘ ) : ਬੇਸ਼ਕ ਕਿਸੇ ਸਮੇ ਸਾਡੇ ਸਮਾਜ ਵਿਚ ਵਿਦਿਅਕ ਅਦਾਰਿਆ ਨੂੰ ਸਿੱਖਿਆ ਦੇ ਮੰਦਰ ਸਮਝ ਕੇ ਲੋਕਾ ਵੱਲੋਂ ਕਾਫੀ ਸਤਿਕਾਰ ਦਿੱਤਾ ਜਾਂਦਾ ਸੀ ਕਿਉਕਿ ਸਕੂਲਾ ਕਾਲਜਾ ਵੱਲੋਂ ਦੇਸ ਦੇ ਭਵਿੱਖ ਨੂੰ ਸਹੀ ਸੇਧ ਤੇ ਤੋਰਿਆ ਜਾਂਦਾ ਸੀ ਪ੍ਰੰਤੂ ਅੱਜ ਦੇ ਹਲਾਤ ਦੇਖ ਕੇ ਲਗਦਾ ਹੈ ਕਿ ਹੁਣ ਵਿਦਿਆ ਦੇ ਅਦਾਰੇ ਸਿੱਖਿਆ ਘੱਟ ਸਗੋ ਸਾਡੀ ਨੌਜਵਾਨ ਪੀੜੀ ਨੂੰ ਕੁਰਾਹੇ ਜਿਆਦਾ ਪਾ ਰਹੇ ਹਨ | ਇਸੇ ਤਰਾ ਦਾ ਤਾਜਾ ਮਸਲਾ ਰਾਮਪੁਰਾ ਤੋ ਮੌੜ ਰੋਡ ਤੇ ਬਣੇ ਲੜਕੀਆ ਦੇ ਕਾਲਜ ਫਤਹਿ ਗਰੁੱਪ ਵਿਚ ਉਸ ਸਮੇ ਸਾਹਮਣੇ ਆਇਆ ਜਦੋ ਦੇਸ ਦੇ ਪਵਿੱਤਰ ਸਹੀਦ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮਨਾਉਣ ਦੀ ਆੜ ਵਿਚ ਨੌਜਵਾਨ ਪੀੜੀ ਨੂੰ ਕੁਰਾਹੇ ਪਾਉਣ ਵਾਲਾ ਤਿੰਨ ਦਿਨਾ ਲੱਚਰਤਾ ਪ੍ਰੋਗਰਾਮ ਕਰਵਾਇਆ ਗਿਆ, ਇਸ ਸਬੰਧੀ ਇਤਰਾਜ ਕਰਨ ਵਾਲੀਆ ਲੜਕੀਆ ਦੇ ਮਾਪਿਆ ਵੱਲੋਂ ਜਾਣਕਾਰੀ ਦੇਣ ਤੇ ਜਦੋ ਪੱਤਰਕਾਰਾ ਦੀ ਟੀਮ ਨੇ ਪ੍ਰੋਗਰਾਮ ਦੌਰਾਨ ਕਾਲਜ ਅੰਦਰ ਜਾ ਕੇ ਦੇਖਿਆ ਤਾ ਸਟੇਜ ਉਪਰੋ ਸਾਹਮਣੇ ਬੈਠੀਆ ਕੁੜੀਆ ਲਈ ਪਿਆਰ, ਨਜਾਇਜ ਸਬੰਧ, ਲੜਾਈਆ ਅਤੇ ਗੁੰਡਾ ਗਰਦੀਆ ਆਦਿ ਨਾਲ ਸਬੰਧਤ ਲੱਚਰ ਗੀਤ ਡੀ ਜੇ ਤੇ ਲਗਾ ਕੇ ਚਲਾਏ ਜਾ ਰਹੇ ਸਨ ਅਤੇ ਸਟੇਜ ਉਪਰ ਹੋਰਨਾ ਕਾਲਜਾ ਤੋ ਆਏ ਨੌਜਵਾਨ ਮੁੰਡਿਆ ਵੱਲੋਂ ਸਰੇਆਮ ਲੱਚਰਤਾ ਪਰੋਸੀ ਜਾ ਰਹੀ ਸੀ ਅਤੇ ਸਟੇਜ ਦੇ ਸਾਹਮਣੇ ਕੁੜੀਆ ਦਾ ਨਾਚ ਵੀ ਕਰਵਾਇਆ ਜਾ ਰਿਹਾ ਸੀ | ਜਿਸ ਦਾ ਇਲਾਕੇ ਦੀਆ ਜਾਗਰੂਕ ਸੰਗਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸ ਸਬੰਧੀ ਜਦੋ ਕਾਲਜ ਮੁਖ ਪ੍ਰਬੰਧਕ ਸੁਖਮੰਦਰ ਸਿੰਘ ਚੱਠਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹ ਪ੍ਰੋਗ੍ਰਾਮ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਹੈ ਅਤੇ ਲੜਕੀਆ ਨੂੰ ਸਿੱਖਿਆ ਦੇਣ ਲਈ ਕਰਵਾਇਆ ਗਿਆ ਹੈ, ਜਦੋ ਉਹਨਾ ਨੂੰ ਪੁਛਿਆ ਗਿਆ ਕਿ ਕੁੜੀਆ ਨੂੰ ਪਿਆਰ ਅਤੇ ਲੜਾਈਆ ਦੇ ਗੀਤ ਸੁਣਾ ਕੇ ਤੁਸੀਂ ਕਿਹੜੀ ਸਿੱਖਿਆ ਦੇ ਰਹੇ ਹੋ ਤਾ ਉਹਨਾ ਨੇ ਕੋਈ ਤਸੱਲੀ ਬਖਸ ਜਵਾਬ ਨਾ ਦਿੱਤਾ | ਇਸ ਸਬੰਧੀ ਡੀ ਸੀ ਬਠਿੰਡਾ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੋਈ ਲਿਖਤੀ ਸਿਕਾਇਤ ਪਹੁੰਚੇਗੀ ਤਾ ਸਾਡੇ ਵੱਲੋਂ ਜਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਜਦੋ ਪੰਥਕ ਆਗੂ ਭਾਈ ਸੁਖਜੀਤ ਸਿੰਘ ਖੋਸਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਲੜਕੀਆ ਦੇ ਮਾਤਾ ਪਿਤਾ ਨੂੰ ਅਜਿਹੇ ਕਾਲਜਾ ਤੋ ਸੁਚੇਤ ਹੋਣਾ ਚਾਹੀਦਾ ਹੈ ਜੋ ਸਿੱਖਿਆ ਦੇ ਨਾਮ ਤੇ ਨੌਜਵਾਨ ਲੜਕੀਆ ਨੂੰ ਕੁਰਾਹੇ ਪਾ ਰਹੇ ਹਨ ਅਤੇ ਜਾਗਰੂਕ ਮਾਪਿਆ ਨੂੰ ਅਜਿਹੇ ਕਾਲਜਾ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ |