ਸ਼੍ਰੋਮਣੀ ਕਮੇਟੀ ਨੇ ਲਟਕਿਆ ਹੋਇਆ ਖੰਡਾ ਉਤਾਰਿਆ

By September 24, 2016 0 Comments


ਖੰਡੇ ਨੂੰ ਬਹੁਤ ਜਲਦ ਦੁਬਾਰਾ ਸਜਾਇਆ ਜਾਵੇਗਾ:ਮੱਕੜ•
k2
ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਪਿਛਲੇ ਦੋ ਦਿਨਾਂ ਤੋ ਪੰਜ ਪਿਆਰਾ ਪਾਰਕ ਵਿਚ ਹਵਾ ਵਿਚ ਲਟਕ ਰਹੇ ਖਾਲਸਾਈ ਖੰਡੇ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰੀ ਮੁਸ਼ੱਕਤ ਕਰਕੇ ਊਤਾਰ ਲਿਆ ਗਿਆ। ਬੀਤੀ ਸ਼ਾਮ ਤੋ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਖੰਡੇ ਨੂੰ ਉਤਾਰਨ ਲਈ ਜਦੋ ਜਹਿਦ ਕਰ ਰਹੇ ਸਨ। ਖੰਡੇ ਨੂੰ ਉਤਾਰਨ ਲਈ ਕਰੇਨ, ਜੇ ਸੀ ਬੀ ਮਸ਼ੀਨ, ਟਰਾਲੀ ਆਦਿ ਮੰਗਾਏ ਗਏ। ਰਾਤ ਤਕਰੀਬਨ 12 ਵਜੇ ਤੱਕ ਸ਼੍ਰੋਮਣੀ ਕਮੇਟੀ ਦਾ ਅਮਲਾ ਕੰਮ ਤੇ ਲੱਗਾ ਰਿਹਾ ਤੇ ਖੰਡਾ ਉਤਾਰ ਕੇ ਇਕ ਟਰਾਲੀ ਵਿਚ ਰਖ ਦਿਤਾ ਗਿਆ ਹੈ। ਇਸ ਬਾਰੇ ਜਦੋ ਸ਼੍ਰੋ੍ਰਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ• ਨਾਲ ਗੱਲ ਕੀਤੀ ਗਈ ਤਾਂ ਉਨਾਂ• ਕਿਹਾ ਕਿ ਖੰਡੇ ਨੂੰ ਬਹੁਤ ਜਲਦ ਦੁਬਾਰਾ ਸਜਾਇਆ ਜਾਵੇਗਾ। ਉਨਾਂ• ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਚਿੰਨਾਂ ਦੇ ਸਤਿਕਾਰ ਲਈ ਦ੍ਰਿੜ ਹੈ ਤੇ ਇਸ ਖੰਡੇ ਦੀ ਰਿਪੇਅਰ ਕਰਕੇ ਇਸਨੂੰ ਦੁਬਾਰਾ ਸਜਾਊਣਾ ਸ਼੍ਰੋਮਣੀ ਕਮੇਟੀ ਆਪਣਾ ਫਰਜ ਸਮਝਦੀ ਹੈ।
ਖੰਡਾ ਗਿਰ ਜਾਣਾ ਕੌਮ ਲਈ ਨਮੋਸ਼ੀ ਵਾਲੀ ਗੱਲ:ਜਥੇਦਾਰ ਭੌਰ
ਜਿੰਮੇਵਾਰ ਅਧਿਕਾਰੀਆਂ ਨੂੰ ਦਿਤੀ ਜਾਵੇ ਸਜਾ:ਭੌਰ
ਪੰਜ ਪਿਆਰਾ ਪਾਰਕ ਵਿਚ ਲੱਗੇ ਖੰਡੇ ਦਾ ਪਹਿਲਾਂ ਟੇਢਾ ਹੋ ਜਾਣਾ ਤੇ ਫਿਰ ਦੋ ਮਹੀਨੇ ਖੰਡਾ ਟੇਢਾ ਰਹਿਣ ਤੋ ਬਾਅਦ ਖੰਡੇ ਦਾ ਗਿਰ ਜਾਣਾ ਸਮੁੱਚੀ ਸਿੱਖ ਕੌਮ ਲਈ ਨਮੋਸ਼ੀ ਵਾਲੀ ਗੱਲ ਹੈ ਜਿਸ ਲਈ ਜਿੰਮੇਵਾਰ ਲੋਕਾਂ ਨੂੰ ਬਣਦੀ ਸਜਾ ਜਰੂਰ ਦੇਣੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕੀਤਾ। ਉਨਾਂ• ਕਿਹਾ ਕਿ ਖੰਡਾ ਖਾਲਸੇ ਦੀ ਸਵੈਮਾਣਤਾ ਦਾ ਪ੍ਰਤੀਕ ਹੈ ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਦੋ ਮਹੀਨੇ ਤੋ ਜਿਆਦਾ ਸਮਾ ਖੰਡਾ ਟੇਢਾ ਰਿਹਾ ਤੇ ਪੰਜਾਬ ਸਰਕਾਰ ਸਮੇਤ ਕਿਸੇ ਵੀ ਅਧਿਕਾਰੀ ਨੇ ਇਸ ਟੇਢੇ ਹੋਏ ਖੰਡੇ ਨੂੰ ਠੀਕ ਕਰਨਾ ਆਪਣਾ ਫਰਜ ਨਾ ਸਮਝਿਆ। ਭੌਰ ਨੇ ਕਿਹਾ ਕਿ ਇਸ ਪਵਿੱਤਰ ਖੰਡੇ ਦੇ ਗਿਰਨ ਨਾਲ ਸਮੁੱਚੇ ਸੰਸਾਰ ਵਿਚ ਸਿੱਖਾਂ ਦੀ ਬਦਨਾਮੀ ਹੋਈ ਤੇ ਪੰਜਾਬ ਸਰਕਾਰ ਦੇ ਕੰਮ ਤੇ ਵੀ ਉਂਗਲ ਉਠੀ। ਉਨਾਂ• ਕਿਹਾ ਕਿ ਖੰਡਾ ਗਿਰ ਗਿਆ ਤੇ ਇਸਨੂੰ ਮੁੜ ਲਗਾ ਦੇਣਾ ਹੀ ਕਾਫੀ ਨਹੀ ਸਗੋ ਖੰਡਾ ਕਿਉਂ ਤੇ ਕਿਵੇ ਗਿਰਿਆ ਤੇ ਇਸ ਲਈ ਕੌਣ ਜਿੰਮੇਵਾਰ ਹੈ, ਇਸ ਗੱਲ ਦਾ ਪਤਾ ਲਗਾ ਕੇ ਉਨਾਂ• ਨੂੰ ਬਣਦੀ ਸਜਾ ਮਿਲਣੀ ਚਾਹੀਦੀ ਹੈ।