ਕਾਲਾ ਟੀਕਾ ਨਾਮੀ ਟੀਵੀ ਸੀਰੀਅਲ ਵਿਚ ਸਿੱਖ ਕੱਕਾਰਾਂ ਦੀ ਬੇਅਦਬੀ

By September 22, 2016 0 Comments


ਭਾਰਤੀ ਚੈਨਲਾਂ ਵਲੋਂ ਸਿੱਖ ਕਕਾਰਾਂ ਦੀ ਬੇਅਦਬੀ ਨਿੱਤ ਕਿਸੇ ਨਾਂ ਕਿਸੇ ਤਰੀਕੇ ਨਾਲ ਹਮੇਸ਼ਾਂ ਕੀਤੀ ਝਾਂਦੀ ਹੈ । ਇਹ ਕੋਈ ਨਵੀ ਗੱਲ ਨਹੀ ਨਾ ਹੀ ਕੋਈ ਪਹਿਲੀ ਵਾਰ ਇਸ ਤਰਾਂ ਹੋਇਆ ਹੈ,ਟੀਵੀ ਸੀਰੀਅਲਾਂ ਵਿਚ ਆਮ ਤੌਰ ਤੇ ਘੱਟ ਗਿਣਤੀਆਂ ਖਾਸ ਕਰ ਸਿੱਖ ਧਰਮ ਦੇ ਖਿਲਾਫ਼ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਟਿੱਪਣੀਅਾਂ ਕੀਤੀਅਾਂ ਜਾਂਦੀਅਾਂ ਹਨ ਅਤੇ ਬੇਅਦਬੀ ਕੀਤੀ ਜਾਂਦੀ ਹੈ। ਪਿਛਲੇ ਦਿਨੀ #ਤਰਕ_ਮੇਹਤਾ_ਕਾ_ਉਲਟਾ_ਚਸ਼ਮਾ ਨਾਮੀ ਸੀਰਿਅਲ ਨੇ ਸਿੱਖ ਭਾਵਨਾਵਾਂ ਨਾਲ ਭੱਦਾ ਮਜਾਕ ਕੀਤਾ ਸੀ.ਤੇ ਹੁਣ ਜ਼ੀ ਟੀਵੀ ਤੇ ਆਉਣ ਵਾਲੇ ਸੀਰੀਅਲ ਕਾਲਾ ਟੀਕਾ ਨੇ ਸਿੱਖ ਕੱਕਾਰਾਂ ਦੀ ਬੇਅਦਵੀ ਕੀਤੀ ਹੈ। ਇਸ ਸੀਰੀਅਲ ਵਿਚ ਇੱਕ ਬਚੇ ਦੀ ਬਲੀ ਦੇਣ ਦਾ ਸੀਨ ਹੈ ਇੱਕ ਔਰਤ ਬੱਚੇ ਦੀ ਬਲੀ ਦੇ ਰਹੀ ਹੈ ਅਤੇ ਬਲੀ ਦੇਣ ਲਈ ਜੋ ਹਥਿਆਰ ਵਰਤਿਆ ਗਿਆ ਹੈ ਉਹ ਸ੍ਰੀ ਸਾਹਿਬ ਹੈ । ਸ੍ਰੀ ਸਾਹਿਬ ਨਾਲ ਓਹ ਔਰਤ ਆਪਣੇ ਅੰਗੂਠੇ ਨੂੰ ਕੱਟ ਕੇ ਬੱਚੇ ਦੇ ਖੂਨ ਦਾ ਤਿਲਕ ਲਗਾਉਂਦੀ ਹੈ ਤੇ ਸਾਫ਼ ਸਾਫ਼ ਦਿਖਾਇਆ ਗਿਆ ਹੈ ਕੀ ਸ੍ਰੀ ਸਾਹਿਬ ਤੇ ਖੰਡੇ ਦਾ ਨਿਸ਼ਾਨ ਵੀ ਬਣਿਆ ਹੋਇਆ ਹੈ ।
ਹਰਪ੍ਰੀਤ ਸਿੰਘ ਦਹਿੜੂsikh-attack