ਗੈਂਗਸਟਰ ਰਣਜੋਧ ਜੋਧਾ ਦੀ ਸੜਕ ਹਾਦਸੇ ਵਿਚ ਮੌਤ

By September 21, 2016 0 Comments


gangsterਬਠਿੰਡਾ – ਗੈਂਗਸਟਰ ਰਣਜੋਧ ਸਿੰਘ ਯੋਧਾ ਕੋਠਾਗੁਰੂ ਕਾ ਦੀ ਰਾਜਸਥਾਨ ਦੇ ਸੀਕਰ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ ਰਣਜੋਧ ਦੇ ਇਕ ਹੋਰ ਸਾਥੀ ਦੀ ਵੀ ਮੌਤ ਹੋ ਗਈ ਜਦਕਿ ਤਿੰਨ ਸਾਥੀ ਗੰਭੀਰ ਜ਼ਖਮੀ ਹੋ ਗਏ। ਘਟਨਾ ਮੰਗਲਵਾਰ ਸਵੇਰੇ ਤਿੰਨ ਵਜੇ ਦੀ ਹੈ ਜਦੋਂ ਜੋਧਾ ਆਪਣੇ ਚਾਰ ਸਾਥੀਆਂ ਗੁਰਜੋਤ ਸਿੰਘ, ਜਗਜੋਤ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਸਮੇਤ ਬਾਰਾ (ਰਾਜਸਥਾਨ) ‘ਚ ਆਪਣੀ ਸਵਿਫਟ ਡਿਜ਼ਾਇਰ ਕਾਰ ਨੰਬਰ ਆਰ. ਜੇ 31 ਸੀ. ਏ. 6427 ‘ਚ ਸਵਾਰ ਹੋ ਕੇ ਪੇਸ਼ੀ ਭੁਗਤਣ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਨਾਲ ਇਹ ਹਾਦਸਾ ਹੋ ਗਿਆ ਅਤੇ ਰਣਜੋਧ ਸਿੰਘ ਜੋਧਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨਾਲ ਦੀ ਸੀਟ ‘ਤੇ ਬੈਠੇ ਗੁਰਜੋਤ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬਾਕੀ ਤਿੰਨ ਸਾਥੀ ਜਗਜੋਤ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਨੂੰ ਜੈਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਈ ਅਪਰਾਧਿਕ ਮਾਮਲੇ ਸਨ ਦਰਜ
ਰਣਜੋਧ ਸਿੰਘ ਜੋਧਾ ਕੋਠਾਗੁਰੂ ਕਾ ਇਕ ਖਤਰਨਾਕ ਗੈਂਗਸਟਰ ਸੀ ਜਿਸ ਖਿਲਾਫ ਇਕ ਦਰਜਨ ਦੇ ਲਗਭਗ ਕਤਲ, ਇਰਾਦਾ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਸਨ। ਜੋਧਾ ਦਾ ਸੰਬੰਧ ਨੰਬਰਦਾਰ ਗੈਂਗ ਨਾਲ ਸੀ। ਨੰਬਰਦਾਰ ਗੈਂਗ ਦੇ ਸਰਗਨਾ ਗੁਰਤੇਜ ਸਿੰਘ ਦੀ ਮਾਨਸਾ ਜੇਲ ‘ਚ ਸ਼ੱਕੀ ਹਾਲਾਤ ‘ਚ ਮੌਤ ਤੋਂ ਬਾਅਦ ਜੋਧਾ ਹੀ ਨੰਬਰਦਾਰ ਗੈਂਗ ਨੂੰ ਲੀਡ ਕਰ ਰਿਹਾ ਸੀ ਅਤੇ ਸ਼ੇਰਾ ਖੁੱਬਣ ਗੈਂਗ ਨਾਲ ਲਗਾਤਾਰ ਸੰਪਰਕ ਵਿਚ ਸੀ। ਰਣਜੋਧ ਸਿੰਘ ਜੋਧਾ ਖਤਰਨਾਕ ਗੈਂਗਸਟਰ ਵਿੱਕੀ ਗੌਡਰ ਦਾ ਕਰੀਬੀ ਸੀ।

Posted in: ਪੰਜਾਬ