ਆਹ ਦੇਖੋ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਕੀ ਹੋ ਰਿਹਾ…

By September 17, 2016 0 Comments


ਗੁਰਦੁਆਰਾ ਸਾਹਿਬ ਦਾ ਦੀਵਾਨ ਸ਼ਬਦ ਕੀਰਤਨ ਅਤੇ ਗੁਰੂ ਦੀ ਬਾਣੀ ਪ੍ਰਚਾਰ ਕਰਨ ਲਈ ਹੁੰਦਾ। ਜੇ ਕਿਸੇ ਦਾ ਇਹੋ ਜਿਹੇ ਕੰਮ ਕਰਨ ਲਈ ਬਹੁਤਾ ਜੀਆ ਕਰਦਾ ਹੈ ਤਾਂ ਕੋਈ ਹੋਰ ਜਗ੍ਹਾ ਚੁਣੀ ਜਾ ਸਕਦੀ ਹੈ, ਗੁਰੂ ਘਰ ਦਾ ਹਾਲ ਇਸ ਲਈ ਨਹੀਂ ਵਰਤਿਆ ਜਾ ਸਕਦਾ। ਇਸ ਤਰ੍ਹਾਂ ਦੀਆਂ ਗਤੀਵਿਧੀਆ ਲਈ ਹੋਰ ਹਾਲ ਵਰਤੇ ਜਾ ਸਕਦੇ ਹਨ। ਜੇ ਅੱਜ ਇਹ ਕੁਝ ਕਰ ਰਹੇ ਕਲ੍ਹ ਨੂੰ ਗੁਰੂ ਘਰ ਦੇ ਹਾਲ ਵਿਚ ਪਾਰਟੀਆ ਕਰਨ ਲੱਗ ਜਾਣਗੇ। ਇਹੋ ਜਿਹੇ ਕੰਮ ਲਈ ਜਿਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਾਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਗੁਰੂ ਘਰ ਦਾ ਹਾਲ ਨਹੀਂ ਵਰਤਿਆ ਜਾ ਸਕਦਾ। ਕਦੀ ਵੀ ਦੀਵਾਨ ਜਾਂ ਮੰਜੀ ਹਾਲ ਇਸ ਕੰਮ ਲਈ ਨਹੀਂ ਵਰਤੇ ਜਾ ਸਕਦੇ। ਯੋਗਾ ਕਰਾਉਣ ਲਈ 3ho ਵਾਲੀ ਯੋਗੀ ਭਜਨ ਦੀ ਚੇਲੀ ਵੀ ਨਾਲ ਬੈਠੀ ਹੈ।
ਅਸੀਂ ਵਿਆਹ ਵਾਲੀ ਗੁਰਮਰਿਆਦਾ ਕਾਇਮ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਦਾ ਮਾਣ ਰੱਖਣ ਲਈ ਜ਼ਰਾ ਇੱਧਰ ਵੀ ਧਿਆਨ ਦਿਉ।
ਇਹ ਸੱਭ ਸ੍ਰੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ (UK) ਦੇ ਹਾਲ ਵਿਚ ਹੋ ਰਿਹਾ ਹੈ।
ਗੁਰੂ ਸਾਹਿਬ ਨੇ ਜੀਵਨ ਨੂੰ ਨਰੋਇਆ ਰੱਖਣ ਵਾਸਤੇ ਅਖਾੜੇ ਦਾ ਜ਼ਿਕਰ ਕੀਤਾ ਹੈ ਨਾਂ ਕਿ ਗੁਰੂ ਘਰ ਦੇ ਦੀਵਾਨ ਹਾਲ ਵਿਚ ਅਖਾੜਾ ਲਾਉਣ ਦਾ। ਸਾਡੀ ਖਬਰ ਲਾਉਣ ਦਾ ਮਕਸਦ ਹੈ ਇਹ ਕੰਮ ਇਸ ਤੋਂ ਅੱਗੇ ਨਾਂ ਵਧੇ। ਜਦੋਂ ਇਹ ਕੰਮ ਅੱਗੇ ਵੱਧਦੇ ਹਨ ਤਾਂ ਗੁਰੂ ਘਰ ਦਾ ਨਿਰਾਦਰ ਕਰਦੇ ਹਨ। ਜੋ ਸ਼ੁਰੂਆਤ ਇਨ੍ਹਾਂ ਨੇ ਕਰ ਦਿੱਤੀ ਹੈ ਉਹ ਫਿਰ ਰਿਵਾਜ਼ ਬਣ ਜਾਦਾ ਹੈ ਅਤੇ ਗੁਰੂ ਘਰ ਦੀ ਬੇਅਦਵੀ ਦਾ ਕਾਰਨ ਬਣਦਾ ਹੈ। ਇਹ ਸੱਭ ਸਿੱਖ ਚੈਨਲ (Sikh Channel UK) ਤੇ ਲਾਈਵ ਦਿਖਾਇਆ ਜਾ ਰਿਹਾ ਸੀ।
ਸਿੱਖ ਧਰਮ ਵਿਚ ਕੁਸ਼ਤੀ ਦੀ ਜਗ੍ਹਾ ਹੈ, ਸ਼ਸਤਰ ਵਿਦਿਆ ਹੈ ਪਰ ਯੋਗਾ ਦੀ ਕੋਈ ਜਗ੍ਹਾ ਨਹੀਂ ਹੈ। ਯੋਗਾ ਇੱਕ ਸਿੱਖ ਵਿਰੋਧੀ ਪ੍ਰੈਕਟਿਸ ਹੈ। ਜਿਸ ਨੂੰ ਯੋਗਾ ਬਾਰੇ ਨਹੀਂ ਪਤਾ ਉਹ ਪਹਿਲਾਂ ਯੋਗਾ ਨੂੰ ਡੀਟੇਲ ਵਿਚ ਪੜ੍ਹੋ ਅਤੇ ਦਸਮ ਪਿਤਾ ਦੇ ਯੋਗਾ ਬਾਰੇ ਸ਼ਬਦ ਪੜੋ।

Dr.Amarjit Singh Explaining How Yoga Is An Anti-Sikh Practice.