ਪਿੰਡ ਫੂਲੇਵਾਲਾ ਵਾਸੀਆ ਨੇ ਲਗਾਏ ਅਖੌਤੀ ਸਾਧ ਚਮਕੌਰ ਸਿੰਘ ਭਾਈ ਰੂਪਾ ਤੇ ਜਮੀਨ ਹੜੱਪਣ ਦੇ ਦੋਸ

By September 1, 2016 0 Comments


ਨਗਰ ਪੰਚਾਇਤ ਅਤੇ ਪਿੰਡ ਵਾਸੀਆ ਨੇ ਕੀਤੀ ਧਾਰਾ 420 ਅਧੀਨ ਪਰਚਾ ਦਰਜ ਕਰਨ ਦੀ ਮੰਗ
bhair roopa
ਭਾਈ ਰੂਪਾ 1 ਸਤੰਬਰ ( ਅਮਨਦੀਪ ਸਿੰਘ ) : ਅਖੌਤੀ ਸਾਧਾ ਸੰਤਾ ਵੱਲੋਂ ਜਿਥੇ ਆਮ ਲੋਕਾ ਦਾ ਸੋਸਣ ਕਰਨ ਦੇ ਅਨੇਕਾ ਮਸਲੇ ਸਾਹਮਣੇ ਆ ਰਹੇ ਹਨ ਉਥੇ ਹੀ ਅਜੇਹੇ ਸਾਧ ਬਾਬਿਆ ਵੱਲੋਂ ਧਾਰਮਿਕ ਜਗਾ ਦੀਆ ਜਮੀਨਾ ਨੂੰ ਹਥਿਆਉਣ ਦੇ ਵੀ ਅਨੇਕਾ ਮਸਲੇ ਸਾਹਮਣੇ ਆ ਰਹੇ ਹਨ | ਇਸੇ ਤਰਾ ਦਾ ਤਾਜਾ ਮਸਲਾ ਹੁਣ ਪਿੰਡ ਫੂਲੇਵਾਲਾ ਵਿਖੇ ਸਾਹਮਣੇ ਆਇਆ ਜਿਥੇ ਨਗਰ ਨਿਵਾਸੀਆ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਪਿੰਡ ਥਰਾਜ ਵਿਖੇ ਨਿਰਮਲਿਆ ਦੇ ਡੇਰੇ ਵਿਚ ਰਹਿਣ ਵਾਲੇ ਅਖੌਤੀ ਸਾਧ ਚਮਕੌਰ ਸਿੰਘ ਭਾਈ ਰੂਪਾ ਵੱਲੋਂ ਆਪਣੇ ਹੋਰ ਦੋਸਤ ਸਾਧ ਬਾਬਿਆ ਦੀ ਮਦਦ ਨਾਲ ਝੂਠੀ ਵਸੀਅਤ ਬਣਾ ਕੇ ਪਿੰਡ ਫੂਲੇਵਾਲਾ ਵਿਖੇ ਬਣੇ ਗੌਹਰਾ ਵਾਲੇ ਡੇਰੇ ਦੀ ਕਰੀਬ 32 ਕਿੱਲੇ ਜਮੀਨ ਨੂੰ ਹਥਿਆਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਅਤੇ ਸਾਧ ਚਮਕੌਰ ਸਿੰਘ ਚੇਲਾ ਸਤਨਾਮ ਸਿੰਘ ਵੱਲੋਂ ਉਕਤ ਨਕਲੀ ਵਸੀਅਤ ਮਾਲ ਮਹਿਕਮੇ ਵਿਚ ਪੇਸ ਕਰ ਦਿਤੀ ਗਈ ਹੈ | ਜਿਸ ਦੇ ਵਿਰੋਧ ਵਿਚ ਬੀਤੇ ਕੱਲ ਪਿੰਡ ਫੂਲੇਵਾਲਾ ਦੀਆ ਸਮੂਹ ਕਮੇਟੀਆ, ਸੰਸਥਾਵਾ, ਨਗਰ ਪੰਚਾਇਤ, ਸੀ ਏ ਐੱਸ ਐੱਸ ਫੂਲੇਵਾਲਾ, ਗੁਰੂਦੁਵਾਰਾ ਸਾਹਿਬ ਪ੍ਰਬੰਧਕ ਕਮੇਟੀ, ਕਮੇਟੀ ਸਿਧ ਭੋਈ, ਕਿਸਾਨ ਅਤੇ ਮਜਦੂਰ ਜਥੇਬੰਦੀਆ ਅਤੇ ਸਮੂਹ ਨਗਰ ਨਿਵਾਸੀਆ ਵੱਲੋਂ ਡੇਰਾ ਗੌਹਰਾ ਵਾਲਾ ਵਿਖੇ ਪਿੰਡ ਦਾ ਸਾਂਝਾ ਇੱਕਠ ਕਰ ਕੇ ਮਤਾ ਪਾਸ ਕੀਤਾ ਗਿਆ ਕਿ ਡੇਰੇ ਦੀ ਜਮੀਨ ਤੇ ਕਿਸੇ ਵੀ ਕੀਮਤ ਤੇ ਅਖੌਤੀ ਸਾਧ ਚਮਕੌਰ ਸਿੰਘ ਨੂੰ ਕਾਬਜ ਨਹੀ ਹੋਣ ਦਿੱਤਾ ਜਾਵੇਗਾ ਅਤੇ ਜਿਹੜੀ ਵੀ ਸਿਆਸੀ ਪਾਰਟੀ ਜਾ ਕੋਈ ਵਿਆਕਤੀ ਸਾਧ ਚਮਕੌਰ ਸਿੰਘ ਦਾ ਸਾਥ ਦੇਵੇਗਾ ਉਸ ਦਾ ਪੂਰੇ ਪਿੰਡ ਵਿਚੋ ਬਾਈਕਾਟ ਕੀਤਾ ਜਾਵੇਗਾ | ਇਸ ਸਬੰਧੀ ਪਿੰਡ ਵਾਲਿਆ ਦਾ ਕਹਿਣਾ ਹੈ ਕਿ ਉਕਤ ਜਮੀਨ ਦੀ ਕਮਾਈ ਸਾਡੇ ਵੱਲੋਂ ਪਿੰਡ ਦੇ ਸਾਂਝੇ ਕੰਮਾ ਅਤੇ ਸਮਾਜ ਸੇਵੀ ਕੰਮਾ ਤੇ ਲਗਾਈ ਜਾ ਰਹੀ ਹੈ, ਇਸ ਸਮੇ ਸਮੂਹ ਨਗਰ ਨਿਵਾਸੀਆ ਵੱਲੋਂ ਸਾਧ ਚਮਕੌਰ ਸਿੰਘ ਦੇ ਖਿਲਾਫ਼ ਐੱਸ ਡੀ ਐਮ ਨੂੰ ਭੇਜਣ ਲਈ ਮੰਗ ਪੱਤਰ ਵੀ ਲਿਖਿਆ ਗਿਆ ਅਤੇ ਪਿੰਡ ਵਾਸੀਆ ਵੱਲੋਂ ਵੱਡੇ ਕਾਫਲੇ ਦੇ ਰੂਪ ਵਿਚ ਫੂਲ ਕਚਿਹੀਆ ਪਹੁੰਚ ਕੇ ਐੱਸ ਡੀ ਐਮ ਨੂੰ ਮੰਗ ਪੱਤਰ ਦੇਣ ਦੀਆ ਤਿਆਰੀਆ ਕੀਤੀਆ ਜਾ ਰਹੀਆ ਸਨ ਪ੍ਰੰਤੂ ਥਾਣਾ ਫੂਲ ਦੇ ਐੱਸ ਐਚ ਓ ਜਰਨੈਲ ਸਿੰਘ ਵੱਲੋਂ ਡੇਰਾ ਗੌਹਰਾ ਵਾਲਾ ਖੁਦ ਪਹੁੰਚ ਕੇ ਐਸ ਡੀ ਐਮ ਲਈ ਮੰਗ ਪੱਤਰ ਰਸੀਵ ਕਰ ਲਿਆ ਗਿਆ ਅਤੇ ਭੜਕੇ ਲੋਕਾ ਨੂੰ ਸਾਂਤ ਕਰਨ ਲਈ ਜਲਦੀ ਕਾਰਵਾਈ ਕਰਕੇ ਸਾਧ ਚਮਕੌਰ ਸਿੰਘ ਉਪਰ ਜਲਦੀ ਧਾਰਾ 420 ਅਧੀਨ ਪਰਚਾ ਦਰਜ ਕਰਨ ਦਾ ਵਿਸਵਾਸ ਦੁਆਇਆ ਗਿਆ ਅਤੇ ਪੂਰੇ ਪਿੰਡ ਨੂੰ ਪੁਲਿਸ ਸਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ | ਇਸ ਸਮੇ ਸਰਪੰਚ ਸੁਖਮੰਦਰ ਸਿੰਘ, ਮੈਂਬਰ ਦਰਸਨ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਖਾਲਸਾ, ਬਿੰਦਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਭਰਪੂਰ ਸਿੰਘ, ਹਰਦੀਪ ਸਿੰਘ, ਲਖਵੀਰ ਸਿੰਘ, ਜਗਸੀਰ ਸਿੰਘ, ਮੈਂਬਰ ਦਾਰਾ ਸਿੰਘ, ਦਰਬਾਰਾ ਸਿੰਘ, ਸੁਖਮੰਦਰ ਸਿੰਘ, ਕੁਲਦੀਪ ਸਿੰਘ, ਮੀਤ ਪ੍ਰਧਾਨ ਪੱਪਾ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਕਿਸਾਨ ਯੂਨੀਅਨ ਡਕੌਦਾ ਦੇ ਸੁਖਵਿੰਦਰ ਸਿੰਘ ਬਾਵਾ, ਅਮਰਜੀਤ ਸਿੰਘ ਅਤੇ ਮਜਦੂਰ ਯੂਨੀਅਨ ਦੇ ਦਰਬਾਰਾ ਸਿੰਘ ਆਦਿ ਹਾਜਰ ਸਨ | ਇਸ ਸਬੰਧੀ ਜਦੋ ਸਾਧ ਚਮਕੌਰ ਸਿੰਘ ਭਾਈ ਰੂਪਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਾਡੇ ਵੱਲੋਂ ਕੋਈ ਪੱਤਰ ਮਾਲ ਮਹਿਕਮੇ ਨੂੰ ਨਹੀ ਦਿੱਤਾ ਗਿਆ ਇਹ ਸਭ ਫਰਜੀ ਗੱਲਾ ਬਣਾਈਆ ਜਾ ਰਹੀਆ ਹਨ | ਉਹਨਾ ਕਿ ਕਿ ਉਕਤ ਡੇਰਾ ਨਿਰਮਲੇ ਸੰਪਰਦਾ ਦਾ ਹੈ ਅਤੇ ਉਹਨਾ ਨੂੰ ਉਸ ਡੇਰੇ ਦੀ ਪੱਗ ਵੀ ਦਿੱਤੀ ਹੋਈ ਹੈ ਪਰ ਓਹ ਇਸ ਤਰਾ ਦੇ ਕੇਸਾ ਵਿਚ ਪੈਣਾ ਨਹੀ ਚਾਹੁੰਦੇ ਅਤੇ ਨਾ ਹੀ ਅਸੀਂ ਵਿਰੋਧੀ ਸਰਕਾਰ ਕਾਰਣ ਅਜੇਹਾ ਕਰ ਸਕਦੇ ਹਨ | ਇਸ ਸਬੰਧੀ ਜਦੋ ਥਾਣਾ ਫੂਲ ਦੇ ਐੱਸ ਐਚ ਓ ਜਰਨੈਲ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਮਸਲੇ ਦੀ ਮਾਲ ਮਹਿਕਮੇ ਵੱਲੋਂ ਤਫਤੀਸ ਕੀਤੀ ਜਾ ਰਹੀ ਹੈ |