ਡੇਰੇਦਾਰਾ ਦੇ ਚੇਲੇ ਦੇਣ ਲੱਗੇ ਸਿੱਖ ਪ੍ਰਚਾਰਕਾ ਨੂੰ ਸਰੇਆਮ ਧਮਕੀਆ

By August 26, 2016 0 Comments


ਪਿੰਡ ਗਿੱਦੜ ਦੇ ਗੁਰੂਘਰ ਦੇ ਪ੍ਰਧਾਨ ਖਿਲਾਫ਼ ਸਿੱਖ ਸੰਗਤਾ ਨੇ ਦਿਤਾ ਮੰਗ ਪੱਤਰ
sikh
ਭਾਈ ਰੂਪਾ 24 ਅਗਸਤ ( ਅਮਨਦੀਪ ਸਿੰਘ ) : ਸਿੱਖ ਪ੍ਰਚਾਰਕਾ ਵੱਲੋਂ ਕੀਤੇ ਜਾ ਰਹੇ ਸਚ ਦੇ ਪ੍ਰਚਾਰ ਅਤੇ ਲੋਕਾ ਵਿਚ ਆ ਰਹੀ ਜਾਗਰਤੀ ਕਾਰਣ ਡੇਰੇਦਾਰ ਅਤੇ ਸੰਪਰਦਾਈ ਲੋਕ ਹੁਣ ਆਪਣੀਆ ਦੁਕਾਨਦਾਰੀਆ ਬੰਦ ਹੋਣ ਦੇ ਡਰ ਕਾਰਣ ਸਰੇਆਮ ਸਿੱਖ ਪ੍ਰਚਾਰਕਾ ਨੂੰ ਧਮਕੀਆ ਦੇਣ ਲੱਗ ਪਏ ਹਨ, ਇਸੇ ਤਰਾ ਦਾ ਤਾਜਾ ਮਸਲਾ ਡੇਰਾ ਰੂਮੀ ਭੁਚੋ ਕਲਾ ਦੇ ਕਿਸੇ ਪੈਰੋਕਾਰ ਵੱਲੋਂ ਭਾਈ ਕੁਲਵਿੰਦਰ ਸਿੰਘ ਬਠਿੰਡਾ ਨੂੰ ਫੋਨ ਉਪਰ ਸਰੇਆਮ ਧਮਕੀਆ ਦੇਣ ਸਮੇ ਸਾਹਮਣੇ ਆਇਆ ਦੱਸਣਯੋਗ ਹੈ ਕਿ ਭਾਈ ਬਠਿੰਡਾ ਬੀਤੇ ਦਿਨੀ ਪਿੰਡ ਗਿੱਦੜ ਨੇੜੇ ਨਥਾਣਾ ਵਿਖੇ ਪਰਚਾਰ ਦੀ ਸੇਵਾ ਨਿਭਾਉਣ ਗਏ ਸਨ ਤੇ ਉਹਨਾ ਨੇ ਗੁਰਬਾਣੀ ਵਿਚੋ ਪ੍ਰਮਾਣ ਦੇ ਕੇ ਸੰਗਤਾ ਨੂੰ ਧਰਮ ਦੇ ਨਾਮ ਤੇ ਚੱਲਦੇ ਕ੍ਰਮਕਾਂਡਾ ਤੋ ਜਾਣੂ ਕਰਵਾਇਆ ਸੀ ਅਤੇ ਡੇਰੇਦਾਰ ਸਾਧ ਬਾਬਿਆ ਦਾ ਖਹਿੜਾ ਛੱਡ ਕੇ ਪੂਰਨ ਰੂਪ ਵਿਚ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਸੀ | ਜਿਸ ਤੋ ਦੁਖੀ ਹੋ ਕੇ ਇੱਕ ਵਿਅਕਤੀ ਜੋ ਕੇ ਆਪਣੇ ਆਪ ਨੂੰ ਡੇਰਾ ਰੂਮੀ ਵਿਚੋ ਬੋਲਣ ਵਾਲਾ ਦੱਸ ਰਿਹਾ ਸੀ ਨੇ ਭਾਈ ਕੁਲਵਿੰਦਰ ਸਿੰਘ ਬਠਿੰਡਾ ਨਾਲ ਫੋਨ ਤੇ ਗੱਲ ਕਰਦਿਆ ਕਿਹਾ ਕਿ ਜਾ ਤਾ ਇਸ ਤਰਾ ਦਾ ਪ੍ਰਚਾਰ ਬੰਦ ਕਰ ਦੇਵੋ ਨਹੀ ਤਾ ਇਸ ਦੇ ਨਤੀਜੇ ਤੁਹਾਡੇ ਲਈ ਖਤਰਨਾਕ ਹੋਣਗੇ ਅਤੇ ਉਸ ਨੇ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾ ਖਿਲਾਫ਼ ਜਾਤੀ ਵਾਚਕ ਸਬਦ ਵੀ ਬੋਲੇ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਭੌਂਕਨਾ ਦਸਿਆ, ਜਿਸਦੀ ਆਡੀਓ ਸੋਸਲ ਮੀਡੀਆ ਤੇ ਸਿੱਖ ਪ੍ਰਚਾਰਕਾ ਵੱਲੋਂ ਵਾਇਰਲ ਕਰਨ ਤੋ ਬਾਅਦ ਇਲਾਕੇ ਦੀਆ ਸੰਗਤਾ ਵਿਚ ਉਕਤ ਵਿਅਕਤੀ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਮੇ ਭਾਈ ਬਠਿੰਡਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋੲੇ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਨੂੰ ਭੌਂਕਨਾ ਕਹਿਣ ਵਾਲੇ ਅਤੇ ਮਜਬੀ ਸਿੰਘਾ ਨੂੰ ਜਾਤੀ ਸਬਦ ਬੋਲਣ ਅਤੇ ਪ੍ਰਚਾਰਕਾ ਨੂੰ ਧਮਕੀਆ ਦੇਣ ਦੇ ਖਿਲਾਫ਼ ਉਹਨਾ ਵੱਲੋਂ ਥਾਣਾ ਨਥਾਣਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ | ਇਸ ਸਮੇ ਸਿੱਖ ਪ੍ਰਚਾਰਕ ਭਾਈ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸੱਚ ਦਾ ਪ੍ਰਚਾਰ ਹੁਣ ਡੇਰੇਦਾਰ ਬਾਬਿਆ ਅਤੇ ਉਹਨਾ ਦੇ ਚੇਲਿਆ ਤੋ ਹਜਮ ਨਹੀ ਹੋ ਰਿਹਾ, ਇਸੇ ਕਾਰਣ ਇਹਨਾ ਵੱਲੋਂ ਇਸ ਤਰਾ ਦੀਆ ਕਾਰਵਾਈਆ ਕੀਤੀਆ ਜਾ ਰਹੀਆ ਹਨ | ਇਸ ਸਬੰਧੀ ਜਦੋ ਕੁਲਵਿੰਦਰ ਸਿੰਘ ਨੂੰ ਫੋਨ ਤੇ ਧਮਕੀਆ ਦੇਣ ਵਾਲੇ ਵਿਅਕਤੀ ਨਾਲ ਉਸਦੇ ਮੋਬਾਇਲ ਨੰ 94651 10960 ਤੇ ਗੱਲ ਕੀਤੀ ਤਾ ਉਸਨੇ ਆਪਣਾ ਨਾਮ ਗ੍ਰੰਥੀ ਰਾਜਪ੍ਰੀਤ ਸਿੰਘ ਪਿੰਡ ਨਾਥਪੁਰਾ ਦਸਦਿਆ ਕਿਹਾ ਕਿ ਮੇਰੇ ਫੋਨ ਤੋ ਉਸ ਦਿਨ ਗੁਰੁਦੁਵਾਰਾ ਸਾਹਿਬ ਪਿੰਡ ਗਿੱਦੜ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਗੱਲ ਕੀਤੀ ਸੀ, ਇਸ ਸਬੰਧੀ ਜਦੋ ਪ੍ਰਧਾਨ ਸੁਖਮੰਦਰ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹਨਾ ਪ੍ਰਚਾਰਕਾ ਵੱਲੋਂ ਡੇਰਿਆ ਅਤੇ ਮਹਾਪੁਰਸਾ ਦੀ ਸਰੇਆਮ ਨਿੰਦਿਆ ਕੀਤੀ ਜਾਂਦੀ ਹੈ ਇਸ ਕਾਰਣ ਉਸ ਵੱਲੋਂ ਕੁਲਵਿੰਦਰ ਸਿੰਘ ਨੂੰ ਫੋਨ ਲਗਾਇਆ ਗਿਆ ਸੀ ਅਤੇ ਗਰਮੀ ਵਿਚ ਉਹਨਾ ਤੋ ਇਹ ਗੱਲਾ ਬੋਲੀਆ ਗਈਆ ਹਨ |